ਯੂਪੀਐਸਸੀ ਨੇ ਸਰਕਾਰ ਕੋਲੋਂ ਮੰਗਿਆ ਪੈਨਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੂੰ ਜਲਦ ਹੀ 7 ਨਵੇਂ ਆਈਏਐਸ ਅਧਿਕਾਰੀ ਮਿਲਣਗੇ। ਇਹ ਸਾਰੇ ਉਹ ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਵਲੋਂ ਪੀਸੀਐਸ ਤੋਂ ਪ੍ਰਮੋਟ ਕੀਤਾ ਜਾਏਗਾ। ਮਿਲੀ ਜਾਣਕਾਰੀ ਅਨੁਸਾਰ ਯੂਪੀਐਸਸੀ ਵਲੋਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੀਨੀਅਰ ਪੀਸੀਐਸ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ। ਚੀਫ ਸੈਕਟਰੀ ਵੀ.ਕੇ. ਜੰਜੂਆ ਵਲੋਂ ਕੁੱਲ 15 ਸੀਨੀਅਰ ਪੀਸੀਐਸ ਅਧਿਕਾਰੀਆਂ ਦੀ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜੀ ਗਈ ਹੈ। ਸੀਐਮ ਦਫਤਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਯੂਪੀਐਸਸੀ ਨੂੰ ਇਹ ਪੈਨਲ ਭੇਜਿਆ ਜਾਵੇਗਾ। ਧਿਆਨ ਰਹੇ ਕਿ ਪੰਜਾਬ ਦੇ ਹਿੱਸੇ ਦੇ ਪੀਸੀਐਸ ਤੋਂ ਆਈਏਐਸ ਪ੍ਰਮੋਟ ਹੋਣ ਵਾਲੇ ਕੋਟੇ ਦੇ ਸਾਲ 2021 ਦੀਆਂ ਤਿੰਨ ਅਤੇ ਸਾਲ 2022 ਦੀਆਂ ਚਾਰ ਸੀਟਾਂ ਹਨ। ਯੂਪੀਐਸਸੀ ਦੀ ਗਾਈਡਲਾਈਨਜ਼ ਦੇ ਅਨੁਸਾਰ ਪੰਜਾਬ ਸਰਕਾਰ ਵਲੋਂ ਭੇਜੇ ਜਾਣ ਵਾਲੇ ਪੈਨਲ ਤੋਂ 7 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਪ੍ਰਮੋਟ ਕੀਤਾ ਜਾਵੇਗਾ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …