ਓਟਵਾ/ ਬਿਊਰੋ ਨਿਊਜ਼
ਸਾਬਕਾ ਐਮ.ਪੀ. ਪਰਮ ਗਿੱਲ ਵਲੋਂ ਇਕ ਸੰਸਦੀ ਸਕੱਤਰ ਹੋਣ ਨਾਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕੈਨੇਡੀਅਨ ਰੇਡੀਓਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਨੂੰ ਪੱਤਰ ਲਿਖਣ ਦੇ ਮਾਮਲੇ ‘ਚ ਐਥਿਕਸ ਕਮਿਸ਼ਨਰ ਮੈਰੀ ਡਾਊਸਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਗਿੱਲ ਨੇ ਆਪਣੇ ਸੰਸਦੀ ਖੇਤਰ ਦੇ ਦੋ ਉਮੀਦਵਾਰਾਂ ਲਈ ਬ੍ਰਾਡਕਾਸਟਿੰਗ ਲਾਇਸੰਸ ਦੀਆਂ ਅਰਜ਼ੀਆਂ ਸਬੰਧੀ ਸਿਫ਼ਾਰਿਸ਼ੀ ਪੱਤਰ ਲਿਖਿਆ ਸੀ।
ਡਾਊਸਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਗਿੱਲ ਵਲੋਂ ਸੀ.ਆਰ.ਟੀ.ਸੀ. ਨੂੰ ਲਿਖੇ ਗਏ ਇਨ੍ਹਾਂ ਪੱਤਰਾਂ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਕਾਨਫ਼ਿਲਿਕਟ ਆਫ਼ ਇੰਟਰੈਸਟ ਐਕਟ ਦੇ ਸੈਕਸ਼ਨ 9 ਦੀ ਉਲੰਘਣਾ ਹੋਈ ਹੈ। ਸੈਕਸ਼ਨ 9 ਤਹਿਤ ਪਬਲਿਕ ਆਫ਼ਿਸ ਧਾਰਕਾਂ ਨੂੰ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਕਿਸੇ ਵੀ ਹੋਰ ਵਿਅਕਤੀ ਦੇ ਨਿੱਜੀ ਫ਼ਾਇਦਿਆਂ ਲਈ ਇਸ ਤਰ੍ਹਾਂ ਪੱਤਰ ਲਿਖਣ ‘ਤੇ ਪਾਬੰਦੀ ਹੈ।
ਅਜਿਹੇ ਵਿਚ ਇਸ ਪੱਤਰ ਨੂੰ ਲਿਖ ਕੇ ਗਿੱਲ ਨੇ ਸਿੱਧੇ ਤੌਰ ‘ਤੇ ਤੈਅ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਹ ਕਿਸੇ ਵੀ ਵਿਭਾਗ ਨੂੰ ਪੱਤਰ ਲਿਖ ਕੇ ਕਿਸੇ ਦੇ ਪੱਖ ਵਿਚ ਫ਼ੈਸਲਾ ਕਰਨ ਲਈ ਪ੍ਰਭਾਵਿਤ ਨਹੀਂ ਕਰ ਸਕਦੇ। ਨਾ ਸੰਸਦ ਮੈਂਬਰ, ਨਾ ਸੰਸਦੀ ਸਕੱਤਰ ਅਤੇ ਨਾ ਹੀ ਮੰਤਰੀ ਇਸ ਤਰ੍ਹਾਂ ਕੋਈ ਪੱਤਰ ਲਿਖ ਸਕਦੇ ਹਨ।
ਹਾਊਸ ਆਫ਼ ਕਾਮਨਸ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਪੱਤਰ ਲਿਖਣ ਤੋਂ ਬਚਾਉਣ ਦੀ ਲੋੜ ਹੈ। ਇਸ ਮਾਮਲੇ ‘ਚ ਸੈਕਸ਼ਨ 64 ਦੀ ਵੀ ਉਲੰਘਣਾ ਕੀਤੀ ਗਈ ਹੈ। ਅਜਿਹੇ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਸ ਤਰ੍ਹਾਂ ਪੱਤਰ ਲਿਖਣ ਤੋਂ ਬਚਣਾ ਚਾਹੀਦਾ ਹੈ। ਆਪਣੇ ਸੰਸਦੀ ਖੇਤਰ ਦੇ ਲੋਮਾਂ ਦੇ ਇਸ ਤਰ੍ਹਾਂ ਪੱਤਰ ਲਿਖਣਾ ਵੀ ਗਲਤ ਹੈ। ਕਮਿਸ਼ਨਰ ਨੇ ਆਖਿਆ ਕਿ ਇਹ ਰਿਪੋਰਟ ਮੰਤਰੀਆਂ ਅਤੇ ਸੰਸਦੀ ਸਕੱਤਰਾਂ ਲਈ ਇਕ ਰਿਮਾਂਡਰ ਹੈ ਕਿ ਉਹ ਇਸ ਤਰ੍ਹਾਂ ਪੱਤਰ ਨਹੀਂ ਭੇਜ ਸਕਦੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …