ਪਟਿਆਲਾ/ਬਿਊਰੋ ਨਿਊਜ਼ : ਏਸ਼ੀਆ ਪੋਸਟ ਸਰਵੇ ਵੱਲੋਂ ਜਾਰੀ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ 30 ਸੰਸਦ ਮੈਂਬਰਾਂ ਦੀ ਸੂਚੀ ਵਿੱਚ ਪੰਜਾਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸ਼ਾਮਲ ਹੋਣ ਨਾਲ ਅਕਾਲੀ ਹਲਕਿਆਂ ਵਿੱਚ ਖ਼ੁਸ਼ੀ ਦਾ ਮਾਹੌਲ ઠਹੈ। ਇਸ ਸੂਚੀ ਵਿੱਚ ਚੁਣੇ ਗਏ ਮੈਂਬਰਾਂ ਦਾ ਜਨਤਾ ਨਾਲ ਲਗਾਵ, ਪ੍ਰਭਾਵ, ਛਵੀ, ਪਛਾਣ, ਕਾਰਜਸ਼ੈਲੀ, ਸਦਨ ਵਿੱਚ ਹਾਜ਼ਰੀ, ਬਹਿਸ ਵਿੱਚ ਹਿੱਸਾ, ਪ੍ਰਾਈਵੇਟ ਬਿੱਲ, ਸਦਨ ਵਿੱਚ ਪੁੱਛੇ ਗਏ ਸਵਾਲ, ਐਮਪੀ ਕੋਟੇ ਦੀ ਗ੍ਰਾਂਟ ਖ਼ਰਚ ਕਰਨਾ ਤੇ ਸਮਾਜਿਕ ਕੰਮਾਂ ਵਿੱਚ ਸਹਿਯੋਗ ਕਰਨ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ। ਸਰਵੇ ਵਿੱਚ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿੱਚ ਸ਼ਾਮਲ ਸੰਸਦ ਮੈਂਬਰਾਂ ਨੂੰ ਨਹੀਂ ਰੱਖਿਆ ਗਿਆ ਅਤੇ ਸਿਰਫ਼ ਲੋਕ ਸਭਾ ਦੇ ਮੈਂਬਰ ਹੀ ਸ਼ਾਮਲ ਕੀਤੇ ਗਏ ਹਨ ਕਿਉਂਕਿ ਇਹ ਚੁਣੇ ਹੋਏ ਨੁਮਾਇੰਦੇ ਹੋਣ ਕਰਕੇ ਜਨਤਾ ਨੂੰ ਸਿੱਧੇ ਤੌਰ ‘ਤੇ ਜਵਾਬਦੇਹ ਹਨ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …