ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ‘ਪਿਤਾ-ਦਿਵਸ’ ਉਤੇ ਪਿਤਾ
ਦੀ ਅਹਿਮੀਅਤ ਨੂੰ ਬਾਖ਼ੂਬੀ ਯਾਦ ਕੀਤਾ ਤੇ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋ ਇਸ ਮਹੀਨੇ ਦਾ ਸਮਾਗਮ ਲੰਘੇ ਐਤਵਾਰ 21 ਜੂਨ ਨੂੰ ‘ਪਿਤਾ-ਦਿਵਸ’ ਨੂੰ ਸਮਰਪਿਤ ਕੀਤਾ ਗਿਆ। ਸਮਾਜ ਵਿੱਚ ਪਿਤਾ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਵਿਦਵਾਨਾਂ ਵੱਲੋਂ ਆਪਣੇ ਪੇਪਰ ਪੜ÷ ੇ ਗਏ। ਇਸ ਦੌਰਾਨ ਹੋਏ ਕਵੀ-ਦਰਬਾਰ ਵਿੱਚ ਬਹੁਤੀਆਂ ਕਵਿਤਾਵਾਂ ‘ਪਿਤਾ-ਦਿਵਸ’ ਬਾਰੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ (ਡਾ.) ਸਿਕੰਦਰ ਸਿੰਘ ਨੇ ਪੰਜਾਬੀ ਬੋਲੀ ਦੇ ਆਰੰਭ ਅਤੇ ਇਸਦੇ ਪਸਾਰ ਬਾਰੇ ਰੌਚਕਤਾ ਭਰਪੂਰ ਤੱਥ ਦਰਸਾਏ। ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਸਿਕੰਦਰ ਸਿੰਘ, ਕਿਰਪਾਲ ਸਿੰਘ ਪੰਨੂੰ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ ਅਤੇ ਕਰਨ ਅਜਾਇਬ ਸਿੰਘ ਸੰਘਾ ਸੁਸ਼ੋਭਿਤ ਸਨ।
ਸਮਾਗਮ ਦੇ ਆਰੰਭ ਵਿੱਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ-ਆਇਆਂ’ ਕਹਿੰਦਿਆਂ ਸਾਰਿਆਂ ਨੂੰ ‘ਪਿਤਾ-ਦਿਵਸ’ ਦੀ ਵਧਾਈ ਦਿੱਤੀ ਗਈ ਅਤੇ ਨਾਲ ਹੀ ਇਸ ਦਿਨ ਦੀ ਅਹਿਮੀਅਤ ਦਰਸਾਉਂਦਿਆਂ ਉਨ÷ ਾਂ ਕਿਹਾ ਕਿ ਪਿਤਾ ਦੇ ਕੋਲ ਦੋ ‘ਹਥਿਆਰ’ ਹਨ – ‘ਥਾਪੜਾ’ ਅਤੇ ‘ਥੱਪੜ’। ਜਦੋਂ ਬੱਚੇ ਚੰਗੇ ਤੇ ਸ਼ਲਾਘਾਯੋਗ ਕੰਮ ਕਰਦੇ ਹਨ ਤਾਂ ਪਿਤਾ ਵੱਲੋਂ ਉਨ÷ ਾਂ ਨੂੰ ਸ਼ਾਬਾਸ਼ ਵਜੋਂ ਥਾਪੜਾ ਦਿੱਤਾ ਜਾਂਦਾ ਹੈ ਅਤੇ ਮਾੜੇ ਕੰਮਾਂ ਤੇ ਆਦਤਾਂ ਤੋਂ ਵਰਜਣ ਲਈ ਉਨ÷ ਾਂ ਨੂੰ ਕਈ ਵਾਰ ਥੱਪੜ ਵੀ ਲਗਾਉਣਾ ਪੈਂਦਾ ਹੈ। ਉਨ÷ ਾਂ ਹੋਰ ਕਿਹਾ ਕਿ ਪਿਤਾ ਦੀ ਅਹਿਮੀਅਤ ਦਾ ਪਤਾ ਉਸਦੇ ਜਾਣ ਤੋਂ ਬਾਅਦ ਹੀ ਲੱਗਦਾ ਹੈ। ਇਸਦੇ ਨਾਲ ਹੀ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿਤਾ ਗਿਆ ਜਿਨ÷ ਾਂ ਨੇ ਸਭਾ ਦੇ ਮੈਂਬਰ ਜੱਸੀ ਭੁੱਲਰ (ਢਪਾਲੀ) ਦਾ ਪਿਤਾ ਸਬੰਧੀ ਲਿਖਿਆ ਗੀਤ ਸੁਣਾ ਕੇ ਸਮੂਹ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।
ਉੱਘੇ ਕਹਾਣੀਕਾਰ ਤੇ ਨਾਵਲ ਲੇਖਕ ਕੁਲਜੀਤ ਮਾਨ ਨੇ ਇਸ ਸਬੰਧ ਵਿੱਚ ਬੋਲਦਿਆਂ ਕਿਹਾ ਕਿ ਹਰੇਕ ਪਿਤਾ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ। ਕਹਾਵਤ ‘ਮਾਂ-ਪਿਓ ਦੀਆਂ ਗਾਹਲਾਂ, ਦੁੱਧ ਘਿਓ ਦੀਆਂ ਨਾਲ਼ਾਂ’ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਪਿਤਾ ਦੀਆਂ ਝਿੜਕਾਂ ਤੇ ਦਬਕੇ ਆਪਣੇ ਬੱਚਿਆਂ ਦੀਆਂ ਆਦਤਾਂ ਸੁਧਾਰਨ ਲਈ ਹੁੰਦੇ ਹਨ। ਵਿਅੰਗਾਤਮਿਕ ਲਹਿਜ਼ੇ ‘ਚ ਉਨ÷ ਾਂ ਅੱਗੇ ਚੱਲ ਕੇਕਿਹਾ ਕਿ ਪਖੰਡੀ ਹੋਣਾ ਸਾਡੀ ਸ਼ੈਲੀ ਨਹੀਂ, ਸਗੋਂ ਲੋੜ ਹੈ ਅਤੇ ਕਈ ਵਾਰ ਅਸੀਂ ਆਪਣੇ ਪਰਿਵਾਰ ਨਾਲ ਤੇ ਆਪਣੇ ਆਪ ਨਾਲ ਵੀ ਪਖੰਡ ਕਰਦੇ ਹਾਂ।
ਸਭਾ ਦੀ ਸਰਗਰਮ ਮੈਂਬਰ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਗੁਰਬਾਣੀ ਵਿੱਚ ਪਿਤਾ ਦੀ ਪਾਣੀਨਾਲ ਤੁਲਣਾ ਕਰਦਿਆਂ ਹੋਇਆਂ ‘ਗੁਰੂ’ ਤੋਂ ਬਾਅਦ ਦੂਸਰਾ ਦਰਜਾ ਦਿੱਤਾ ਗਿਆ ਹੈ- ”ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ॥” ਪਿਤਾ ਦਾ ਸੁਭਾਅ ਪਾਣੀ ਵਾਂਗ ਨਿਰਮਲ, ਸ਼ਾਂਤ ਤੇ ਲਗਾਤਾਰਤਾ ਵਾਲਾ ਹੈ ਅਤੇ ਉਹ ਆਪਣੇ ਬੱਚਿਆਂ ਦੀ ਹਰੇਕ ਖ਼ੁਸ਼ੀ, ਮੰਗ ਤੇ ਚਾਹਤ ਦਾ ਕੇਵਲ ਖ਼ਿਆਲ ਹੀ ਨਹੀਂ ਰੱਖਦਾ ਹੈ, ਸਗੋਂ ਉਸ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ।
ਸਭਾ ਦੇ ਮੈਂਬਰ ਰਾਜ ਕੁਮਾਰ ਓਸ਼ੋਰਾਜ ਵੱਲੋਂ ਪ੍ਰੋ. ਸਿਕੰਦਰ ਸਿੰਘ ਬਾਰੇ ਸੰਖੇਪ ਜਾਣ-ਪਛਾਣ ਤੋਂ ਬਾਅਦ ਪੰਜਾਬੀ ਬੋਲੀ ਦੀ ਸ਼ੁਰੂਆਤ ਦੀ ਗੱਲ ਕਰਦਿਆਂ ਪ੍ਰੋ. ਸਿਕੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨੀ ਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ ਹੈ। ਉਨ÷ ਾਂ ਕਿਹਾ ਕਿ ਕਈ ਵਿਦਵਾਨ ਜੋ ਸੰਸਕ੍ਰਿਤ ਨੂੰ ਕਈਆਂ ਬੋਲੀਆਂ ਦੀ ਸ਼ੁਰੂਆਤ ਮੰਨਦੇ ਹਨ, ਪੰਜਾਬੀ ਨੂੰ ਵੀ ਏਸੇ ਸ਼੍ਰੇਣੀ ਵਿੱਚ ਸ਼ਾਮਲ ਕਰਦਿਆਂ ਹੋਇਆਂ ਕਹਿੰਦੇ ਹਨ ਕਿ ‘ਸੰਸਕ੍ਰਿਤ ਪੰਜਾਬੀ ਬੋਲੀ ਦੀ ਮਾਂ ਹੈ’ ਜੋ ਸਹੀ ਨਹੀਂ ਹੈ। ਉਨ÷ ਾਂ ਕਿਹਾ ਕਿ ਹਰੇਕ ਬੋਲੀ ਦਾ ਆਪੋ ਆਪਣਾ ਖਾਸਾ ਹੈ ਅਤੇ ਕੋਈ ਵੀ ਬੋਲੀ ਕਿਸੇ ਦੀ ਮਾਂ ਨਹੀਂ ਹੋ ਸਕਦੀ। ਕਿਸੇ ਬੋਲੀ ਦੇ ਪਿਛੋਕੜ ਨੂੰ ਜਾਣਨ ਦਾ ਪਹਿਲਾ ਮਾਪਦੰਡ ‘ਸਥਾਨਕਤਾ’ ਹੈ। ਦੂਸਰਾ ਮਾਪਦੰਡ ‘ਪ੍ਰਚਾਰ’ ਤੇ ਤੀਸਰਾ ‘ਪਸਾਰ’ ਹੈ।
ਉਨ÷ ਾਂ ਕਿਹਾ ਕਿ ਪੰਜਾਬੀ ਪੰਜਾਬ ਦੇ ਖਿੱਤੇ ਦੀ ਬੋਲੀ ਹੈ ਅਤੇ ਹਰੇਕ ਖਿੱਤੇ ਦੀ ਬੋਲੀ ਨੂੰ ਨਵੀਂ ਭਾਸ਼ਾ ਦੀ ਲੋੜ ਪੈਂਦੀ ਹੈ। ਪੰਜਾਬੀ ਬੋਲੀ ਤੇ ਭਾਸ਼ਾ ਦਾ ਜਨਮ ਪੰਜਾਬ ਵਿੱਚ ਹੋਇਆ। ਇਸਦੀ ਪੁਰਾਤਨਤਾ ਬਾਰੇ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਇਹ ਬੋਲੀ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਪੰਜਾਬ ਹੈ।ਉਨ÷ ਾਂ ਕਿਹਾ ਕਿ ਪਿਆਰਾ ਸਿੰਘ ਪਦਮ ਅਤੇ ਚੜ÷ ਦੇ ਤੇ ਲਹਿੰਦੇ ਪੰਜਾਬ ਦੇ ਕਈ ਹੋਰ ਵਿਦਵਾਨਾਂ ਦੀਆਂ ਪੁਸਤਕਾਂ ਇਸਦੀ ਭਰਪੂਰ ਗਵਾਹੀ ਭਰਦੀਆਂ ਹਨ। ਇਸਦੇ ਨਾਲ ਹੀ ਹੜੱਪਾ ਤੇ ਮੋਹਿੰਜੋਦਾੜੋ ਦੀਆਂ ਸੱਭਿਅਤਾਵਾਂ ਇਸਦੀਆਂ ਸਥੂਲ ਗਵਾਹ ਹਨ। ਉਨ÷ ਾਂ ਹੋਰ ਕਿਹਾ ਕਿ ਭਾਸ਼ਾਵਾਂ ਦਾ ਆਪਸੀ ਰਿਸ਼ਤਾ ਹੁੰਦਾ ਹੈ ਅਤੇ ਇਸ ਨਾਲ ਸ਼ਬਦਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਸ ਤਰ÷ ਾਂ ਪੰਜਾਬੀ ਦਾ ਅਰਬੀ, ਫ਼ਾਰਸੀ, ਪਾਲੀ ਅਤੇ ਸੰਸਕ੍ਰਿਤ ਨਾਲ ਵੀ ਓਹੀ ਰਿਸ਼ਤਾ ਹੈ। ਇਸ ਸਬੰਧੀ ਉਨ÷ ਾਂ ਵੱਲੋਂ ਕਈ ਅੰਗਰੇਜ਼ੀ ਤੇ ਪੰਜਾਬੀ ਪੁਸਤਕਾਂ ਦੇ ਹਵਾਲੇ ਵੀ ਦਿੱਤੇ ਗਏ। ਉਪਰੰਤ, ਇਸ ਸਬੰਧੀ ਰਾਜਕੁਮਾਰ ਓਸ਼ੋਰਾਜ, ਭੁਪਿੰਦਰ ਦੁਲੇ, ਪ੍ਰੋ. ਆਸ਼ਿਕ ਰਹੀਲ, ਮਿਰਜ਼ਾ ਨਸੀਮ ਅਹਿਮਦ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕਈ ਸੁਆਲ ਪੁੱਛੇ ਗਏ ਜਿਨ÷ ਾਂ ਦੇ ਜੁਆਬ ਪ੍ਰੋ. ਸਿਕੰਦਰ ਸਿੰਘ ਹੁਰਾਂ ਵੱਲੋਂ ਪੂਰੇ ਤਸੱਲੀ ਪੂਰਵਕ ਦਿੱਤੇ ਗਏ। ਕਿਰਪਾਲ ਸਿੰਘ ਪੰਨੂੰ ਵੱਲੋਂ ਇਸ ਪਹਿਲੇ ਸੈਸ਼ਨ ਦੀ ਕਾਰਵਾਈ ਨੂੰ ਬੜੇ ਸੁਚੱਜੇ ਢੰਗ ਨਾਲ ਸਮੇਟਿਆ ਗਿਆ।
ਸਮਾਗਮ ਦੇ ਦੂਸਰੇ ਸੈਸ਼ਨ ਕਵੀ-ਦਰਬਾਰ ਦੇ ਮੰਚ-ਸੰਚਾਲਕ ਡਾ. ਜਗਮੋਹਨ ਸੰਘਾ ਵੱਲੋਂ ਸੱਭ ਤੋਂ ਪਹਿਲਾਂ ਮਕਸੂਦ ਚੌਧਰੀ ਨੂੰ ਮੰਚ ‘ਤੇ ਬੁਲਾਇਆ ਗਿਆ ਅਤੇ ਫਿਰ ਨੌਜੁਆਨ ਕਵੀਆਂ ਅਮਰਜੀਤ ਭੁੱਲਰ ਤੇਕਰਨਦੀਪ ਸਰਤਾਜ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕੀਤੀਆਂ। ਉਨ÷ ਾਂ ਤੋਂ ਬਾਅਦ ਗੁਰਦੇਵ ਚੌਹਾਨ, ਜੱਸੀ ਭੁੱਲਰ ਢਪਾਲੀ, ਮਲਵਿੰਦਰ, ਸਮਿੰਦਰਜੀਤ ਕੌਰ ਗਿੱਲ, ਕਰਨ ਅਜਾਇਬ ਸੰਘਾ, ਰਾਜਕੁਮਾਰ ਓਸ਼ੋਰਾਜ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਦਰਸ਼ਨ ਸਿੰਘ ਸਿੱਧੂ, ਸੁਰਿੰਦਰਜੀਤ ਕੌਰ, ਪ੍ਰੋ. ਆਸ਼ਿਕ ਰਹੀਲ, ਜਗਮੋਹਨ ਸੰਘਾ ਅਤੇ ਭੁਪਿੰਦਰ ਦੁਲੇ ਨੇ ਵਾਰੋ-ਵਾਰੀ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾ ਕੇ ਪੂਰਾ ਕਾਵਿ-ਮਈ ਮਾਹੌਲ ਸਿਰਜਿਆ। ਇਸ ਮੌਕੇ ‘ਪਿਤਾ-ਦਿਵਸ’ ਨੂੰ ਸਮਰਪਿਤ ਬਹੁਤ ਸਾਰੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਨੇ ਸਰੋਤਿਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਪਰ ਨੌਜੁਆਨ ਕਵਿੱਤਰੀ ਸਮਿੰਦਰਜੀਤ ਗਿੱਲ ਦੀ ਅਤੀ-ਭਾਵੁਕ ਕਵਿਤਾ ਨੇ ਤਾਂ ਕਈਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਕਵੀ-ਦਰਬਾਰ ਦਾ ਵਿਸ਼ੇਸ਼ ਹਾਸਲ ਇਹ ਕਵਿੱਤਰੀ ਅਤੇ ਨੌਜੁਆਨ ਕਵੀ ਅਮਰਜੀਤ ਭੁੱਲਰ ਤੇ ਕਰਨਦੀਪ ਸਰਤਾਜ ਸਨ ਜਿਨ÷ ਾਂ ਨੇ ਇਸ ਦੌਰਾਨ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਖ਼ੂਬ ਰੰਗ ਬੰਨਿ÷ ਆਂ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਭੁਪਿੰਦਰ ਦੁਲੇ, ਪ੍ਰੋ. ਆਸ਼ਿਕ ਰਹੀਲ, ਦਰਸ਼ਨ ਸਿੰਘ ਸਿੱਧੂ ਅਤੇ ਸੁਰਿੰਦਰਜੀਤ ਕੌਰ ਬਿਰਾਜਮਾਨ ਸਨ।
ਅਖ਼ੀਰ ਵਿੱਚ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਪ੍ਰੋ. ਸਿਕੰਦਰ ਸਿੰਘ, ਸਮੂਹ ਬੁਲਾਰਿਆਂ, ਮਹਿਮਾਨਾਂ ਅਤੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਪਹਿਲੀ ਵਾਰ ਸ਼ਾਮਲ ਹੋਏਨੌਜੁਆਨ ਕਵੀ ਤੇ ਕਵਿੱਤਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ÷ ਾਂ ਕਿਹਾ ਕਿ ਉਹ ਹੋਰ ਕਵੀਆਂ ਨੂੰ ਵੀ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰਨ, ਕਿਉਂਕਿਇਸ ਪਲੇਟਫ਼ਾਰਮ ‘ਤੇ ਉੱਭਰਦੇ ਕਵੀਆਂਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਲਹਿੰਦੇ ਪੰਜਾਬ ਤੋਂ ਜਨਾਬ ਸਮੀ ਉਲ÷ ਾ, ਮਿਰਜ਼ਾ ਨਸੀਮ ਅਹਿਮਦ, ਮੁਜ਼ੱਫਰ ਰਾਜਪੂਤ ਅਤੇ ਚੜ÷ ਦੇ ਪੰਜਾਬ ਤੋਂ ਹਰਜੀਤ ਬਾਜਵਾ, ਹਰਪਨਪ੍ਰੀਤ ਸਿੰਘ, ਹਰਬੰਸ ਸਿੰਘ ‘ਸਰੋਕਾਰਾਂ ਦੀ ਆਵਾਜ਼’, ਬਲਵਿੰਦਰ ਸਿੰਘ ਚੀਮਾ, ਪਤਵੰਤ ਕੌਰ ਪੰਨੂੰ ਤੇ ਕਈ ਹੋਰ ਸ਼ਾਮਲ ਸਨ।








