ਬਰੈਂਪਟਨ : ਪਿਛਲੇ ਹਫਤੇ ਗੁਰੂ ਨਾਨਕ ਅਕੈਡਮੀਂ ਰੈਕਸਡੇਲ ਵਿਖੇ ਗੁਰਮੱਤਿ ਸਮਾਗਮ ਅਯੋਜਿਤ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਬੀਬੀਆਂ ਨੇ ਗੁਰਮੱਤਿ ਲੈਕਚਰ, ਕਵਿਤਾਵਾਂ ਵਿੱਚ ਭਾਗ ਲਿਆ। ਬੀਬੀ ਸਤਵੰਤ ਕੌਰ, ਬੀਬੀ ਹਰਿੰਦਰ ਕੌਰ, ਬੀਬੀ ਗੁਰਮੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਨੇ ਵੀ ਧਾਰਮਿਕ ਗੀਤ ਗਾਇਣ ਕੀਤੇ। ਇਸ ਸਮੇਂ ਅਕੈਡਮੀ ਦੇ ਪ੍ਰਿੰਸੀਪਲ ਬੀਬੀ ਕਮਲਪਰੀਤ ਕੌਰ, ਅਕੈਡਮੀਂ ਦੇ ਚੇਅਰਮੈਨ ਬਲਵੰਤ ਸਿੰਘ ਅਤੇ ਅਕੈਡਮੀ ਦਾ ਸਟਾਫ, ਵੱਡੀ ਗਿਣਤੀ ਵਿੱਚ ਮਾਪੇ ਵੀ ਹਾਜਰ ਸਨ। ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਟਾਫ, ਮਾਪਿਆਂ ਨੂੰ ਮੈਡਲਾਂ, ਧਾਰਮਿਕ ਕਿਤਾਬਾਂ ਨਾਲ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਵਲੋਂ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸੱਭ ਵਲੋਂ ਬਹੁਤ ਪ੍ਰਸੰਸਾ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਅਕੈਡਮੀਂ ਸਟਾਫ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …