Breaking News
Home / ਕੈਨੇਡਾ / ਆਪ ਦਾ ਕਲੇਸ਼

ਆਪ ਦਾ ਕਲੇਸ਼

ਸਭ ਕੁਝ ਠੀਕ ਨਾ ਪਾਰਟੀ ਆਪ ਅੰਦਰ,
ਗਲ ਬਾਹਰ ਆਈ ਘਰੇ ਨਾ ਰਹੀ ਘੁੱਟੀ ।

ਵਿੱਚ ਕਾਹਲੀ ਦੇ ਬਣੀ ਸੀ ਜੋ ਮਾਲ੍ਹਾ,
ਹਾਰ ਪਿੱਛੋਂ ਉਹ ਮੋਤੀ-ਮੋਤੀ ਹੋ ਟੁੱਟੀ ।

ਝਾਤੀ ਆਪਣੇ ਅੰਦਰ ਕੋਈ ਮਾਰਦਾ ਨਾ,
ਇਕ ਦੂਜੇ ਉਤੇ ਦੋਸ਼ ਸਾਰੇ ਜਾਣ ਸੁੱਟੀ ।

ਖੁਸ ਜਾਏ ਅਹੁਦਾ, ਉਹੀ ਬਣੇ ਵੈਰੀ,
ਟੋਏ ਆਪਣੇ ਹੀ ਰਾਹ ਵਿਚ ਜਾਣ ਪੁੱਟੀ ।

ਉਸ ਜਨਤਾ ਦਾ ਦਰਦ ਨਾ ਦਸ ਹੋਵੇ,
ਛੱਡ ਕੰਮ-ਕਾਰ ਜੋ ਇਹਨਾਂ ਸੀ ਨਾਲ ਜੁੱਟੀ ।

ਪਰਦੇਸੀ ਰਾਂਝੇ ਵੀ ਭਾਲਦੇ ਫਿਰਨ ਟਿੱਲ੍ਹਾ,
ਹੀਰ ਉਹਨਾਂ ਦੀ  ਗਈ ਸ਼ਰੇਆਮ ਲੁੱਟੀ ।

ਗਿੱਲ ਬਲਵਿੰਦਰਾ ਸੱਪ ਨਾ ਮਾਰ ਹੋਇਆ,
ਸ਼ੋਰ ਮਚਾਉਣ ਤੇ ਲਕੀਰ ਨੂੰ ਜਾਣ ਕੁੱਟੀ ।
ਗਿੱਲ ਬਲਵਿੰਦਰ
416-558-5530

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …