22.1 C
Toronto
Saturday, September 13, 2025
spot_img
Homeਕੈਨੇਡਾਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਕਮਿਊਨਿਟੀ ਸਕੂਲ ਵਲੋਂ ਨਗਰ ਕੀਰਤਨ...

ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਕਮਿਊਨਿਟੀ ਸਕੂਲ ਵਲੋਂ ਨਗਰ ਕੀਰਤਨ ਸਜਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼
ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ‘ਤੇ ਮਨਾਉਂਦੇ ਹੋਏ ਦਸਤਾਰ ਸਜਾਉਣ, ਪੰਜਾਬੀ ਭਾਸ਼ਣ ਅਤੇ ਕਵਿਤਾ ਮੁਕਾਬਲੇ, ਸਿੱਖ ਇਤਿਹਾਸ ਕੁਇਜ਼ ਮੁਕਾਬਲੇ, ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਅਤੇ 27 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਨਾਂ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਤੋਂ ਉਪਰੰਤ ਖਾਲਸੇ ਦੇ 319 ਵੇਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਤ ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਨਗਰ ਕੀਰਤਨ ਕੀਤਾ ਗਿਆ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਚੌਰ ਕਰਨ ਦੀ ਸੇਵਾ ਅਤੇ ਪੰਜ ਪਿਆਰਿਆਂ ਦੀਆ ਸੇਵਾਵਾਂ ਵਿਦਿਆਰਥੀਆਂ ਵੱਲੋ ਹੀ ਨਿਭਾਈਆਂ ਗਈਆਂ ਅਤੇ ਖਾਲਸਾ ਕਮਿਉਨਿਟੀ ਸਕੂਲ ਦੇ ਬੈਡ ਵੱਲੋ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ । ਗੁਰੂ ਜੀ ਦੇ ਵੰਡ ਛਕਣ ਦੇ ਉਪਦੇਸ਼ ਨੂੰ ਮੁੱਖ ਰਖਦੇ ਹੋਏ ਵਿਦਿਆਰਥੀਆਂ ਨੇ ਲੋੜਵੰਦਾਂ ਦੀ ਮਦਦ ਲਈ ਫੂਡ ਇਕੱਠਾ ਕਰਕੇ ਸੇਵਾ ਫੂਡ ਬੈਕ ਨੂੰ ਭੇਜਿਆ।

RELATED ARTICLES
POPULAR POSTS