ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਹੋਣ ਵਾਲਾ ਸਮਾਗ਼ਮ 15 ਜੁਲਾਈ ਦਿਨ ਐਤਵਾਰ ਨੂੰ ਹੋਏਗਾ ਅਤੇ ਇਸ ਦਾ ਮੁੱਖ-ਆਕਰਸ਼ਣ ‘ਸਾਵਣ ਕਵੀ-ਦਰਬਾਰ’ ਹੋਵੇਗਾ ਜਿਸ ਵਿਚ ਕਵੀ ਸਾਵਣ ਮਹੀਨੇ ਸਬੰਧੀ ਅਤੇ ਹੋਰ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਸਮਾਗ਼ਮ ਦੇ ਸ਼ੁਰੂ ਵਿਚ ਪੰਜਾਬੀ ਧੁਨੀਆਂ ਤੇ ਸ਼ਬਦਾਂ ਦੇ ਸ਼ੁਧ ਉਚਾਰਨ ਬਾਰੇ ਇਕਬਾਲ ਬਰਾੜ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਇਸ ਵਿਸ਼ੇ ‘ਤੇ ਚਰਚਾ ਕੀਤੀ ਜਾਏਗੀ।
ਕਰਨ ਅਜਾਇਬ ਸਿੰਘ ਸੰਘਾ ਆਪਣੀ ਕਵਿਤਾ ਲਿਖਣ-ਪ੍ਰਕਿਰਿਆ ਬਾਰੇ ਵਿਚਾਰ ਪੇਸ਼ ਕਰਨਗੇ ਅਤੇ ਆਪਣੀਆਂ ਕੁਝ ਪ੍ਰਤੀਨਿਧ ਕਵਿਤਾਵਾਂ ਵੀ ਪੇਸ ਕਰਨਗੇ।
ਇਹ ਸਮਾਗ਼ਮ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਖੇ ਬਾਅਦ ਦੁਪਹਿਰ 2.00 ਵਜੇ ਹੋਵੇਗਾ ਜੋ ਕਿ 21 ਕੋਵੈਂਟਰੀ ਰੋਡ ‘ਤੇ ਸਥਿਤ ਹੈ। ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਪੈਂਦਾ ਹੈ। ਸਮੂਹ ਮੈਂਬਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸ਼ਮੇਂ ਸਿਰ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 647-567-9128, 905-497-9128 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …