ਵਿਲੀਅਮ ਓਸਲਰ ਹੈਲਥ ਸਿਸਟਮ ਦੀ ਮੁਹਿੰਮ ਵਿੱਚ ਪਾਇਆ ਯੋਗਦਾਨ
ਬਰੈਂਪਟਨ : ਸ਼ੌਪਰਜ਼ ਡਰੱਗ ਮਾਰਟ ਸਟੋਰਜ਼ ਨੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਦੀ ਔਰਤਾਂ ਲਈ ਚੱਲ ਰਹੀ ਮੁਹਿੰਮ ਲਈ 48,756 ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਸਥਾਨਕ ਨਿਵਾਸੀਆਂ ਨੇ ਇਸ ਮੁਹਿੰਮ ਤਹਿਤ ਹਸਪਤਾਲ ਦੇ ਕਾਰਡਿਓਲੌਜੀ ਯੂਨਿਟ ਵਿੱਚ ਬਰੈਂਪਟਨ ਸਿਵਿਕ ਲੇਬਰ ਅਤੇ ਡਿਲਿਵਰੀ ਯੂਨਿਟ ਲਈ ਸਿੱਧੇ ਤੌਰ ‘ਤੇ ਧਨਰਾਸ਼ੀ ਜਮਾਂ ਕਰਵਾਈ। ਓਸਲਰ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨ ਮੇਹੂ ਨੇ ਕਿਹਾ ਕਿ ਸਾਡੇ ਹਸਪਤਾਲਾਂ ਵਿੱਚ 100 ਫੀਸਦੀ ਭਾਈਚਾਰਕ ਮਦਦ ਫੰਡ ਔਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਉਪਕਰਨ ਮੁਹੱਈਆ ਕਰਾਉਣ ਵਿੱਚ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਨੇ ਸਥਾਨਕ ਸਿਹਤ ਸੰਭਾਲ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸ਼ੌਪਰਜ਼ ਡਰੱਗ ਮਾਰਟ ਅਤੇ ਸਥਾਨਕ ਨਿਵਾਸੀਆਂ ਦਾ ਸ਼ੁਕਰੀਆ ਅਦਾ ਕੀਤਾ। ਇਹ ਮੁਹਿੰਮ ਸਮੁੱਚੇ ਕੈਨੇਡਾ ਵਿੱਚ ਚਲਾਈ ਜਾਂਦੀ ਹੈ ਅਤੇ ਇਹ ‘ਸ਼ੌਪਰਜ਼ ਲਵ ਯੂ ਪ੍ਰੋਗਰਾਮ’ ਨਾਲ ਅਹਿਮ ਭਾਈਵਾਲੀ ਹੈ। ਸਾਲ 2002 ਤੋਂ ਇਸ ਮੁਹਿੰਮ ਰਾਹੀਂ ਕੈਨੇਡੀਅਨ ਸਿਹਤ ਚੈਰਿਟੀ ਲਈ 35 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਜੁਟਾਈ ਜਾ ਚੁੱਕੀ ਹੈ।
ਔਰਤਾਂ ਦੀ ਬਿਹਤਰ ਸਿਹਤ ਸੰਭਾਲ ਲਈ ਸ਼ੌਪਰਜ਼ ਡਰੱਗ ਮਾਰਟ ਨੇ 48,000 ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕੀਤੀ
RELATED ARTICLES

