16.5 C
Toronto
Sunday, July 12, 2026
spot_img
Homeਪੰਜਾਬਗਿੱਲ ਕਮਿਸ਼ਨ ਨੇ ਝੂਠੇ ਕੇਸਾਂ ਬਾਰੇ 7ਵੀਂ ਅੰਤ੍ਰਿਮ ਰਿਪੋਰਟ ਮੁੱਖ ਮੰਤਰੀ ਨੂੰ...

ਗਿੱਲ ਕਮਿਸ਼ਨ ਨੇ ਝੂਠੇ ਕੇਸਾਂ ਬਾਰੇ 7ਵੀਂ ਅੰਤ੍ਰਿਮ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

21 ਐਫ.ਆਈ.ਆਰ ਰੱਦ ਕਰਨ ਦੀ ਸਿਫਾਰਸ਼
ਚੰਡੀਗੜ੍ਹ/ਬਿਊਰੋ ਨਿਊਜ਼
ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਆਸੀ ਤੌਰ ‘ਤੇ ਪ੍ਰੇਰਿਤ ਅਤੇ ਝੂਠੇ ਕੇਸਾਂ ਬਾਰੇ ਆਪਣੀ ਸੱਤਵੀਂ ਅੰਤ੍ਰਿਮ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ।
ਕਮਿਸ਼ਨ ਨੇ ਪਿਛਲੀ ਸਰਕਾਰ ਵਲੋਂ ਮੰਦਭਾਵਨਾ ਨਾਲ ਦਰਜ ਕੀਤੀਆਂ 21 ਐਫ.ਆਰ.ਆਈਜ਼ ਰੱਦ ਕਰਨ ਦੀ ਸਿਫਾਰਸ਼ ਕੀਤੀ। ਇਸ ਦੌਰ ਵਿੱਚ 179 ਕੇਸਾਂ ਦੀ ਪੜਤਾਲ ਕਰਨ ਪਿੱਛੋਂ ਇਨ੍ਹਾਂ ਵਿੱਚੋਂ 158 ਝੂਠੇ ਮਾਮਲੇ ਖਾਰਜ ਕਰ ਦਿੱਤੇ ਹਨ। ਕਮਿਸ਼ਨ ਨੂੰ ਕੁੱਲ 4213 ਸ਼ਿਕਾਇਤਾਂ ਹਾਸਲ ਹੋਈਆਂ ਹਨ ਜਿਨ੍ਹਾਂ ਵਿੱਚੋਂ ਹੁਣ 1074 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

RELATED ARTICLES
POPULAR POSTS