16.4 C
Toronto
Monday, September 15, 2025
spot_img
Homeਦੁਨੀਆਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਕੰਪਨੀ ਦਾ ਦਾਅਵਾ
ਵਾਸ਼ਿੰਗਟਨ : ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੁਝ ਘੰਟਿਆਂ ਲਈ ਅੱਧੀ ਮੁੰਬਈ ਦੀ ਬਿਜਲੀ ਬੰਦ ਹੋਣ ਪਿੱਛੇ ਚੀਨੀ ਹੈਕਰਾਂ ਦਾ ਹੱਥ ਸੀ। ‘ਰਿਕਾਰਡਿਡ ਫਿਊਚਰ’ ਨਾਂ ਦੀ ਇਸ ਕੰਪਨੀ ਨੇ ਆਪਣੇ ਹਾਲੀਆ ਅਧਿਐਨ ‘ਚ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਸਮੂਹ ਨੇ ਮਾਲਵੇਅਰ ਜ਼ਰੀਏ ਭਾਰਤ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਸੀ ਤੇ ਇਹ ਆਨਲਾਈਨ ਘੁਸਪੈਠ ਦਾ ਨਤੀਜਾ ਸੀ। ਮੈਸੇਚਿਊਸੈੱਟਸ-ਅਧਾਰਿਤ ਕੰਪਨੀ ‘ਰਿਕਾਰਡਿਡ ਫਿਊਚਰ’ ਜੋ ਵੱਖ-ਵੱਖ ਮੁਲਕਾਂ ਵੱਲੋਂ ਇੰਟਰਨੈੱਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ, ਨੇ ਆਪਣੀ ਸੱਜਰੀ ਰਿਪੋਰਟ ਵਿੱਚ ਚੀਨ ਅਧਾਰਿਤ ‘ਰੈੱਡਈਕੋ’ ਹੈਕਰਜ਼ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦੀ ਤਫ਼ਸੀਲ ਸਾਂਝੀ ਕੀਤੀ ਹੈ।

RELATED ARTICLES
POPULAR POSTS