ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਅਤੇ ਪੂਰੇ ਸੂਬੇ ਦੇ ਤਕਰੀਬਨ 150,000 ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਟਿਊਸ਼ਨ ਫੀਸ ਨੂੰ ਹੋਰ ਕਿਫਾਇਤੀ ਬਣਾ ਰਿਹੀ ਹੈ।
ਐਮ ਪੀ ਪੀ ਵਿੱਕ ਢਿੱਲੋਂ ਨੇ ਇਹ ਘੋਸ਼ਣਾ ਬਰੈਂਪਟਨ ਦੇ ਵਾਈ ਐਮ ਸੀ ਏ (YMCA) ਵਿਖੇ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਸੂਬੇ ਦੀ ਸਰਕਾਰ ੳਸੈਪ, ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ (OSAP, Ontario Student Assistance Program) ਵਿਚ ਬਦਲਾਅ ਲਿਆ ਰਿਹੀ ਹੈ। ਨਵੇਂ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਦੇ ਤਹਿਤ ਜਿਹੜੇ ਪਰਿਵਾਰਾਂ ਦੀ ਸਾਲਾਨਾ ਆਮਦਨ $50,000 ਤੋਂ ਘੱਟ ਹੈ ਉਹਨਾਂ ਲਈ ਔਸਤਨ ਟਿਊਸ਼ਨ ਫੀਸ ਮੁਆਫ਼ ਕਰ ਦਿੱਤੀ ਜਾਵੇਗੀ। ਜਿਹੜੇ ਵਿਦਿਆਰਥੀਆਂ ਦੇ ਪਰਿਵਾਰ ਇਸ ਤੋਂ ਵੱਧ ਵੀ ਕਮਾਉਂਦੇ ਹਨ ਉਹਨਾਂ ਨੂੰ ਵੀ ਇਸ ਗ੍ਰਾਂਟ ਤੋਂ ਕਾਫੀ ਆਸਾਨੀ ਹੋਵੇਗੀ। ਤਕਰੀਬਨ 80 ਫੀਸਦੀ ਵਿਦਿਆਰਥੀ ਘੱਟ ਕਰਜ਼ੇ ਨਾਲ ਆਪਣੀ ਪੜ੍ਹਾਈ ਖ਼ਤਮ ਕਰਨਗੇ। ਵਿਦਿਆਰਥੀ ਆਪਣੀ ਮੁਢਲੀ ਜਾਣਕਾਰੀ ਦੇ ਕੇ ਇਹ ਜਾਇਜ਼ਾ ਲਗਾ ਸਕਦੇ ਹਨ ਕਿ ਉਹਨਾਂ ਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਹੈ। ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ www.Ontario.ca/osap ਵੈਬਸਾਈਟ ‘ਤੇ ਜਾ ਸਕਦੇ ਹਨ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ, ”ਅਸੀਂ ਬਰੈਂਪਟਨ ਦੇ ਵਿਦਿਆਰਥੀਆਂ ਲਈ ਉਹਨਾਂ ਦੇ ਵਿੱਤੀ ਪਿਛੋਕੜ ਦੀ ਪ੍ਰਵਾਹ ਕੀਤੇ ਬਿਨਾ ਉਹਨਾਂ ਲਈ ਪੜ੍ਹਨ ਦੇ ਮੌਕਿਆਂ ਨੂੰ ਹੋਰ ਆਸਾਨ ਤੇ ਕਿਫਾਇਤੀ ਬਣਾਉਣਾ ਚਾਹੁੰਦੇ ਹਾਂ। ਨਵੇਂ ੳਸੈਪ ਨਿਯਮਾਂ ਤਹਿਤ ਪੂਰੇ ਓਨਟਾਰੀਓ ਵਿਚ ਸਿੱਖਿਆ ਦੇ ਮੌਕੇ ਵਧਾਏ ਜਾਣਗੇ ਅਤੇ ਸੂਬੇ ਦੀ ਅਰਥ ਵਿਵਸਥਾ ਵੀ ਬਿਹਤਰ ਬਣਾਈ ਜਾ ਸਕੇਗੀ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …