-16.5 C
Toronto
Tuesday, February 24, 2026
spot_img
Homeਕੈਨੇਡਾਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਦਮਾ ਪਿਤਾ ਭਾਈ...

ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਦਮਾ ਪਿਤਾ ਭਾਈ ਹਰਪਾਲ ਸਿੰਘ ਲੱਖਾ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 19 ਜਨਵਰੀ ਨੂੰ
ਵੈਨਕੂਵਰ : ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਹਰਪਾਲ ਸਿੰਘ ਲੱਖਾ 11 ਜਨਵਰੀ ਨੂੰ ਕਰੀਬ 85 ਸਾਲ ਦੀ ਉਮਰ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜੱਦੀ ਪਿੰਡ ਲੱਖਾ, ਜ਼ਿਲ੍ਹਾ ਲੁਧਿਆਣਾ ਸੀ ਤੇ ਉਹ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਰਹਿ ਰਹੇ ਸਨ।
ਆਪ ਜੀ ਨੇ ਅਨੇਕਾਂ ਸ਼ਖਸੀਅਤਾਂ ਨੂੰ ਗੁਰਬਾਣੀ, ਕੀਰਤਨ, ਕਵੀਸ਼ਰੀ, ਕਥਾ, ਸਿੱਖੀ ਵਿਰਾਸਤ, ਇਤਿਹਾਸ, ਮਾਂ ਬੋਲੀ ਪੰਜਾਬੀ ਤੇ ਕਾਵਿ ਸਾਹਿਤ ਨਾਲ ਜੋੜਿਆ। ਭਾਈ ਹਰਪਾਲ ਸਿੰਘ ਲੱਖਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ, 2061 ਰਿਵਰ ਸਾਈਡ ਰੋਡ, ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਗੁਰਦੁਆਰਾ ਕਲਗੀਧਰ ਸਾਹਿਬ, ਐਬਸਫੋਰਡ ਵਿਖੇ 11.30 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਤੇ ਅੰਤਿਮ ਅਰਦਾਸ ਹੋਵੇਗੀ। ਪਰਿਵਾਰ ਵਲੋਂ ਰੋਜ਼ਾਨਾ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਉਨ੍ਹਾਂ ਦੇ ਗ੍ਰਹਿ 29187 ਡਾਊਨਜ਼ ਰੋਡ ਐਬਸਫਰੋਡ ਵਿਖੇ ਕੀਰਤਨ, ਕਥਾ ਤੇ ਗੁਰਮਤਿ ਵਿਚਾਰਾਂ ਹੋਇਆ ਕਰਨਗੀਆਂ। ਕੀਰਤਨ ਕਥਾ ਸਮਾਗਮ 12 ਜਨਵਰੀ ਤੋਂ 18 ਜਨਵਰੀ ਤੱਕ ਚੱਲਣਗੇ। ਪਰਿਵਾਰ ਨਾਲ ਦੁਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਫੋਨ ਨੰਬਰ 604 825 1550, 604 825 0139 ਜਾਂ 672 966 0241’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰੂ ਦੇ ਭਾਣੇ ਵਿਚ :- ਬੀਬੀ ਜੰਗੀਰ ਕੌਰ (ਸੁਪਤਨੀ), ਗੁਰਮੀਤ ਕੌਰ-ਦਰਸ਼ਨ ਸਿੰਘ ਧਾਲੀਵਾਲ (ਨੂੰਹ-ਸਪੁੱਤਰ), ਜਸਵਿੰਦਰ ਕੌਰ-ਸਵਰਨ ਸਿੰਘ ਸੰਧੂ (ਧੀ-ਜਵਾਈ), ਹਰਪ੍ਰੀਤ ਕੌਰ- ਅਮਰਜੀਤ ਸਿੰਘ ਧਾਲੀਵਾਲ (ਨੂੰਹ-ਸਪੁੱਤਰ), ਦਲਜੀਤ ਕੌਰ-ਗੁਰਵਿੰਦਰ ਸਿੰਘ (ਨੂੰਹ ਸਪੁੱਤਰ) ਤੇ ਸਮੂਹ ਪਰਿਵਾਰ।

ਇੱਕ ਆਈ ਰੱਬੀ ਰੂਹ!!
(ਸਾਹਿਬ ਕੌਰ ਵੱਲੋਂ ਦਾਦਾ ਜੀ ਭਾਈ ਹਰਪਾਲ ਸਿੰਘ ਲੱਖਾ ਨੂੰ ਕਾਵਿ ਸ਼ਰਧਾਂਜਲੀ)
ਇੱਕ ਆਈ ਰੱਬੀ ਰੂਹ, ਸਿੱਖੀ ਦੇ ਬੂਟੇ ਲਾਉਣ।
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ
ਪਿਆਰ ਵੰਡਣ ਵਾਲੀ, ਤਾਕਤ ਦੇਣ ਵਾਲੀ।
ਜਿਸ ਨੇ ਸਾਨੂੰ ਗੁਰੂ ਦੇ ਰਸਤੇ ਪਾਇਆ
ਸਾਡਾ ਹੱਥ ਫੜ ਕੇ ਰੱਬ ਦੇ ਲੜ ਲਾਇਆ।
ਇੱਕ ਆਈ ਰੱਬੀ ਰੂਹ, ਸਿੱਖੀ ਦੇ ਮਾਰਗ ਪਾਉਣ
ਦਸਾਂ ਨੌਹੁਆਂ ਦੀ ਕਿਰਤ ਦਾ ਚਾਅ ਪਾਲਿਆ
ਕੀਰਤਨ ਤੇ ਕਵੀਸ਼ਰੀ ਦਾ ਉਤਸ਼ਾਹ ਪਾਲਿਆ
ਨਾਮ ਜਪਣ ਤੇ ਵੰਡ ਛਕਣ ਦਾ ਰਾਹ ਦਿਖਾਲਿਆ
ਇਕ ਆਈ ਰੱਬੀ ਰੂਹ, ਸਿੱਖੀ ਦੀ ਵੇਲ ਵਧਾਉਣ
ਸੰਥਿਆ ਦੇਕੇ ਸ਼ੁੱਧ ਪਾਠ ਕਰਾਇਆ
ਸ਼ਬਦਾਂ ਦੇ ਅਰਥਾਂ ਦਾ ਪਾਣੀ ਲਾਇਆ
ਗੁਰਬਾਣੀ ਤੇ ਚੱਲਣ ਦਾ ਫਿਰ ਢੰਗ ਸਿਖਾਇਆ।
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੇ ਫੁੱਲ ਖਿੜਾਉਣ
ਜਦੋਂ ਬੂਟਿਆਂ ਦੀਆਂ ਜੜ੍ਹਾਂ ਦਾ ਮਜ਼ਬੂਤ ਆਧਾਰ ਦੇਖਿਆ
ਜਗਾਈਆਂ ਜੋਤਾਂ ਅੰਦਰ ਗੁਰਬਾਣੀ ਦਾ ਪਿਆਰ ਦੇਖਿਆ
ਸੇਵਾ ਸਿਮਰਨ ‘ਚ ਲੀਨ ਸੱਚਾ ਆਚਾਰ ਦੇਖਿਆ
ਚੜ੍ਹਦੀ ਕਲਾ ਵਿੱਚ ਜੀਵਨ ਸਫਰ ਦਾ ਸਾਰ ਦੇਖਿਆ
ਤਾਂ ਰੱਬੀ ਰੂਹ ਨੇ ‘ਨਿੱਜ ਘਰ ਦੇ ਉਸ ਪਾਰ’ ਦੇਖਿਆ
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੀ ਸ਼ਾਨ ਵਧਾਉਣ
ਜਾਣ ਤੋਂ ਪਹਿਲਾਂ ਫਰਮਾਇਆ! ਜਿੰਮੇਵਾਰੀ ਚੱਕਣੀ
ਸਿੱਖੀ ਦੇ ਬੂਟਿਓ! ਸੰਘਣੀ ਛਾਂ ਰੱਖਣੀ
ਸਿੱਖੀ ਦੇ ਫੁੱਲੋ! ਪ੍ਰੇਮ ਦੀ ਖੁਸ਼ਬੂ ਵੰਡਣੀ
ਸਿੱਖੀ ਦੇ ਪਹਿਰੇਦਾਰੋ! ਚੜ੍ਹਦੀ ਕਲਾ ਕਾਇਮ ਰੱਖਣੀ।
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੀ ਸੇਵ ਕਮਾਉਣ
ਰੱਬੀ ਰੂਹ ਤੇ ਰੱਬ ਵਿੱਚ ਭੋਰਾ ਭਰ ਵੀ ਫਰਕ ਨਹੀਂ ਹੈ
ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਵੀ ਫਰਕ ਨਹੀਂ ਹੈ
ਸਾਗਰ ਤੇ ਸਾਗਰ ਦੀਆਂ ਲਹਿਰਾਂ ਵਿੱਚ ਵੀ ਫਰਕ ਨਹੀਂ ਹੈ
ਆਏ ਰੱਬੀ ਰੂਹ ਪਿਤਾ ਜੀ, ਪਰਮ ਪਿਤਾ ਰੱਬ ਦੇ ਲੜ ਲਾਉਣ।
ਸਾਨੂੰ ਪਾ ਕੇ ਸੱਚ ਦੀ ਮਾਰਗ, ਰੱਬੀ ਰੂਹ ਪਿਤਾ ਜੀ ਚੱਲੇ, ਰੱਬ ਜੀ ਵਿਖੇ ਸਮਾਉਣ।

 

RELATED ARTICLES
POPULAR POSTS