Breaking News
Home / ਕੈਨੇਡਾ / ਹਲਕਾ ਕੂੰਮ ਕਲਾਂ ਦੀ ਛੇਵੀਂ ਸਾਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਈ

ਹਲਕਾ ਕੂੰਮ ਕਲਾਂ ਦੀ ਛੇਵੀਂ ਸਾਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਈ

logo-2-1-300x105ਬਰੈਂਪਟਨ : ਬੀਤੇ ਐਤਵਾਰ 4 ਸਤੰਬਰ  ਨੂੰ ਹਲਕਾ ਕੂੰਮ ਕਲਾਂ ਦੀ ਛੇਵੀਂ ਸਾਲਾਨਾ ਪਿਕਨਿਕ ਬੜੀ ਧੂਮ ਧਾਮ ਨਾਲ ਵਾਈਲਡਵੁੱਡ ਪਾਰਕ ਵਿਖੇ ਮਨਾਈ ਗਈ । ਪਿਕਨਿਕ ਵਿਚ ਵੱਖ ਵੱਖ ਉਮਰ ਗਰੁੱਪ ਦੇ ਬੱਚਿਆਂ ਦੀਆਂ ਦੌੜਾਂ ਹੋਈਆਂ । ਇਕ ਪਾਸੇ ਨਣਦਾਂ ਇਕ ਪਾਸੇ ਭਰਜਾਈਆਂ ਦੀ ਰਸਾਕਸ਼ੀ  ਕਰਵਾਈ ਗਈ, ਜਿਸ ਵਿਚ ਭਰਜਾਈਆਂ ਬਾਜੀ ਮਾਰ ਗਈਆਂ । ਪੁਰਸ਼ਾਂ ਦੀ ਰਸਾਕੱਸ਼ੀ ਬੜੀ ਰੌਚਕ ਰਹੀ । ਬੱਚਿਆਂ ਤੇ ਲੇਡੀਜ਼ ਦੀ ਮਿਊਜ਼ਿਕ ਚੇਅਰ ਬਹੁਤ ਦਿਲਚਸਪ ਸੀ।
ਵਾਲੀਬਾਲ ਮੈਚ ਹੋਏ ਜਿਸ ਵਿਚ ਮੇਹਲੋਂ ਦੀ ਟੀਮ ਫਸਟ ਆਈ । ਲੇਡੀਜ਼ ਦਾ ਗਿੱਧਾ ਵੀ ਹੋਇਆ । ਪਿਕਨਿਕ ਦਾ ਮਨੋਰੰਜਨ ਉਸ ਵੇਲੇ ਸਿਖਰਾਂ ‘ਤੇ ਪਹੁੰਚ ਗਿਆ ਜਦੋਂ ਉਭਰਦੇ ਗਾਇਕ ਆਤਮਾ ਸਿੰਘ ਬੁੱਢੇਵਾਲੀਆ ਨੇ ਗੀਤ ਸੁਣਾਏ ਅਤੇ ਇਲਾਕਾ ਨਿਵਾਸੀਆਂ ਨੇ ਡਾਲਰਾਂ ਦੀ ਝੜੀ ਲਗਾ ਦਿਤੀ । ਵਿੱਕ ਢਿੱਲੋਂ ਐਮਪੀਪੀ ਬਰੈਂਪਟਨ ਵੈਸਟ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ । ਜਥੇਦਾਰ ਹਰਜੀਤ ਸਿੰਘ ਮੇਹਲੋਂ  ਵਿਸੇਸ ਤੋਰ ਤੇ ਸ਼ਾਮਲ ਹੋਏ ।
First year university  students Miss Gagneet, Abneet, Chanjot ਅਤੇ ਉਭਰਦੇ Basket ball player ਗੁਰਜੋਤ ਗਰੇਵਾਲ ਨੂੰ ਲੇਟ ਸਰਦਾਰ ਹਰਜਿੰਦਰ ਸਿੰਘ ਖੇੜਾ Memorial award ਦਿੱਤਾ ਗਿਆ ।  S.Parminder Singh RBC mortgage,Shri Ramesh Bhatia home inspector ਨੇ Picnic Sponser ਕੀਤਾ।  Real Estate ਦੇ ਮਾਹਰ ਸ. ਗੁਰਵੀਰ ਗਰੇਵਾਲ ਨੇ ਵੀ ਪਿਕਨਿਕ ਨੂੰ ਸਪੌਂਸਰ ਕੀਤਾ ਅਤੇ ਸਾਰਾ ਦਿਨ ਸੇਵਾ ਨਿਭਾਈ । ਸਾਰਾ ਦਿਨ ਵਲਨਟੀਅਰਜ਼ ਹਰਪ੍ਰੀਤ ਸਿੰਘ , ਮਨਦੀਪ ਮਾਂਗਟ , ਪ੍ਰਦੀਪ ਮਾਂਗਟ, ਰਾਜਖੇਰਾ, ਗੁਰਕੀਰਤ, ਸੁਖਮਨ, ਬਲਪ੍ਰੀਤ, ਕੁਲਦੀਪ ਸਿੰਘ, ਸਨੀ ਮਾਂਗਟ, ਮਨੀ ਮਾਂਗਟ  ਨੇ ਵੱਧ ਚੜ ਕੇ  ਕੰਮ ਕੀਤਾ।
ਹਲਕੇ ਦੇ ਜਿਹੜੇ ਨਿਵਾਸੀਆਂ ਨੇ ਪਿਕਨਿਕ ਦੀ ਮਾਲੀ ਮਦਦ ਕੀਤੀ ਉਹ ਹਨ   ਸੁਰਿੰਦਰ ਸਿੰਘ ਸੇਖੋਂ, ਅਜੀਤ ਸਿੰਘ ਊਰਨਾ, ਸੁਦਾਗਰ ਸਿੰਘ ਛੋਟੀ ਕੂਮ , ਹਰਜੀਤ ਸਿੰਘ ਮੇਹਲੋਂ, ਮੋਹਿੰਦਰ ਸਿੰਘ ਐਸਡੀਓ ਛੋਟੀ ਕੂਮ, ਅਮਰਜੀਤ  ਕੂਮ ਕਲਾਂ, ਰਮਨਦੀਪ ਗਿੱਲ ਲੱਖੋਵਾਲ, ਕੁਲਵੰਤ ਕੁਬੇ, ਬਲਦੀਪ ਜਸਪਾਲੋਂ, ਜਸਬੀਰ ਸਿੰਘ ਖੰਨਾ, ਨਗਿੰਦਰ ਸਿੰਘ ਬੁਡੇਵਾਲ, ਬਿਅੰਤ ਸਿੰਘ ਚੌਂਤਾ, ਗਿਆਨੀ ਗੁਰਦੀਪ ਸਿੰਘ, ਟੇਢੇਵਾਲ, ਰਣਧੀਰ ਸਿੰਘ ਨੰਬਰਦਾਰ ਜਗਰਾਉਂ, ਇਕਬਾਲ ਸਿੰਘ ਮਾਂਗਟ ਬੂਥਗੜ, ਬੂਟਾ ਸਿੱਧੂ ਕੂਮ ਕਲਾਂ, ਇੰਦਰਜੀਤ ਗਰੇਵਾਲ ਛੋਟੀ ਕੂਮ, ਜਸਵੰਤ ਸਿੰਘ ਜਗੀ ਰਾਜੂਲ, ਜਗਜੀਤ ਸਿੰਘ ਗਿੱਲ ਚੌਂਤਾ, ਬਲਬੀਰ ਸਿੰਘ ਗਰੇਵਾਲ ਖਾਸੀ, ਨਿਰਮਲ ਸਿੰਘ ਕੂਮ ਕਲਾਂ, ਵਿੱਕ ਢਿਲੋਂ MPP BRAMPTON WEST, ਅਵਤਾਰ ਸਿੰਘ ਮਾਂਗਟ, ਭੁਪਿੰਦਰ ਸਿੰਘ ਛੰਦੜਾ, ਮੱਖਣ ਸਿੰਘ ਸੰਘੇੜਾ ਸਰੀਂ, ਦਰਸ਼ਨ ਸਿੰਘ ਗਰੇਵਾਲ ਰਾਜਗੜ, ਸਨੀ/ਮਨੀ ਮਾਂਗਟ, ਮਿੰਟਾ ਗਿੱਲ ਧਨਾਨਸੂ, ਹਰਿੰਦਰ ਸਿੰਘ ਹੈਪੀ। ਪਿਕਨਿਕ ਦੀਆਂ ਸਾਰੀਆਂ ਫੋਟੋ ਗੂਗਲ ਵਿਚ ”ਹਲਕਾ ਕੂਮ ਕਲਾਂ ਪਿਕਨਿਕ’ ਭਰਕੇ ਦੇਖੀਆਂ ਜਾ ਸਕਦੀਆਂ ਹਨ, ਜਾਂ ਫੇਸਬੁੱਕ ਦੇ ਹਲਕਾ ਕੂਮ ਕਲਾਂ ਪੇਜ ‘ਤੇ ਦੇਖ ਸਕਦੇ ਹੋ।
ਇਹ ਪਿਕਨਿਕ ਹਲਕਾ ਕੂਮ ਕਲਾਂ ਦੇ ਨਿਮਰ ਸੱਜਣ  ਸਤਪਾਲ ਸਿੰਘ ਗਰੇਵਾਲ ਛੋਟੀ ਕੂਮ, ਜਿੱਤ ਸਿੰਘ ਢਿਲੋਂ ਬਲੀਏਵਾਲ,  ਸਤਿੰਦਰ ਸਿੰਘ ਮਾਂਗਟ ਪਿਰਥੀਪੁਰ , ਗੋਗੀ ਗਰੇਵਾਲ ਕੂਮ ਕਲਾਂ, ਨਵਦੀਪ /ਪ੍ਰਦੀਪ ਖੇੜਾ ਕੂਮ ਕਲਾਂ, ਗੁਰਬਚਨ ਸਿੰਘ  ਗਰੇਵਾਲ ਕੂਮ ਕਲਾਂ, ਹਰਵਿੰਦਰ ਗਿੱਲ (ਸੋਹਣੀ) ਕੂਮ ਕਲਾਂ ਵਲੋਂ ਆਯੋਜਿਤ ਕੀਤੀ ਜਾਂਦੀ ਹੈ।

Check Also

ਲਾਵਾਰਿਸ ਤੇ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗੱਡੀਆਂ ਨੂੰ ਟੋਅ ਕਰੇਗੀ ਟੋਰਾਂਟੋ ਸਿਟੀ

Parvasi News, Toronto ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਗੱਡੀਆਂ ਨੂੰ ਅੱਜ ਤੋਂ ਟੋਅ ਵੀ ਕੀਤਾ ਜਾਵੇਗਾ। ਸਿਟੀ  ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਹ ਗੈਰਕਾਨੂੰਨੀ ਤੌਰ ਉੱਤੇ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਤੇ ਲਾਵਾਰਿਸ ਪਈਆਂ ਗੱਡੀਆਂ ਨੂੰ ਟੋਅ ਕਰਵਾਏਗੀ।ਇਨ੍ਹਾਂ ਗੱਡੀਆਂ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਵੀ ਅੜਿੱਕਾ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉਹ ਗੱਡੀਆਂ ਵੀ ਸ਼ਾਮਲ ਹਨ ਜਿਹੜੀਆਂ ਸਨੋਅ ਰੂਟਸ ਦੇ ਨਾਲ ਖੜ੍ਹੀਆਂ ਹਨ। ਟੈਗ ਕੀਤੀਆਂ ਗੱਡੀਆਂ ਨੂੰ ਕਾਰ ਕੰਪਾਊਂਡ ਵਿੱਚ ਲਿਜਾਇਆ ਜਾਵੇਗਾ ਤੇ ਰੈਜ਼ੀਡੈਂਟਸ ਸਿਟੀ ਦੇ ਜਿਸ ਹਿੱਸੇ ਵਿੱਚ ਰਹਿੰਦੇ ਹੋਣਗੇ ਉੱਥੋਂ ਦਾ ਪਤਾ ਦੱਸਕੇ ਆਪਣੀ ਗੱਡੀ ਨੂੰ ਲੋਕੇਟ ਕਰ ਸਕਣਗੇ। ਸਿਟੀ ਦੇ ਬੁਲਾਰੇ ਨੇ ਆਖਿਆ ਕਿ ਜਦੋਂ ਬਰਫੀਲਾ ਤੂਫਾਨ ਸ਼ੁਰੂ ਹੋਣ ਵਾਲਾ ਸੀ ਤਾਂ ਸਨੋਅ ਰੂਟਸ ਐਲਾਨੇ ਗਏ ਰਸਤਿਆਂ ‘ਤੇ ਸੜਕਾਂ ਉੱਤੇ 72 ਘੰਟਿਆਂ ਲਈ ਪਾਰਕਿੰਗ ਕਰਨ ਦੀ ਮਨਾਹੀ ਸੀ। ਸਿਟੀ ਵੱਲੋਂ ਬਰਫ ਹਟਾਏ ਜਾਣ ਸਮੇਂ ਸੜਕਾਂ ਤੋਂ ਬਰਫ ਹਟਾ ਕੇ ਬਾਅਦ ਵਿੱਚ ਚੁੱਕੀ ਜਾਣ ਤੋਂ ਪਹਿਲਾਂ ਕਿਨਾਰਿਆਂ ਉੱਤੇ ਸੁੱਟੀ ਜਾਂਦੀ ਹੈ ਤੇ ਜੇ ਇੱਥੇ ਗੱਡੀਆਂ ਖੜ੍ਹੀਆਂ ਹੋਣ ਤਾਂ ਉਨ੍ਹਾਂ ਕਾਰਨ ਟਰੈਫਿਕ ਵਿੱਚ ਵਿਘਣ ਪੈ ਸਕਦਾ ਹੈ, ਰਾਹਗੀਰਾਂ ਨੂੰ ਦਿੱਕਤ ਆ ਸਕਦੀ ਹੈ ਤੇ ਪਾਰਕਿੰਗ ਵਿੱਚ ਵੀ ਅੜਿੱਕਾ ਆ ਸਕਦਾ ਹੈ। ਸਨੋਅ ਰੂਟਸ ਦੀ ਨਿਸ਼ਾਨਦੇਹੀ ਪਹਿਲਾਂ ਤੋਂ ਹੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਬਹੁਤੇ ਡਾਊਨਟਾਊਨ ਕੋਰ ਉੱਤੇ ਸਥਿਤ ਹਨ। ਇਨ੍ਹਾਂ ਵਿੱਚ ਸਟਰੀਟਕਾਰ ਰੂਟਸ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਬਰਫੀਲੇ ਤੂਫਾਨ ਕਾਰਨ ਜਾਂ ਭਾਰੀ ਬਰਫਬਾਰੀ ਦਰਮਿਆਨ ਇਨ੍ਹਾਂ ਨਿਰਧਾਰਤ ਸਨੋਅ ਰੂਟਜ਼ ਉੱਤੇ ਪਾਰਕਿੰਗ ਕਰਨ ਨਾਲ 200 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।