12.5 C
Toronto
Wednesday, November 5, 2025
spot_img
Homeਕੈਨੇਡਾਅੱਠਵੀਂ ਸੈਣੀ ਸਭਿਆਚਾਰਕ ਰਾਤ ਸੰਪੰਨ

ਅੱਠਵੀਂ ਸੈਣੀ ਸਭਿਆਚਾਰਕ ਰਾਤ ਸੰਪੰਨ

logo-2-1-300x105-3-300x105ਬਰੈਂਪਟਨ/ਅਜੀਤ ਸਿੰਘ ਰੱਖੜਾ
ਹਰ ਸਾਲ ਦੀ ਤਰ੍ਹਾਂ ਜੀਟੀਏ ਵਿਚ ਵਸਦੀ ਸੈਣੀ ਬਰਾਦਰੀ ਦਾ ਰੰਗਾ ਰੰਗ ਪਰੋਗਰਾਮ ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਮਸ਼ਹੂਰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਚ ਹੋਇਆ। 500 ਦੇ ਆਸ-ਪਾਸ ਹਾਜਰੀ ਨਾਲ ਸਾਰੇ ਪ੍ਰੋਗਰਾਮ ਦੌਰਾਨ, ਗਹਿਮਾ ਗਹਿਮੀ ਬਣੀ ਰਹੀ। ਬਚਿਆਂ ਦੇ ਭੰਗੜੇ ਅਤੇ ਗੀਤਾਂ ਦੀਆਂ ਆਈਟਮਾਂ ਤੋਂ ਇਲਾਵਾ ਭਾਸ਼ਣ ਵੀ ਹੋਏ ਜਿਸ ਵਿਚ ਬਲਬੀਰ ਮੋਮੀ ਅੰਕਲ ਦੁਗਲ ਅਤੇ ਗੁਲਾਬ ਸਿੰਘ ਸੈਣੀ ਨੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦਾ ਆਗਾਜ਼ ਗੁਰਮੁਖ ਸਿੰਘ ਦੇ ਬਾਲੀਵੁੱਡ ਗਾਣਿਆਂ ਨਾਲ ਹੋਇਆ।
ਇਹ ਸਾਲਾਨਾ ਪ੍ਰੋਗਰਾਮ ਸ਼ਹਿਰ ਦੇ ਜਾਣੇ ਪਹਿਚਾਣੇ ਲੇਖਕ ਅਤੇ ਕਲਾਕਾਰ ਬਲਵਿੰਦਰ ਸੈਣੀ ਦੀ ਹਿੰਮਤ ਅਤੇ ਲੀਡਰਸ਼ਿਪ ਸਕਿਲ ਦੀ ਕਰਾਮਾਤ ਹੁੰਦਾ ਹੈ। ਉਸ ਨੂੰ, ਵਲੰਟੀਅਰਜ਼ ਦੀ ਇਕ ਟੀਮ ਤੋਂ ਇਲਾਵਾ ਬਰਾਦਰੀ ਦੇ ਕਾਫੀ ਬਿਜ਼ਨਿਸਮੈਨ ਸਪੌਸਰਜ਼  ਦਾ ਸਹਿਯੋਗ ਹਾਸਲ ਹੈ। ਉਸਨੇ ਆਪਣੀ ਸਮੂਹ ਬਰਾਦਰੀ ਨੂੰ ਪਿਆਰ ਮੁਹੱਬਤ ਦੇ ਨਾਮ ਇਕ ਮੁੱਠ ਕਰੀ ਰਖਿਆ ਹੈ। ਬਾਵਜੂਦ ਟਿਕਟਿਡ ਪ੍ਰੋਗਰਾਮ ਦੇ ਪ੍ਰਤੀ ਸਾਲ, ਹਾਜ਼ਰੀ ਉਤਸ਼ਾਹ ਜਨਕ ਹੁੰਦੀ ਹੈ। ਸਭ ਪ੍ਰੀਵਾਰ ਬਚਿਆ ਸਮੇਤ ਚਾਅ ਨਾਲ ਪਹੁੰਚਦੇ ਹਨ। ਇਸ ਪਿਛੇ ਜੋ ਭੇਤ ਹੈ, ਉਹ ਹੈ ਈਮਾਨਦਾਰੀ ਅਤੇ ਚੰਗੀ ਭਾਵਨਾ। ਬਲਵਿੰਦਰ, ਇਹ ਸਭਿਆਚਾਰਕ ਸ਼ਾਮ ਕਿਸੇ ਕਮਾਈ ਖਾਤਰ ਨਹੀਂ ਕਰਦਾ ਸਗੋਂ ਆਏ ਮਹਿਮਾਨਾ ਦੀ ਉਚ ਪਾਏ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦਾ ਹੈ। ਹੋਟਲਾਂ ਵਿਚ ਮਿਲਦੇ ਖਾਣੇ ਤੋਂ ਵੀ ਵਧ ਸੁਆਦੀ ਡਿਨਰ ਦਾ ਅਯੋਜਿਨ ਕਰਦਾ ਹੈ। ਹਰ ਮਹਿਮਾਨ ਆਪਣੀ ਟਿਕਟ ਖਰਚੀ, ਵਸੂਲ ਹੋਈ ਮਹਿਸੂਸ ਕਰਦਾ ਹੈ।

RELATED ARTICLES
POPULAR POSTS