-5.1 C
Toronto
Wednesday, December 31, 2025
spot_img
HomeਕੈਨੇਡਾFrontਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਤਨਖਾਹ ਨਹੀਂ ਲੈਣਗੇ

ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਤਨਖਾਹ ਨਹੀਂ ਲੈਣਗੇ

ਦੇਸ਼ ਦੀ ਆਰਥਿਕ ਹਾਲਤ ਦੇਖ ਕੇ ਲਿਆ ਫੈਸਲਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਆਪਣੇ ਅਹੁਦੇ ਦੀ ਤਨਖਾਹ ਨਹੀਂ ਲੈਣਗੇ। ਜਰਦਾਰੀ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਹਾਲਤ  ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਭੱਤਾ ਨਾ ਲੈਣ ਦਾ ਫੈਸਲਾ ਕੀਤਾ ਹੈ। ਜਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਹੈ ਕਿ ਰਾਸ਼ਟਰਪਤੀ ਜਰਦਾਰੀ ਦੇਸ਼ ਦੀ ਮੱਦਦ ਕਰਨ ਦੇ ਲਈ ਆਪਣੇ ਕਾਰਜਕਾਲ ਵਿਚ ਕੋਈ ਤਨਖਾਹ ਨਹੀਂ ਲੈਣਗੇ। ਉਨ੍ਹਾਂ ਨੇ ਦੇਸ਼ ਦੇ ਖਜ਼ਾਨੇ ’ਤੇ ਬੋਝ ਨਾ ਪਾਉਣ ਦਾ ਫੈਸਲਾ ਲਿਆ ਹੈ। ਧਿਆਨ ਰਹੇ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਰਿਫ ਅਲਵੀ ਨੂੰ ਤਨਖਾਹ ਦੇ ਤੌਰ ’ਤੇ ਹਰ ਮਹੀਨੇ ਕਰੀਬ ਸਾਢੇ 8 ਲੱਖ ਰੁਪਏ ਮਿਲਦੇ ਸਨ। ਇਹ ਤਨਖਾਹ 2018 ਵਿਚ ਸੰਸਦ ਨੇ ਤੈਅ ਕੀਤੀ ਸੀ। ਪਾਕਿਸਤਾਨ ਵਿਚ ਲੰਘੀ 8 ਫਰਵਰੀ ਨੂੰ ਚੋਣਾਂ ਹੋਈਆਂ ਸਨ। ਇਸਦੇ ਚੱਲਦਿਆਂ ਪਾਕਿ ਦੇ ਸਾਬਕਾ ਵਿੱਤ ਮੰਤਰੀ ਹਾਫਿਜ਼ ਅਹਿਮਦ ਪਾਸ਼ਾ ਨੇ ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ’ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿਹਾ ਸੀ ਕਿ ਪਾਕਿਸਤਾਨ ਦੇ ਸਰਕਾਰੀ ਖਜ਼ਾਨੇ ਵਿਚ ਸਿਰਫ 45 ਦਿਨ ਦਾ ਪੈਸਾ ਬਚਿਆ ਹੈ।
RELATED ARTICLES
POPULAR POSTS