Breaking News
Home / ਕੈਨੇਡਾ / ਕੈਨੇਡੀਅਨਜ਼ ਤੱਕ ਕੋਵਿਡ-19 ਸੰਭਾਵਤ ਵੈਕਸੀਨ ਦੀ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣਾ ਫੈੱਡਰਲ ਸਰਕਾਰ ਦੀ ਮੁੱਖ ਤਰਜੀਹ : ਸੋਨੀਆ ਸਿੱਧੂ

ਕੈਨੇਡੀਅਨਜ਼ ਤੱਕ ਕੋਵਿਡ-19 ਸੰਭਾਵਤ ਵੈਕਸੀਨ ਦੀ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣਾ ਫੈੱਡਰਲ ਸਰਕਾਰ ਦੀ ਮੁੱਖ ਤਰਜੀਹ : ਸੋਨੀਆ ਸਿੱਧੂ

ਫੈੱਡਰਲ ਸਰਕਾਰ ਨੇ ਵੈਕਸੀਨ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਬਾਅਦ ਛੇ ਪ੍ਰਮੁੱਖ ਵੈਕਸੀਨ ਦੇ ਉਮੀਦਵਾਰਾਂ ਨਾਲ ਸਮਝੌਤਿਆਂ ‘ਤੇ ਕੀਤੇ ਦਸਤਖ਼ਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਕੋਵਿਡ-19 ਸੰਭਾਵਤ ਵੈਕਸੀਨ ਦੀ ਗਰੰਟੀਸ਼ੁਦਾ ਸਪਲਾਈ ਸਥਾਪਤ ਕਰਨ ਲਈ ਨਵੇਂ ਸਮਝੌਤਿਆਂ ‘ਤੇ ਦਸਤਖਤ ਕਰ ਰਹੀ ਹੈ ਤਾਂ ਜੋ ਸਮਾਂ ਆਉਣ ‘ਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਅਤੇ ਆਸਾਨ ਢੰਗ ਨਾਲ ਇਹ ਡੋਜ਼ ਮੁਹੱਈਆ ਕਰਵਾਈਆਂ ਜਾ ਸਕਣ। ਫੈੱਡਰਲ ਸਰਕਾਰ ਵੱਲੋਂ ਐਸਟਰਾਜ਼ੇਨੇਕਾ ਨਾਮ ਦੀ ਕੰਪਨੀ ਨਾਲ ਇਸ ਦੇ ਕੋਵਿਡ-19 ਵੈਕਸੀਨ ਦੀਆਂ 20 ਮਿਲੀਅਨ ਖੁਰਾਕਾਂ ਖਰੀਦਣ ਲਈ ਇਕ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫੈੱਡਰਲ ਸਰਕਾਰ ਵੱਲੋਂ ਸਨੋਫੀ ਅਤੇ ਗਲੇਕਸੋ ਸਮਿੱਥਲਾਈਨ, ਜੌਹਨਸਨ ਅਤੇ ਜੌਹਨਸਨ, ਨੋਵਾਵੈਕਸ, ਫਾਈਜ਼ਰ ਅਤੇ ਮਾਡਰਨਾ ਨਾਲ ਵੀ ਅਜਿਹੇ ਸਮਝੌਤੇ ਕੀਤੇ ਜਾ ਚੁੱਕੇ ਹਨ, ਤਾਂ ਜੋ ਵੈਕਸੀਨ ਬਣਦਿਆਂ ਹੀ ਕੈਨੇਡੀਅਨਜ਼ ਤੱਕ ਇਹਨਾਂ ਦੀ ਆਸਾਨੀ ਨਾਲ ਪਹੁੰਚ ਹੋ ਸਕੇ। ਇਹ ਸਮਝੌਤੇ ਕੋਵਿਡ-19 ਵੈਕਸੀਨ ਲਈ ਬਣਾਈ ਗਈ ਕਮੇਟੀ ਵੈਕਸੀਨ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਬਾਅਦ ਕੀਤੇ ਗਏ ਸਨ। ਇਨ੍ਹਾਂ ਸਮਝੌਤਿਆਂ ਦੇ ਲਾਗੂ ਹੋਣ ਨਾਲ, ਸਰਕਾਰ ਨੇ ਹੁਣ ਕੈਨੇਡੀਅਨਾਂ ਲਈ ਛੇ ਪ੍ਰਮੁੱਖ ਵੈਕਸੀਨ ਦੇ ਉਮੀਦਵਾਰਾਂ ਤੱਕ ਪਹੁੰਚ ਪ੍ਰਾਪਤ ਕਰ ਲਈ ਹੈ। ਕੈਨੇਡਾ ਸਰਕਾਰ ਨੇ ਕੋਵਿਡ -19 ਟੀਕਾ ਗਲੋਬਲ ਐਕਸੈਸ (ਸੀਓਵੀਐਕਸ) ਸਹੂਲਤ ਅਤੇ ਵਿਸ਼ਵਵਿਆਪੀ ਖਰੀਦ ਵਿਧੀ ਨਾਲ ਕੋਵਿਡ -19 ਟੀਕਿਆਂ ਤੱਕ ਨਿਰਪੱਖ, ਬਰਾਬਰ ਅਤੇ ਸਮੇਂ ਸਿਰ ਪਹੁੰਚ ਕਰਨ ਵਿਚ ਸਹਾਇਤਾ ਲਈ ਭਾਗੀਦਾਰੀ ਦਾ ਐਲਾਨ ਕੀਤਾ ਹੈ ਅਤੇ ਇਸ ਸਬੰਧੀ ਲਗਭਗ 220 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਸਰਕਾਰ ਮੁਤਾਬਕ ਇਸ ਪਹਿਲਕਦਮੀ ਨਾਲ ਜੁੜ ਕੇ, ਕੈਨੇਡਾ ਸੁਰੱਖਿਅਤ, ਅਤੇ ਪ੍ਰਭਾਵਸ਼ਾਲੀ ਕੋਵਿਡ -19 ਵੈਕਸੀਨ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਅਸੀਂ ਇਕ ਵਿਆਪਕ ਯੋਜਨਾ ‘ਤੇ ਕਾਰਵਾਈ ਕਰ ਰਹੇ ਹਾਂ ਜਿਸ ਵਿਚ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਨਿਵੇਸ਼ ਕਰਨਾ, ਕੋਵਿਡ-19 ਵੈਕਸੀਨ ਦੀ ਸਪਲਾਈ ਨੂੰ ਸੁਰੱਖਿਅਤ ਕਰਨਾ ਅਤੇ ਕੈਨੇਡੀਅਨਾਂ ਤੱਕ ਇਸਦੀ ਪਹੁੰਚ ਨੂੰ ਇਹ ਯਕੀਨੀ ਬਣਾਉਣਾ ਸ਼ਾਮਲ ਹੈ। ਕੈਨੇਡਾ ਫੈੱਡਰਲ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਆਸਾਨੀ ਨਾਲ ਪਹੁੰਚ ਕਰਕੇ ਹੀ ਇਸ ਮਹਾਂਮਾਰੀ ਨੂੰ ਨਜਿੱਠਿਆ ਜਾ ਸਕਦਾ ਹੈ ਅਤੇ ਕੈਨੇਡੀਅਨਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਵੈਕਸੀਨ ਦੇ ਬਹੁਤ ਸਾਰੇ ਸੰਭਾਵਤ ਉਮੀਦਵਾਰਾਂ ਨਾਲ ਸਮਝੌਤੇ ਵਿੱਚ ਨਿਵੇਸ਼ ਕਰਕੇ ਸਾਡੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਇਸੇ ਪਹੁੰਚ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।

ਸਪਾਊਸਲ, ਮਾਪੇ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਸਬੰਧੀ ਕੈਨੇਡਾ ਇਮੀਗ੍ਰੇਸ਼ਨ ਨੇ ਕੀਤੇ ਨਵੇਂ ਐਲਾਨ
ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਪਾਊਸਲ ਵੀਜ਼ਾ ਅਰਜ਼ੀਆਂ ਦੀ ਪ੍ਰਾਸੈਸਿੰਗ ਵਿਚ 66 ਫੀਸਦੀ ਤੱਕ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਲਈ ਪੀਜੀਪੀ 2020 ਪ੍ਰੋਗਰਾਮ ਵੀ 13 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਘੱਟੋ ਘੱਟ ਆਮਦਨੀ ਪਲੱਸ 30 ਫੀਸਦੀ ਦੀ ਸ਼ਰਤ ਵਿਚ ਢਿੱਲ ਦਿੰਦਿਆਂ ਹੁਣ ਪਲੱਸ 30 ਫੀਸਦੀ ਆਮਦਨੀ ਦੀ ਲੋੜ ਨੂੰ ਆਰਜ਼ੀ ਤੌਰ ‘ਤੇ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਕੋਵਿਡ-19 ਦੌਰਾਨ ਪਏ ਵਿੱਤੀ ਨੁਕਸਾਨ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਇਸ ‘ਤੇ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਪਰਿਵਾਰਾਂ ਨੂੰ ਇਕੱਠੇ ਰੱਖਣ ਦੀ ਮਹੱਤਤਾ ਵਿਚ ਵਿਸ਼ਵਾਸ ਰੱਖਦੀ ਹੈ – ਖ਼ਾਸਕਰ ਮੌਜੂਦਾ ਮੁਸ਼ਕਲ ਸਮੇਂ ਵਿੱਚ। ਪੀਜੀਪੀ ਪ੍ਰੋਗਰਾਮ ਕੈਨੇਡਾ ਵਿਚ ਵਧੇਰੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਇਕ ਸਮਰਪਿਤ ਪ੍ਰੋਗਰਾਮ ਹੈ, ਜਿਸ ਤਹਿਤ ਹੁਣ ਸਾਡੀ ਸਰਕਾਰ ਨੇ ਬਿਨੈਕਾਰਾਂ ਦੀ ਨਾ ਸਿਰਫ ਗਿਣਤੀ ਵਧਾਈ ਹੈ, ਬਲਕਿ ਇਸ ਪ੍ਰਕਿਰਿਆ ਨੂੰ ਵਧੇਰੇ ਨਿਰਪੱਖ ਬਣਾਇਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …