19.2 C
Toronto
Tuesday, October 7, 2025
spot_img
Homeਪੰਜਾਬਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਸਰਪੰਚ ਜਗਰੂਪ ਦੀ ਮਿਲੀ ਲਾਸ਼

ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਸਰਪੰਚ ਜਗਰੂਪ ਦੀ ਮਿਲੀ ਲਾਸ਼

ਸਰਪੰਚ ਜਗਰੂਪ ਦਾ ਸਬੰਧ ਸੀ ਅਕਾਲੀ ਦਲ ਨਾਲ
ਗੁਰਦਾਸਪੁਰ/ਬਿਊਰੋ ਨਿਊਜ਼
ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਬਥੂਨਗੜ੍ਹ ਦੇ ਅਕਾਲੀ ਸਰਪੰਚ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਹ 28 ਸਾਲਾ ਸਰਪੰਚ ਜਗਰੂਪ ਸਿੰਘ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ। ਸਰਪੰਚ ਜਗਰੂਪ ਦੀ ਲਾਸ਼ ਪਿੰਡ ਜੱਫਰਵਾਲ ਦੇ ਨਾਲੇ ਕੋਲੋਂ ਮਿਲੀ ਹੈ। ਚੇਤੇ ਰਹੇ ਸਰਪੰਚ ਜਗਰੂਪ ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਦੇ ਕੇਸ ਵਿੱਚੋਂ ਜ਼ਮਾਨਤ ‘ਤੇ ਬਾਹਰ ਸੀ। ਵਿੱਕੀ ਗੌਂਡਰ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਜਿਹੜੀ ਗੱਡੀ ਵਰਤੀ ਸੀ, ਉਹ ਸਰਪੰਚ ਦੇ ਘਰੋਂ ਹੀ ਮਿਲੀ ਸੀ। ਇਸ ਲਈ ਉਸ ਖਿਲਾਫ ਗੌਂਡਰ ਨੂੰ ਪਨਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਪੂਰੇ ਮਾਮਲੇ ਦੀ ਜਾਂਚ ਮੰਗੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS