-4.6 C
Toronto
Wednesday, December 3, 2025
spot_img
Homeਕੈਨੇਡਾਐਸਵੀਬੀਐਫ ਕੈਨੇਡਾ ਦੇ ਟਰੱਸਟੀਜ਼, ਵਲੰਟੀਅਰਜ਼ ਤੇ ਮੈਂਬਰਾਂ ਨੇ ਡਾ. ਲਛਮਣ ਨੂੰ ਸਨਮਾਨਿਤ...

ਐਸਵੀਬੀਐਫ ਕੈਨੇਡਾ ਦੇ ਟਰੱਸਟੀਜ਼, ਵਲੰਟੀਅਰਜ਼ ਤੇ ਮੈਂਬਰਾਂ ਨੇ ਡਾ. ਲਛਮਣ ਨੂੰ ਸਨਮਾਨਿਤ ਕੀਤਾ

ਟੋਰਾਂਟੋ : ਐਸਵੀਬੀਐਫ ਕੈਨੇਡਾ ਦੇ ਟਰੱਸਟੀਜ਼, ਵਲੰਟੀਅਰਜ਼ ਅਤੇ ਮੈਂਬਰਾਂ ਨੇ ਡਾ. ਵੀ.ਆਈ. ਲਛਮਣ ਨੂੰ ਐਸਵੀਬੀਐਫ ਕਮਿਊਨਿਟੀ ਸੈਂਟਰ, ਟੋਰਾਂਟੋ ਵਿਚ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਵਿਚ ਸਨਮਾਨਿਤ ਕੀਤਾ। ਡਾ. ਲਛਮਣ ਨੂੰ ਹਾਲ ਹੀ ਵਿਚ ਆਰਡਰ ਆਫ ਕੈਨੇਡਾ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਐਸਵੀਬੀਐਫ ਨਾਲ ਜੁੜੇ ਵਿਅਕਤੀਆਂ ਤੋਂ ਇਲਾਵਾ ਕਈ ਪ੍ਰੋਫੈਸ਼ਨਲਜ਼, ਸਹਿਯੋਗੀ, ਪਰਿਵਾਰ, ਦੋਸਤ ਅਤੇ ਵੀਆਈਪੀ ਮਹਿਮਾਨ ਵੀ ਹਾਜ਼ਰ ਸਨ। ਇਨ੍ਹਾਂ ਵਿਚ ਜਿੱਥੇ ਕਈ ਐਮਪੀ ਸ਼ਾਮਲ ਸਨ, ਉਥੇ ਹੋਰ ਪ੍ਰਮੁੱਖ ਮਹਿਮਾਨਾਂ ‘ਚ ਡਾ. ਕ੍ਰਿਸਟੀ ਡੰਕਨ ਅਤੇ ਸੇਵਨ ਸਪੇਨਗਮਨ, ਕਾਊਂਸਲ ਜਨਰਲ ਆਫ ਇੰਡੀਆ ਸ੍ਰੀਮਤੀ ਅਪੂਰਵਾ ਸ੍ਰੀਵਾਸਤਵ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਹਿੰਦੂ ਪ੍ਰਾਰਥਨਾ ਨਾਲ ਹੋਈ, ਜਿਸ ਨੂੰ ਐਸਵੀਬੀਐਫ ਵਲੰਟੀਅਰਾਂ ਨੇ ਕੀਤਾ। ਉਸ ਤੋਂ ਬਾਅਦ ਸਥਾਨਕ ਕਲਾਕਾਰਾਂ ਨੇ ਵਾਇਲਨ ਅਤੇ ਬੰਸੁਰੀ ਵਾਦਨ ਨਾਲ ਸਾਰਿਆਂ ਦਾ ਮਨ ਮੋਹ ਲਿਆ। ਡਾ. ਅਰੁਣ ਚੋਕਾਲਿੰਗਮ, ਟਰੱਸਟੀ ਐਸਵੀਬੀਐਫ ਨੇ ਸਮਾਰੋਹ ਦੀ ਕਾਰਵਾਈ ਚਲਾਈ। ਐਸਵੀਬੀਐਫ ਯੂਐਸਏ ਦੇ ਚੇਅਰਮੈਨ ਡਾ. ਯੇਗਨਾ ਸੁਬਰਾਮਨੀਅਨ ਨੇ ਨਿਊਜਰਸੀ ਤੋਂ ਆਨਲਾਈਨ ਸੰਬੋਧਨ ਕੀਤਾ। ਹੋਰ ਬੁਲਾਰਿਆਂ ਵਿਚ ਐਸਵੀਬੀਐਫ ਪ੍ਰੈਜੀਡੈਂਟ ਚਾਂਦ ਕਪੂਰ, ਐਸਵੀਬੀਐਫ ਅਡਲਟ ਐਂਡ ਯੂਥ ਵਲੰਟੀਅਰਜ਼ ਪ੍ਰਤੀਨਿਧੀ ਡਾ. ਅਲਕਾਨੰਦਾ ਅਤੇ ਸ਼ਿਵਾਨੀ ਹੇਗੜੇ ਸ਼ਾਮਲ ਸਨ। ਸ੍ਰੀ ਆਰ.ਕੇ. ਮੂਰਤੀ ਨੇ ਟੋਰਾਂਟੋ ਕਮਿਊਨਿਟੀ ਦੀ ਪ੍ਰਤੀਨਿਧਤਾ ਕੀਤੀ। ਸਮਾਰੋਹ ਦੌਰਾਨ ਡਾ. ਲਛਮਣ ਦੀਆਂ ਤਾਮਿਲ ਵਿਚ ਲਿਖੀਆਂ ਦੋ ਕਵਿਤਾਵਾਂ ਨੂੰ ਵੀ ਸੁਣਾਇਆ ਗਿਆ ਅਤੇ ਟਰੱਸਟੀ ਨੇ ਸਨਮਾਨ ਪੱਤਰ ਵੀ ਭੇਟ ਕੀਤਾ। ਹੈਂਡੀਕੇਅਰ ਇੰਟਰਨੈਸ਼ਨਲ ਨੇ ਵੀ ਸਨਮਾਨ ਕੀਤਾ। ਅੰਤ ਵਿਚ ਡਾ. ਲਛਮਣ ਨੇ ਆਪਣੇ ਸੰਬੋਧਨ ਵਿਚ ਸਿਧਾਂਤਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਟਰੱਸਟੀ ਡਾ. ਤਿਆਗਰਾਜਨ ਨੇ ਵੋਟ ਆਫ ਥੈਂਕਸ ਦਿੱਤਾ। ਇਸ ਮੌਕੇ ‘ਤੇ ਇਕ ਸ਼ਾਨਦਾਰ ਡਿਨਰ ਦਾ ਵੀ ਆਯੋਜਨ ਕੀਤਾ ਗਿਆ।

RELATED ARTICLES
POPULAR POSTS