ਹੈਮਿਲਟਨ/ ਬਿਊਰੋ ਨਿਊਜ਼
ਪੁਲਿਸ ਨੇ ਇਕ ਅਜਿਹੀ ਔਰਤ ਨੂੰ ਫ਼ੜਿਆ ਹੈ ਜਿਹੜੀ ਇਕ ਸਰਕਾਰੀ ਪ੍ਰੋਗਰਾਮ ਵਿਚ ਗਰਾਂਟ ਲੈਣ ਲਈ ਆਪਣੇ ਆਪ ਨੂੰ ਕੈਂਸਰ ਦੀ ਮਰੀਜ਼ ਦੱਸ ਰਹੀ ਸੀ। ਜਾਂਚ ਵਿਚ ਉਸ ਦੀ ਬਿਮਾਰੀ ਨਕਲੀ ਪਾਈ ਗਈ। ਮਾਮਲਾ ਅਦਾਲਤ ਵਿਚ ਗਿਆ ਤਾਂ 33 ਸਾਲਾ ਹੈਮਿਲਟਨ ਵਾਸੀ ਔਰਤ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ।
ਵਕੀਲ ਕੋਲਨੇ ਰੈਫ਼ਟ੍ਰੀ ਨੇ ਦੱਸਿਆ ਕਿ ਸਾਰਾਹ ਲੁਕਾਸ ਨੂੰ 6 ਹਜ਼ਾਰ ਡਾਲਰ ਦੀ ਜਾਅਲਸਾਜ਼ੀ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਕੋਲੋਂ ਕੈਂਸਰ ਸਬੰਧੀ ਨਕਲੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਪੁਲਿਸ ਨੇ ਨਵੰਬਰ 2016 ‘ਚ ਲੁਕਾਸ ਨੂੰ ਦੋਸ਼ੀ ਪਾਇਆ ਸੀ ਜਦੋਂ ਉਸ ਨੂੰ ਓਨਟਾਰੀਓ ਡਿਸਏਬਿਲਟੀ ਸਪੋਰਟ ਪ੍ਰੋਗਰਾਮ ‘ਚ ਜਾਅਲਸਾਜ਼ੀ ਕਰਦਿਆਂ ਫੜਿਆ ਗਿਆ। ਉਸ ‘ਤੇ ਕੁੱਲ 2 ਲੱਖ 19 ਹਜ਼ਾਰ ਡਾਲਰ ਦੀ ਜਾਅਲਸਾਜ਼ੀ ਕਰਨ ਦਾ ਦੋਸ਼ ਹੈ ਅਤੇ ਉਸ ਤੋਂ ਇਕ ਵੀ ਪੈਸਾ ਬਰਾਮਦ ਨਹੀਂ ਕੀਤਾ ਜਾ ਸਕਿਆ।
ਪੁਲਿਸ ਨੇ ਦੱਸਿਆ ਕਿ ਲੁਕਾਸ ਨੇ ਕੈਂਸਰ ਦੇ ਇਲਾਜ ਲਈ ਨਕਲੀ ਦਸਤਾਵੇਜ਼ ਦਿੱਤੇ ਅਤੇ ਉਸ ਨੇ ਇਕ ਹੋਟਲ ਵਿਚ ਰਹਿਣ ਦੀ ਗੱਲ ਆਖੀ ਜਦੋਂਕਿ ਉਹ ਉਸ ਨੂੰ ਮੈਡੀਕਲ ਸੈਂਟਰ ਵਿਚ ਹੋਣਾ ਚਾਹੀਦਾ ਸੀ।
ਕੈਂਸਰ ਦੀ ਨਕਲੀ ਮਰੀਜ਼ ਬਣਨ ਵਾਲੀ ਔਰਤ ਨੂੰ 2 ਸਾਲ ਦੀ ਕੈਦ
RELATED ARTICLES

