ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਇਕ ਨਵੇਂ ਇਕਨਾਮਿਕ ਡਿਵੈਲਪਮੈਂਟ ਸਟ੍ਰੇਟਜੀ ਨੂੰ ਅਪਣਾਇਆ ਹੈ ਤਾਂ ਕਿ ਬਰੈਂਪਟਨ ‘ਚ ਨੌਕਰੀਆਂ ਅਤੇ ਨਿਵੇਸ਼ ਦੇ ਮੌਕੇ ਵਧ ਸਕਣ। ਇਸ ਨਵੇਂ ਪ੍ਰੋਗਰਾਮ ਦੀ ਮਦਦ ਨਾਲ ਬਰੈਂਪਟਨ ‘ਚ ਇੰਡਸਟਰੀਅਲ ਉਤਪਾਦਨ ਨੂੰ ਵਧਾਇਆ ਜਾਵੇਗਾ ਤਾਂ ਕਿ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਇਸ ਸਬੰਧ ‘ਚ ਕਈ ਨਵੇਂ ਖੇਤਰਾਂ ਦੀ ਪਹਿਚਾਣ ਵੀ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ‘ਚ ਨਿਵੇਸ਼ ਨੂੰ ਲਿਆਂਦਾ ਜਾ ਸਕੇ। ਇਹ ਗੱਲ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਆਖੀ। ਇਸ ਨਵੇਂ ਸੀਆਈਪੀ ਦਾ ਟੀਚਾ ਅਜਿਹੇ ਪ੍ਰੋਗਰਾਮਾਂ ਦੀ ਸਥਾਪਨਾ ਕਰਨਾ ਹੋਵੇਗਾ ਜੋ ਨਵੀਂ ਇਨਵੈਸਟਮੈਂਟ ਨੂੰ ਆਕਰਸ਼ਿਤ ਕਰਨ ਅਤੇ ਸ਼ਹਿਰ ਦੇ ਆਰਥਿਕ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਫਾਈਨਾਂਸ਼ੀਅਲ ਤੌਰ ‘ਤੇ ਇੰਸੇਟਿਵ ਵੀ ਪ੍ਰਦਾਨ ਕੀਤੇ ਜਾਣ। ਪ੍ਰਾਈਵੇਟ ਸੈਕਟਰ ਨੂੰ ਪਹਿਚਾਨਣ ਗਏ ਸੈਕਟਰਜ਼ ‘ਚ ਨਿਵੇਸ਼ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਲੋਨ ਆਦਿ ਪ੍ਰਾਪਤ ਕਰਨ ‘ਚ ਵੀ ਮਦਦ ਕੀਤੀ ਜਾਵੇਗੀ। ਇਸ ਨਾਲ ਸ਼ਹਿਰ ਦੀ ਡਿਵੈਲਪਮੈਂਟ ਅਤੇ ਰੱਖ-ਰਖਾਅ ਦਾ ਕੰਮ ਵੀ ਵਧੀਆ ਹੋਵੇਗਾ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …