Breaking News
Home / ਕੈਨੇਡਾ / 21 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਮੈਂਬਰਾਂ ਨੇ ਕਰਵਾਈ ਰਜਿਸਟ੍ਰੇਸ਼ਨ

21 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਮੈਂਬਰਾਂ ਨੇ ਕਰਵਾਈ ਰਜਿਸਟ੍ਰੇਸ਼ਨ

ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਵਾਰ 21 ਸਤੰਬਰ ਦਿਨ ਸ਼ਨੀਵਾਰ ਨੂੰ ਹੋ ਰਹੀ 5 ਕਿਲੋਮੀਟਰ ਰੱਨਵੇਅ ਰੱਨ ਵਿਚ ਭਾਗ ਲੈਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਹਰੇਕ ਵੀਕ-ਐੱਂਡ ‘ਤੇ ਕਿਸੇ ਨਾ ਕਿਸੇ ਟਰੇਲ ਉਤੇ ਜਾਂ ਟਰੈਕ ਉੱਤੇ ਪ੍ਰੈਕਟਿਸ ਵਜੋਂ ਦੌੜਨ ਲਈ ਜਾਂਦੇ ਹਨ। ਬੇਸ਼ੱਕ, ਇਹ ਪੰਜ ਕਿਲੋਮੀਟਰ ਦੌੜ ਉਨ੍ਹਾਂ ਦੇ ਲਈ ਮਹਿਜ਼ ਸ਼ੁਗਲੀਆ ਈਵੈਂਟ ਹੈ ਕਿਉਂਕਿ ਉਨ੍ਹਾਂ ਦੀ ਅਸਲ ਤਿਆਰੀ ਤਾਂ ਅਕਤੂਬਰ ਮਹੀਨੇ ਹੋਣ ਵਾਲੀ ਮੈਰਾਥਨ ਦੌੜ ਲਈ ਚੱਲ ਰਹੀ ਹੈ ਜਿਸ ਵਿਚ ਉਹ ਹਾਫ਼-ਮੈਰਾਥਨ ਅਤੇ ਫ਼ੁੱਲ-ਮੈਰਾਥਨ ਦੌੜਾਂ ਵਿਚ ਹਿੱਸਾ ਲੈਂਦੇ ਹਨ ਪਰ ਫਿਰ ਵੀ ਉਹ ਇਸ ਰੱਨ ਵੇਅ ਰੱਨ ਦੇ ਲਈ ਪੂਰੀਆਂ ਤਿਆਰੀਆਂ ਕਰ ਰਹੇ ਹਨ।
ਇਹ 5 ਕਿਲੋਮੀਟਰ ‘ਏਅਰਪੋਰਟ ਰੱਨਵੇਅ ਰੱਨ’ 21 ਸਤੰਬਰ ਨੂੰ ਸਵੇਰੇ ਠੀਕ 9.00 ਵਜੇ ਸ਼ੁਰੂ ਹੋਵੇਗੀ ਜਿਸ ਦੇ ਲਈ ਪ੍ਰਬੰਧਕਾਂ ਵੱਲੋਂ ਦੌੜਾਕਾਂ ਨੂੰ ਸਵੇਰੇ 8.00 ਵਜੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ। ਇਸ ਵਿਚ ਸ਼ਾਮਲ ਹੋਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਏਅਰਪੋਰਟ ਅਤੇ ਬੋਵੇਅਰਡ ਰੋਡ ਦੇ ਇੰਟਰਸੈੱਕਸ਼ਨ ਨੇੜਲੀ ਟਿਮ ਹੌਰਟਨ ਦੀ ਪਾਰਕਿੰਗ ਵਿਖੇ ਸਵੇਰੇ 7.30 ਵਜੇ ਇਕੱਠੇ ਹੋ ਰਹੇ ਹਨ ਅਤੇ ਉੱਥੋਂ ਉਹ 3045 ਇਲੈੱਕਟਰਾ ਕੋਰਟ, ਮਿਸੀਸਾਗਾ ਲਈ ਕਾਫ਼ਲੇ ਦੇ ਰੂਪ ਵਿਚ ਆਪਣੀਆਂ ਗੱਡੀਆਂ ਰਾਹੀਂ ਰਵਾਨਾ ਹੋਣਗੇ। ਜੇਕਰ ਕਿਸੇ ਮੈਂਬਰ ਨੂੰ ਰਾਈਡ ਦੀ ਜ਼ਰੂਰ ਹੋਵੇ ਤਾਂ ਉਹ ਇੱਥੇ ਠੀਕ 7.30 ਵਜੇ ਪਹੁੰਚ ਕੇ ਇਹ ਸਹੂਲਤ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕਲੱਬ ਦੇ ਕਈ ਮੈਂਬਰ ਆਪੋ ਆਪਣੇ ਸਾਧਨਾਂ ਰਾਹੀਂ ਵੀ ਦੌੜਨ ਵਾਲੇ ਸਥਾਨ ‘ਤੇ ਸਿੱਧੇ ਹੀ ਪਹੁੰਚ ਰਹੇ ਹਨ। ਇਸ ਈਵੈਂਟ ਵਿਚ ਕਲੱਬ ਦੇ ਹੋਰ ਮੈਂਬਰਾਂ ਤੋਂ ਇਲਾਵਾ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ, ਕੇਸਰ ਸਿੰਘ ਬੜੈਚ, ਧਰਮ ਸਿੰਘ ਰੰਧਾਵਾ, ਕੁਲਦੀਪ ਗਰੇਵਾਲ, ਜਸਵੀਰ ਪਾਸੀ, ਪ੍ਰਦੀਪ ਪਾਸੀ, ਮਹਿੰਦਰ ਘੁੰਮਣ, ਰਾਕੇਸ਼ ਸ਼ਰਮਾ, ਮਨਜੀਤ ਨੋਟਾ, ਸੱਭ ਤੋਂ ਸੀਨੀਅਰ ਮੈਂਬਰ 76 ਸਾਲਾ ਈਸ਼ਰ ਸਿੰਘ ਅਤੇ ਸੱਭ ਤੋਂ ਜੂਨੀਅਰ ਮੈਂਬਰ 6-ਸਾਲਾ ਈਥਨ ਗਰੇਵਾਲ ਇਸ ਦੌੜ ਵਿਚ ਬੜੇ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਕਲੱਬ ਦੇ 80 ਮੈਂਬਰਾਂ ਵੱਲੋਂ ਇਸ ਦੌੜ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਇਸ ਦੌੜ ਵਿਚ ਭਾਗ ਲੈਣ ਵਾਲਿਆਂ ਦੀ ਲੋੜੀਂਦੀ ਗਿਣਤੀ ਪੂਰੀ ਹੋ ਜਾਣ ਕਾਰਨ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਰਜਿਸਟ੍ਰੇਸ਼ਨ 30 ਜੁਲਾਈ ਨੂੰ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪ੍ਰਬੰਧਕੀ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਹ ਹਰ ਸਾਲ 2,500 ਦੀ ਸੀਮਿਤ ਗਿਣਤੀ ਤੱਕ ਹੀ ਦੌੜਾਕ ਇਸ ਦੇ ਲਈ ਰਜਿਸਟਰ ਕਰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕਲੱਬ ਲਈ ਬੜੀ ਖ਼ੁਸ਼ੀ ਤੇ ਉਤਸ਼ਾਹ ਵਾਲੀ ਗੱਲ ਹੈ ਕਿ ਇਸ ਵਾਰ ਇਸ ਈਵੈਂਟ ਲਈ 45 ਨਵੇਂ ਮੈਂਬਰਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਕਲੱਬ ਦੇ ਮੈਂਬਰਾਂ ਨੂੰ ਪੀਲੇ ਰੰਗ ਦੀਆਂ ਟੀ-ਸ਼ਰਟਾਂ ਏਅਪੋਰਟ ਟੈਕਸੀ ਐਸੋਸੀਏਸ਼ਨ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜੇਕਰ ਕਿਸੇ ਮੈਂਬਰ ਨੇ ਸਾਈਜ਼ ਦੇ ਵੱਧ-ਘੱਟ ਹੋਣ ਕਾਰਨ ਟੀ-ਸ਼ਰਟ ਬਦਲਣੀ ਹੋਵੇ ਤਾਂ ਉਹ ਸੰਧੂਰਾ ਸਿੰਘ ਬਰਾੜ ਨੂੰ ਉਨ੍ਹਾਂ ਦੇ ਸੈੱਲ ਨੰਬਰ 416-275-9337 ઑ’ਤੇ ਸੰਪਰਕ ਕਰ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …