Breaking News
Home / ਕੈਨੇਡਾ / Front / ਸਫਰ ਦੌਰਾਨ ਮਾਸਕ ਸਬੰਧੀ ਨਿਯਮਾਂ ਵਿੱਚ ਨਹੀਂ ਹੋਵੇਗੀ ਕੋਈ ਤਬਦੀਲੀ : ਅਲਘਬਰਾ

ਸਫਰ ਦੌਰਾਨ ਮਾਸਕ ਸਬੰਧੀ ਨਿਯਮਾਂ ਵਿੱਚ ਨਹੀਂ ਹੋਵੇਗੀ ਕੋਈ ਤਬਦੀਲੀ : ਅਲਘਬਰਾ

Syrian-Canadian MP Omar Alghabra's story is one shared by millions - The  Globe and Mail

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਟਰੈਵਲ ਕਰਨ ਵਾਲਿਆਂ ਲਈ ਮਾਸਕ ਸਬੰਧੀ ਦਿਸ਼ਾ ਨਿਰਦੇਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ।
ਉਨ੍ਹਾਂ ਆਖਿਆ ਕਿ ਭਾਵੇਂ ਅਮਰੀਕਾ ਦੀ ਇੱਕ ਅਦਾਲਤ (ਫਲੋਰਿਡਾ ਦੀ ਅਦਾਲਤ) ਵੱਲੋਂ ਮਾਸਕ ਸਬੰਧੀ ਨਿਯਮ ਖਤਮ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਪਰ ਅਸੀਂ ਹਾਲ ਦੀ ਘੜੀ ਅਜਿਹਾ ਨਹੀਂ ਕਰਾਂਗੇ।

ਮੰਗਲਵਾਰ ਨੂੰ ਕੈਲਗਰੀ ਵਿੱਚ ਅਲਘਬਰਾ ਨੇ ਆਖਿਆ ਕਿ ਉਹ ਅਮਰੀਕਾ ਵਿੱਚ ਫਲੋਰਿਡਾ ਦੀ ਅਦਾਲਤ ਵੱਲੋਂ ਜਹਾਜ਼ਾਂ, ਰੇਲਗੱਡੀਆਂ, ਟੈਕਸੀਆਂ ਤੇ ਹੋਰਨਾਂ ਟਰੈਵਲ ਦੇ ਸਾਧਨਾਂ ਵਿੱਚ ਮਾਸਕ ਪਾਉਣ ਦੇ ਨਿਯਮ ਨੂੰ ਖ਼ਤਮ ਕਰਨ ਦੇ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਮਾਸਕ ਸਬੰਧੀ ਸਾਇੰਸ ਨੂੰ ਮੰਨਣਾ ਕੈਨੇਡਾ ਜਾਰੀ ਰੱਖੇਗਾ। ਉਨ੍ਹਾਂ ਅੱਗੇ ਆਖਿਆ ਕਿ ਸਾਡੇ ਮਾਹਿਰਾਂ ਤੇ ਡਾਕਟਰਾਂ ਵੱਲੋਂ ਡਾਟਾ ਦੇ ਅਧਾਰ ਉੱਤੇ ਦਿੱਤੀ ਗਈ ਸਲਾਹ ਅਨੁਸਾਰ ਅਸੀਂ ਇਹ ਨਿਯਮ ਜਾਰੀ ਰੱਖਾਂਗੇ।

ਇਹ ਸਿੱਧ ਹੋ ਚੁੱਕਿਆ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਾਸਕ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਆਖਿਆ ਕਿ ਮਹਾਂਮਾਰੀ ਸਬੰਧੀ ਸਿਹਤ ਮਾਪਦੰਡਾਂ ਦੀ ਲਗਾਤਾਰ ਪੜਚੋਲ ਹੁੰਦੀ ਰਹਿੰਦੀ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …