ਸੂਬੇ ਵੱਲੋਂ ਉਦਯੋਗਪਤੀਆਂ ਲਈ ਸਕਿਲਡ ਵਰਕਰ ਲੱਭਣ ਵਿਚ ਵਧੇਰੇ ਮਦਦ
ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਸਰਕਾਰ ਨੇ ਇਮੀਗਰਾਂਟ ਪ੍ਰੋਵੈਨਸ਼ੀਅਲ ਪ੍ਰੋਗਰਾਮ ਦੀ ਸਫਲਤਾ ਨੂੰ ਵੇਖਦੇ ਹੋਏ ਹੋਰ ਹੁਨਰਮੰਦਾਂ ਨੂੰ ਇਸ ਪ੍ਰੋਗਰਾਮ ਵੱਲ ਆਕਰਸ਼ਕ ਕੀਤਾ ਹੈ।
ਫੈਡਰਲ ਸਰਕਾਰ ਨੇ ਸੂਬੇ ਦੇ ਇਸ ਪ੍ਰੋਗਰਾਮ ਦੀ ਸਫਲਤਾ ਦੇਖਦੇ ਹੋਏ ਸੂਬੇ ਲਈ ਸਾਲ 2017 ਵਾਸਤੇ ਨੋਮੀਨੀ ਦੀ ਸੰਖਿਆ ਵਿਚ 500 ਦਾ ਵਾਧਾ ਕੀਤਾ ਹੈ ਜਿਸ ਨਾਲ ਹੁਣ ਕੁਲ ਸੰਖਿਆ 6000 ਅਰਜ਼ੀਆਂ ਦੀ ਹੋ ਗਈ ਹੈ। ਇਸ ਪ੍ਰੋਗਰਾਮ ਰਾਹੀਂ, ਓਨਟਾਰੀਓ ਸਰਕਾਰ ਯੋਗ ਉਮੀਦਵਾਰਾਂ ਨੂੰ ਪਰਮਾਨੈਂਟ ਰੈਜੀਡੇਂਟ ਸਟੇਟਸ ਲਈ ਨਾਮਜ਼ਦ ਕਰ ਸਕਦੇ ਹਨ।
ਇਸ ਹਫਤੇ ੳ ਆਈ ਐਨ ਪੀ, OINP Ontario Immigrant Nominee Program ਅਰਜ਼ੀਆਂ ਲੈਣੀਆਂ ਸੁਰੂ ਕਰੇਗਾ, ਜਿਸ ਵਿਚ ਹੇਠ ਲਿਖਿਆਂ ਸਟਰੀਮ ਸ਼ਾਮਲ ਹਨ – International Masters Graduate Stream, the International PhD Graduate Stream and the Ontario Express Entry Human Capital Priorities Stream.
ਇਸ ਸਾਲ ੳ ਆਈ ਐਨ ਪੀ ਅਰਜ਼ੀਆਂ ਦੇ ਕਾਰਜ ਨੂੰ ਹੋਰ ਮਾਡਰਨ ਬਣਾਉਣ ਜਾ ਰਿਹੇ ਹਨ। ਨਵੇਂ ਪੇਪਰਲੇਸ ਆਨਲਾਈਨ ਸਿਸਟਮ ਨਾਲ ਅਰਜ਼ੀਆਂ ਜਲਦੀ ਦੇਖੀਆਂ ਜਾਣਗੀਆਂ, ਬਿਨੈਕਾਰਾਂ ਨੂੰ ਬੇਹਤਰ ਸੇਵਾ ਮਿਲੇਗੀ ਅਤੇ ਨਿਯੁਕਤੀਆਂ ਕਰਨ ਵਾਲਿਆਂ ਨੂੰ ਜਾਂ ਉਦਯੋਗਪਤੀਆਂ ਨੂੰ ਸਕਿਲਡ ਵਰਕਰ ਮਿਲਨ ਵਿਚ ਆਸਾਨੀ ਹੋਵੇਗੀ। ਇਹ ਵਰਣਨਯੋਗ ਹੈ ਕਿ ਓਨਟਾਰੀਓ ਸਰਕਾਰ ਨੂੰ ਇਸ ਪ੍ਰੋਗਰਾਮ ਦੀ ਵੰਡ ਲਈ ਫੈਡਰਲ ਸਰਕਾਰ ਵੱਲੋਂ 2014 ਵਿਚ 2500 ਤੋਂ ਵਧਾ ਕੇ 2017 ਵਿਚ 6000 ਕਰ ਦਿੱਤੀ ਗਈ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …