ਬਰੈਂਪਟਨ : ਸੈਂਟਰ ਫਾਰ ਇਮੀਗ੍ਰੇਸ਼ਨ ਐਂਡ ਕਮਿਊਨਿਟੀ ਸਰਵਿਸਿਜ਼ (ਸੀਆਈਸੀਐੱਸ) ਵੱਲੋਂ 5 ਅਕਤੂਬਰ ਨੂੰ ‘ਥੈਂਕਸ ਗਿਵਿੰਗ’ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਸ ਵਿੱਚ ਕੈਨੇਡਾ ਦੇ ‘ਥੈਂਕਸ ਗਿਵਿੰਗ’ ਇਤਿਹਾਸ ਅਤੇ ਪਰੰਪਰਾਵਾਂ ‘ਤੇ ਰੌਸ਼ਨੀ ਪਾਈ ਜਾਏਗੀ। ਇਸ ਦੌਰਾਨ ਇੱਥੇ ਹੋਰ ਵੀ ਮਨੋਂਰੰਜਕ ਗਤੀਵਿਧੀਆਂ ਹੋਣਗੀਆਂ।
ਇਸਦੇ ਨਾਲ ਹੀ ਸੀਆਈਸੀਐੱਸ ਵੱਲੋਂ 10 ਅਤੇ 12 ਅਕਤੂਬਰ ਨੂੰ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਵਿੱਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਇੱਥੋਂ ਦੇ ਕੰਮਕਾਜੀ ਸੱਭਿਆਚਾਰ, ਕਾਰੋਬਾਰੀ ਸ਼ਿਸ਼ਟਾਚਾਰ, ਕੈਨੇਡੀਆਈ ਭਾਸ਼ਾ ਅਤੇ ਹੁਨਰ ਸਬੰਧੀ ਸਿਖਲਾਈ ਦਿੱਤੀ ਜਾਏਗੀ। ਦੋਨੋਂ ਪ੍ਰੋਗਰਾਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ 416-292-7510 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …