-12.3 C
Toronto
Monday, March 2, 2026
spot_img
Homeਕੈਨੇਡਾਸੀਆਈਸੀਐਸ ਵੱਲੋਂ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ

ਸੀਆਈਸੀਐਸ ਵੱਲੋਂ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ

ਬਰੈਂਪਟਨ : ਸੈਂਟਰ ਫਾਰ ਇਮੀਗ੍ਰੇਸ਼ਨ ਐਂਡ ਕਮਿਊਨਿਟੀ ਸਰਵਿਸਿਜ਼ (ਸੀਆਈਸੀਐੱਸ) ਵੱਲੋਂ ਕੈਨੇਡਾ ਵਿੱਚ ਆਮਦਨ ਕਰ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਲਈ ‘ਟੈਕਸਸੇਸ਼ਨ ਵਰਕਸ਼ਾਪ’ ਲਗਾਈ ਜਾ ਰਹੀ ਹੈ। ਇਹ ਵਰਕਸ਼ਾਪ 21 ਫਰਵਰੀ ਨੂੰ ਦੁਪਹਿਰ 2.30 ਵਜੇ ਤੋਂ ਸ਼ਾਮ 4.30 ਵਜੇ ਤੱਕ ਵੈਲਕਮ ਸੈਂਟਰ ਮਰਖਾਮ ਸਾਊਥ, ਉਨਟਾਰੀਓ ਵਿਖੇ ਲਗਾਈ ਜਾਏਗੀ। ਇਸਦੇ ਨਾਲ ਹੀ ਸੀਆਈਸੀਐੱਸ ਵੱਲੋਂ ਸੀਪੀਏ ਉਨਟਾਰੀਓ ਦੀ ਸਹਾਇਤਾ ਨਾਲ ਕੈਨੇਡਾ ਵਿੱਚ ਨਵੇਂ ਆਏ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਕਰ ਸਬੰਧੀ ਸਹਾਇਤਾ ਕਰਨ ਲਈ ਮਾਰਚ ਵਿੱਚ ਆਮਦਨ ਕਰ ਕਲੀਨਿਕ ਲਗਾਏ ਜਾਣਗੇ। ਇਹ ਕਲੀਨਿਕ 6 ਮਾਰਚ ਤੋਂ 30 ਮਾਰਚ ਤੱਕ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ। ਇਨ੍ਹਾਂ ਸਬੰਧੀ ਜ਼ਿਆਦਾ ਜਾਣਕਾਰੀ ਲਈ (416) 292-7510 ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS