Breaking News
Home / ਪੰਜਾਬ / ਚੰਨੀ ਨੇ ਬੱਚਿਆਂ ਨੂੰ ਹੈਲੀਕਾਪਟਰ ‘ਚ ਦਿਵਾਏ ਝੂਟੇ

ਚੰਨੀ ਨੇ ਬੱਚਿਆਂ ਨੂੰ ਹੈਲੀਕਾਪਟਰ ‘ਚ ਦਿਵਾਏ ਝੂਟੇ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਮੋਰਿੰਡਾ ਵਿੱਚ ਸਰਕਾਰੀ ਹੈਲੀਕਾਪਟਰ ਵਿੱਚ ਆਪਣੇ ਨਾਲ ਬੱਚਿਆਂ ਨੂੰ ਸਵਾਰੀ ਕਰਨ ਲਈ ਬੁਲਾਇਆ। ਚੰਨੀ ਮੋਰਿੰਡਾ ਗਏ ਸਨ ਅਤੇ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦੇ ਵੇਖਿਆ। ਇਸ ਮਗਰੋਂ ਉਨ੍ਹਾਂ ਨੇ ਬੱਚਿਆਂ ਨੂੰ ਹੈਲੀਕਾਪਟਰ ‘ਤੇ ਝੂਟੇ ਲੈਣ ਲਈ ਬੁਲਾ ਲਿਆ। ਚੰਨੀ ਨੇ ਟਵੀਟ ਕੀਤਾ ਕਿ ਮੋਰਿੰਡਾ ਦੀ ਯਾਤਰਾ ਦੌਰਾਨ ਮੈਂ ਕੁੱਝ ਬੱਚਿਆਂ ਨੂੰ ਹੈਲੀਕਾਪਟਰ ਨੇੜੇ ਖੇਡਦੇ ਵੇਖਿਆ। ਜਦੋਂ ਮੈਂ ਬੱਚਾ ਸੀ ਤਾਂ ਮੈਂ ਜਹਾਜ਼ ਦੇਖਿਆ ਕਰਦਾ ਸੀ ਅਤੇ ਸੋਚਦਾ ਸੀ ਕਿ ਕਦੇ ਮੈਂ ਵੀ ਉਸ ਵਿੱਚ ਬੈਠਾਂਗਾ।
ਇਸ ਨੂੰ ਯਾਦ ਕਰਦਿਆਂ ਮੈਂ ਪਿੰਡ ਦੇ ਬੱਚਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਦਾ ਸੁਪਨਾ ਸਾਕਾਰ ਕੀਤਾ। ਉਨ੍ਹਾਂ ਨੇ ਹੈਲੀਕਾਪਟਰ ਵਿੱਚ ਆਪਣੇ ਨਾਲ ਬੈਠੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਕੇ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ, ਬਸ ਮਾਰਗਦਰਸ਼ਨ ਦੀ ਲੋੜ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …