Breaking News
Home / ਕੈਨੇਡਾ / ਪ੍ਰਧਾਨ ਮੰਤਰੀ ਦੇ ਰੁਝੇਵੇਂ ਕਾਰਨ ਪਾਰਲੀਮੈਂਟ-ਹਿੱਲ ‘ਤੇ ਵਿਸਾਖੀ ਹੁਣ 13 ਅਪ੍ਰੈਲ ਦੀ ਥਾਂ 11 ਅਪ੍ਰੈਲ ਨੂੰ ਮਨਾਈ ਜਾਵੇਗੀ

ਪ੍ਰਧਾਨ ਮੰਤਰੀ ਦੇ ਰੁਝੇਵੇਂ ਕਾਰਨ ਪਾਰਲੀਮੈਂਟ-ਹਿੱਲ ‘ਤੇ ਵਿਸਾਖੀ ਹੁਣ 13 ਅਪ੍ਰੈਲ ਦੀ ਥਾਂ 11 ਅਪ੍ਰੈਲ ਨੂੰ ਮਨਾਈ ਜਾਵੇਗੀ

logo-2-1-300x105-3-300x105ਬਰੈਂਪਟਨ/ਡਾ. ਝੰਡ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਰੂਬੀ ਸਹੋਤਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੋਸ਼-ਓ-ਖ਼ਰੋਸ਼ ਨਾਲ 11 ਅਪ੍ਰੈਲ ਨੂੰ ਮਨਾਇਆ ਜਾਵੇਗਾ। ਪਹਿਲਾਂ ਇਹ ਪ੍ਰੋਗਰਾਮ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਰੱਖਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜ਼ਰੂਰੀ ਰੁਝੇਵਿਆਂ ਕਾਰਨ ਇਸ ਪ੍ਰੋਗਰਾਮ ਵਿਚ ਤਬਦੀਲੀ ਕਰਨੀ ਪਈ ਹੈ। ਇਸ ਸਬੰਧੀ ਕਈ ਪ੍ਰੋਗਰਾਮ ਉਲੀਕੇ ਗਏ ਹਨ।
ਕੈਲਗਰੀ ਸਕਾਈਵਿਊ ਤੋਂ ਚੁਣੇ ਗਏ ਐੱਮ.ਪੀ. ਦਰਸ਼ਨ ਸਿੰਘ ਕੰਗ ਦੇ ਪਾਰਲੀਮੈਂਟ ਹਿੱਲ ਸਥਿੱਤ ਦਫ਼ਤਰ ਵਿੱਚ ਸਵੇਰੇ 10.00 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੈਂਟਰਲ ਹਾਲ ਦੇ ਮੇਨ ਹਾਲ ਵਿੱਚ ਕੀਤਾ ਜਾਏਗਾ ਜਿੱਥੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਅਤੇ ਵਿਸਾਖੀ ਦੇ ਪਵਿੱਤਰ-ਦਿਹਾੜੇ ਬਾਰੇ ਵਿਚਾਰਾਂ ਹੋਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਇੱਥੇ ਉਨ੍ਹਾਂ ਦਾ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਪਰੰਤ, ਦਸਤਾਰ-ਬੰਦੀ ਦੇ ਮੁਕਾਬਲੇ ਹੋਣਗੇ ਅਤੇ ਇਸ ਤੋਂ ਇਲਾਵਾ ਸਿੱਖ ਹੈਰੀਟੇਜ ਨਾਲ ਸਬੰਧਿਤ ਸਟਾਲ ਵੀ ਸਜਾਏ ਜਾਣਗੇ। ਇਸ ਤੋਂ ਪਿੱਛੋਂ ਸ਼ਾਮ ਨੂੰ 6.30 ਵਜੇ ਤੋਂ 9.00 ਵਿਸਾਖੀ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਕਈ ਪੰਜਾਬੀ ਗਾਇਕ ਆਪਣੀ ਗਾਇਕੀ ਦੇ ਜੌਹਰ ਵਿਖਾਉਣਗੇ। ਇਹ ਸਮੂਹ ਪ੍ਰੋਗਰਾਮ ਆਪ ਸੱਭ ਦੀ ਸ਼ਮੂਲੀਅਤ ਨਾਲ ਹੋਰ ਖ਼ੂਬਸੂਰਤ ਲੱਗੇਗਾ। ਇਸ ਪ੍ਰੋਗਰਾਮ ਵਿੱਚ ਦਾਖ਼ਲਾ ਅਤੇ ਖਾਣਾ ਫ਼ਰੀ ਹੋਵੇਗਾ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਮੂਹ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪੰਜਾਬੀਆਂ ਨੂੰ ਵਿਸ਼ੇਸ਼ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਇਸ ਵਿਸਾਖੀ ਦੇ ਜਸ਼ਨ ਵਿੱਚ ਸ਼ਾਮਲ ਹੋ ਕੇ ਇਸ ਨੂੰ ਯਾਦਗਾਰੀ ਬਨਾਉਣ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਰਮੇਸ਼ ਸੰਘਾ, ਐੱਮ. ਪੀ. ਦੇ ਦਫ਼ਤਰ ਤੋਂ ਫੋਨ ਨੰਬਰ 905-455-2644 ਜਾਂ ਉਨ੍ਹਾਂ ਦੇ ਈ-ਮੇਲ ਪਤੇ : [email protected] ‘ਤੇ ਮੇਲ ਕਰਕੇ ਲਈ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …