Breaking News
Home / ਕੈਨੇਡਾ / ਸੀਨੀਅਰਜ਼ ਲਈ ਕੰਪਿਊਟਰ ਕਲਾਸਾਂ ਸਫਲਤਾ ਨਾਲ ਜਾਰੀ

ਸੀਨੀਅਰਜ਼ ਲਈ ਕੰਪਿਊਟਰ ਕਲਾਸਾਂ ਸਫਲਤਾ ਨਾਲ ਜਾਰੀ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਜੋ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਬਾਰੇ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸਿਖਲਾਈ ਦੇ ਰਹੇ ਹਨ ਦੀ ਚੱਲ ਰਹੀ ਕੰਪਿਊਟਰ ਕਲਾਸ ਵਿੱਚ ਸਿਟੀ ਕੌਂਸਲਰ ਪੈਟ ਫੋਰਟੀਨੀ ਪਹੁੰਚੇ ਤਾਂ ਵਡੇਰੀ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਬੜੀ ਸ਼ਿੱਦਤ ਨਾਲ ਕੰਪਿਊਟਰ ਦੀ ਵਰਤੋਂ ਕਰਨਾ ਸਿੱਖਦੇ ਦੇਖਿਆ ਤਾਂ ਉਂਨ੍ਹਾਂ ਨੇ ਬੜੀ ਪ੍ਰਸੰਨਤਾ ਜਾਹਰ ਕੀਤੀ।
ਜੂਨ 15 ਤੋਂ ਚੱਲ ਰਹੀ ਇਸ ਕਲਾਸ ਵਿੱਚ 25 ਮਰਦ ਤੇ ਔਰਤਾਂ ਕੰਪਿਊਟਰ ਦੀ ਵਰਤੋਂ ਬਾਰੇ ਜਾਣਕਾਰੀ ਲੈ ਰਹੇ ਹਨ। ਹਰ ਹਫਤੇ ਦੋ ਦਿਨ 2-2 ਘੰਟਿਆਂ ਦੀ ਸਿਖਲਾਈ ਨਾਲ ਉਹ ਇੰਟਰਨੈੱਟ ਤੋਂ ਅਖਬਾਰ ਪੜ੍ਹਨਾ, ਫੇਸ-ਬੁੱਕ ਅਤੇ ਕੁੱਝ ਹੋਰ ਜਰੂਰੀ ਚੀਜਾਂ ਸਿੱਖ ਰਹੇ ਹਨ। ਦੋ ਮਹੀਨਿਆਂ ਦੀ ਟਰੇਨਿੰਗ ਵਿੱਚ ਉਹਨਾਂ ਨੂੰ ਆਨ-ਲਾਈਨ ਬੈਂਕਿੰਗ, ਈ-ਮੇਲ ਤੇ ਹੋਰ ਕਈ ਤਰਾਂ ਦੀ ਜਰੂਰੀ ਜਾਣਕਾਰੀ ਦੇਣ ਦਾ ਟੀਚਾ ਹੈ। ਇਹ ਸਭ ਕੁੱਝ ਦੇਖ ਕੇ ਪੈਟ ਨੇ ਸੀਨੀਅਰਜ਼ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹ ਸਮੇਂ ਦੇ ਹਾਣੀ ਬਣਨ ਦਾ ਯਤਨ ਕਰ ਰਹੇ ਹਨ। ਪੈਟ ਨੇ ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਪਰਧਾਨ ਪਰਮਜੀਤ ਬੜਿੰਗ ਨੂੰ ਵੀ ਵਧਾਈ ਦਿੱਤੀ ਜਿੰਨ੍ਹਾਂ ਨੇ ਆਪਣੇ ਸਾਥੀਆਂ ਜੋਗੰਦਰ ਪੱਡਾ, ਅਮਰਜੀਤ ਸਿੰਘ, ਪ੍ਰੋ: ਬਲਵੰਤ ਸਿੰਘ, ਸ਼ਿਵਦੇਵ ਸਿੰਘ ਰਾਏ ਵਗੈਰਾ ਦੇ ਸਹਿਯੋਗ ਸਦਕਾ ਇਹ ਕਲਾਸਾਂ ਸ਼ੁਰੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਗੱਲਬਾਤ ਦੌਰਾਨ ਪਰਮਜੀਤ ਬੜਿੰਗ ਨੇ ਜਦ ਉਹਨਾਂ ਨੂੰ ਕੁੱਝ ਮੁਸ਼ਕਲਾਂ ਬਾਰੇ ਦੱਸਿਆ ਤਾਂ ਪੈਟ ਨੇ ਉਹਨਾਂ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ।
ਬਲਜੀਤ ਬੜਿੰਗ ਵਲੋਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਛੁੱਟੀਆਂ ਵਿੱਚ ਉਹ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਦੀਆਂ ਇਹਨਾਂ ਕਲਾਸਾਂ ਲਈ ਵਾਲੰਟੀਅਰ ਬਣਨ। ਉਹਨਾਂ ਨੂੰ ਵਾਲੰਟੀਅਰ ਆਵਰ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 647-963-0331 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …