Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਲਾਨਾ ਸਮਾਗਮ 7 ਸਤੰਬਰ ਨੂੰ ਕਰਵਾਇਆ ਜਾਵੇਗਾ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20ਵਾਂ ਸਲਾਨਾ ਸਮਾਗਮ 7 ਸਤੰਬਰ ਨੂੰ ਕਰਵਾਇਆ ਜਾਵੇਗਾ

ਬਹੁ-ਪੱਖੀ ਸਖਸ਼ੀਅਤ ਨਾਟਕ, ਕਵਿਤਾ ਤੇ ਵਾਰਤਕ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਹੋਵੇਗਾ ਸਨਮਾਨ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਸਾਹਿਤਕ, ਸਮਾਜਿਕ ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਗਤੀਸ਼ੀਲ ਹੈ। ਮਹੀਨਾਵਾਰ ਮੀਟਿੰਗ ਦੇ ਇਲਾਵਾ 2012 ਤੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ, ਅਲਬਰਟਾ ਦੀ ਪਹਿਲੀ ‘ਵਰਲਡ ਪੰਜਾਬੀ ਕਾਨਫਰੰਸ’ ਦੇ ਇਲਾਵਾ ਹੁਣ ਤੱਕ 19 ਸਲਾਨਾ ਸਮਾਗਮ (ਜਿਸ ਵਿੱਚ ਲੇਖਕ ਨੂੰ ਸਨਮਾਨ ਚਿੰਨ੍ਹ, 1000 ਡਾਲਰ ਦੀ ਰਾਸ਼ੀ, ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਜਾਂਦਾ ਹੈ)।
ਹੁਣ ਤੱਕ ਸਨਮਾਨਿਤ ਲੇਖਕਾਂ ਵਿੱਚ ਕਰਮਵਾਰ ਸਵ: ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ, ਸਵ: ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਸਵ: ਸ਼੍ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ, ਸ਼੍ਰੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਜੋਗਿੰਦਰ ਸਮਸ਼ੇਰ, ਸਵ: ਡਾ: ਦਰਸ਼ਨ ਗਿੱਲ, ਸ਼੍ਰੋਮਣੀ ਸਾਹਿਤਕਾਰ ਨਵਤੇਜ ਭਾਰਤੀ, ਬਲਬੀਰ ਕੌਰ ਸੰਘੇੜਾ, ਨਦੀਮ ਪਰਮਾਰ, ਇਕਬਾਲ ਰਾਮੂਵਾਲੀਆ, ਜਰਨੈਲ ਸੇਖਾ, ਜਰਨੈਲ ਸਿੰਘ ਕਹਾਣੀਕਾਰ, ਸਾਧੂ ਬਿਨਿੰਗ, ਮੰਗਾ ਬਾਸੀ, ਮੋਹਨ ਗਿੱਲ, ਅਜਮੇਰ ਰੋਡੇ, ਮੇਜਰ ਮਾਂਗਟ, ਮਹਿੰਦਰ ਸੂਮਲ, ਬਖਸ਼ ਕੌਰ ਸੰਘਾ ਤੋ ਬਾਅਦ ਇਸ ਵਾਰ ਬਹੁ-ਪੱਖੀ ਸਖਸ਼ੀਅਤ ਪਰਮਿੰਦਰ ਕੌਰ ਸਵੈਚ ਸਰੀ ਵੈਨਕੂਵਰ (ਜਨਮ ਸਥਾਨ ਪਿੰਡ ਈਸੜੂ ਲੁਧਿਆਣਾ ਪੰਜਾਬ) ਦਾ ਸਨਮਾਨ ਕੀਤਾ ਜਾਵੇਗਾ। ਜਿਹਨਾਂ ਦੀਆਂ ਜੁਝਾਰੂ ਇਨਕਲਾਬੀ ਲਿਖਤਾਂ ਤੇ ਸਟੇਜ ਨਾਟਕਾਂ ਦੀ ਲੰਬੀ ਸੂਚੀ ਵਿੱਚੋਂ ਕੁਝ ਇਸ਼ਾਰਾ ਮਾਤਰ ਨਾਟ ਸੰਗ੍ਰਹਿ ‘ਭਲਾ ਮੈਂ ਕੌਣ’ (2009), ‘ਬਲਦੇ ਬਿਰਖ'(2011), ‘ਤਵਾਰੀਖ ਬੋਲਦੀ ਹੈ’ ਤੇ ਹੋਰ ਨਾਟਕ (2016), ਕਾਵਿ ਸੰਗ੍ਰਹਿ ‘ਮਖੌਟਿਆ ਦੇ ਆਰ ਪਾਰ’ (2010), ‘ਲਹਿਰਾਂ ਦੀ ਵੇਦਨਾ’ (2016), ‘ਲਾਸ਼ ਦਾ ਮੁੱਲ’, 15 ਕੁ ਲੇਖ ਕਈ ਹੋਰ ਕਵਿਤਾਵਾਂ, ਕਹਾਣੀਆਂ ਤੇ ਇਤਿਹਾਸਕ ਕਥਾਵਾਂ ਛਪਾਈ ਅਧੀਨ ਹਨ। ਤਰਕਸ਼ੀਲ ਸਭਿਆਚਾਰ ਸੁਸਾਇਟੀ, ਪ੍ਰੋਗਰੈਸਿਵ ਆਰਟਸ ਕਲੱਬ ਆਦਿ ਸੰਸਥਾਵਾਂ ਨਾਲ ਕਾਰਜਸ਼ੀਲ ਹਨ। ਪੰਜਾਬੀ ਲਿਖਾਰੀ ਸਭਾ ਦਾ 20ਵਾਂ ਸਲਾਨਾ ਸਮਾਗਮ 7 ਸਤੰਬਰ 2019 ਨੂੰ ਦਿਨ ਸ਼ਨੀਵਾਰ ਦੁਪਿਹਰ 1 ਤੋਂ 4 ਵਜੇ ਤੱਕ ਵਾਈਹੌਰਨ ਕਮਿਊਨਟੀ ਹਾਲ ਨੋਰਥਈਸਟ ਵਿੱਚ ਹੋਏਗਾ। ਜਿਸ ਵਿੱਚ ਮਿਆਰੀ ਗੀਤ, ਕਵਿਤਾਵਾਂ, ਗਜ਼ਲਾਂ ਦਾ ਖੁਬਸੂਰਤ ਰੰਗ ਦੇ ਇਲਾਵਾ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਚਾਹ ਪਾਣੀ ਸਨੈਕਸ ਦਾ ਪੂਰਾ ਪ੍ਰਬੰਧ ਹੋਏਗਾ। ਸਮੁੱਚੇ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭਾ ਵਲੋਂ ਪੁਰਜ਼ੋਰ ਅਪੀਲ ਹੈ।ਵਧੇਰੇ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ‘ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …