24.6 C
Toronto
Thursday, August 20, 2026
spot_img
Homeਕੈਨੇਡਾ'ਅੰਤਰਰਾਸ਼ਟਰੀ ਸਾਹਿਤਕ ਸਾਂਝਾਂ' ਵੱਲੋਂ ਛੇਵੀਂ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਅਮਿੱਟ ਪੈੜਾਂ...

‘ਅੰਤਰਰਾਸ਼ਟਰੀ ਸਾਹਿਤਕ ਸਾਂਝਾਂ’ ਵੱਲੋਂ ਛੇਵੀਂ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ

‘ਅੰਤਰਰਾਸ਼ਟਰੀ ਸਾਹਿਤਕ ਸਾਂਝਾਂ’ ਵੱਲੋਂ ਛੇਵੀਂ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈਬਰੈਂਪਟਨ/ਰਮਿੰਦਰ ਵਾਲੀਆ : ਰਮਿੰਦਰ ਰੰਮੀ ਫਾਊਂਡਰ ਅਤੇ ਪ੍ਰਬੰਧਕ ‘ਅੰਤਰਰਾਸ਼ਟਰੀ ਸਾਹਿਤਕ ਸਾਂਝਾਂ’ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਦਾ 9 ਅਗਸਤ ਨੂੰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦਲਜੀਤ ਕਥੂਰੀਆ ਨੇ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਦੱਸਿਆ ਕਿ ਜੋ ਅਕਤੂਬਰ ਵਿੱਚ ਹੋ ਰਹੀ ਹੈ ਇਸ ਬਾਰੇ ਪੇਪਰ ਲਿਖ ਕੇ ਭੇਜਣ ਲਈ ਸਾਰਿਆਂ ਨੂੰ ਸੱਦਾ ਦਿੱਤਾ। ਸ੍ਰੀਮਤੀ ਰਿੰਟੂ ਭਾਟੀਆ ਨੇ ਪ੍ਰੋਗਰਾਮ ਦਾ ਸੰਚਾਲਣ ਕਰਦਿਆਂ ਸਾਰੀਆ ਸ਼ਾਮਲ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਉਹਨਾਂ ਅੰਮ੍ਰਿਤਾ ਪ੍ਰੀਤਮ ਨੂੰ ਮੁਹੱਬਤ ਨਾਲ ਸਰਸ਼ਾਰ ਸ਼ਖ਼ਸੀਅਤ ਦੱਸਦਿਆ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਇੱਕ ਕਵਿੱਤਰੀ ਹੀ ਨਹੀਂ ਸਗੋਂ ਅਹਿਸਾਸ ਹਨ, ਔਰਤ ਮਨ ਦੀ ਅਣਕਹੀ ਗਾਥਾ ਹਨ। ਉਹਨਾਂ ਨੇ ਅੰਮ੍ਰਿਤਾ ਦੀ ਕਵਿਤਾ, ‘ਇੱਕ ਮੁਲਾਕਾਤ’ ਸਾਂਝੀ ਕੀਤੀ। ਉਹਨਾਂ ਰਮਿੰਦਰ ਰੰਮੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ, ਜਿਹੜੇ ਖੂਬਸੂਰਤ ਪ੍ਰੋਗਰਾਮ ਉਲੀਕਦੇ ਹਨ। ਸੁਰਜੀਤ ਜੋ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਹਨ, ਉਹਨਾਂ ਨੇ ਅੰਮ੍ਰਿਤਾ ਨੂੰ ਇੱਕ ਯੁੱਗ ਸ਼ਾਇਰਾ ਕਹਿੰਦਿਆਂ, ਉਹਨਾਂ ਦੇ ਸਾਹਿਤਕ ਯੋਗਦਾਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਹਨਾਂ ਨੇ ਸ਼ਾਮਿਲ ਸਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਤੇ ਰਮਿੰਦਰ ਵਾਲੀਆ ਦਾ ਧੰਨਵਾਦ ਕੀਤਾ। ਸਮੁੱਚੀ ਟੀਮ ਵੱਲੋਂ ਪ੍ਰਬੰਧਕੀ ਮੈਂਬਰ ਡਾ. ਨਵਰੂਪ ਨੂੰ ਸੇਵਾ ਮੁਕਤੀ ਤੇ ਮੁਬਾਰਕ ਦਿੱਤੀ ਅਤੇ ਸਮੁੱਚੀ ਪ੍ਰਬੰਧਕੀ ਟੀਮ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਕਾਵਿ ਮਿਲਣੀ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਕਵੀ ਸਾਹਿਬਾਨ ਬਾਰੇ ਜਾਣ ਪਛਾਣ ਕਰਾਈ। ਕਾਵਿ ਮਿਲਣੀ ਦਾ ਆਗਾਜ਼ ਕਰਦਿਆਂ ਉਹਨਾਂ ਡਾ. ਅਮਰਜੀਤ ਕੌਂਕੇ ਨੂੰ ਅੰਮ੍ਰਿਤਾ ਪ੍ਰੀਤਮ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝਾ ਕਰਨ ਲਈ ਸੱਦਾ ਦਿੱਤਾ। ਡਾ. ਕੌਂਕੇ ਨੇ ਕਿਹਾ ਕਿ 1982 ਵਿੱਚ ਜਦ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਤੇ ਅੰਮ੍ਰਿਤਾ ਨਵੇਂ ਲੇਖਕਾਂ ਨੂੰ ਨਾਗਮਣੀ ਵਿੱਚ ਛਾਪ ਕੇ ਉਤਸ਼ਾਹਿਤ ਕਰਦੇ ਸਨ। ਅੰਮ੍ਰਿਤਾ ਨਾਲ ਉਹਨਾਂ ਨੇ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਕਿ ਉਹਨਾਂ ਨਾਲ ਬਿਤਾਏ ਪਲ ਉਹਨਾਂ ਦੀ ਜ਼ਿੰਦਗੀ ਦਾ ਅਮੁੱਲ ਸਰਮਾਇਆ ਹਨ। ਅੰਮ੍ਰਿਤਾ ਨੇ ਵੱਖ-ਵੱਖ ਵਿਧਾਵਾਂ ਵਿੱਚ ਰਚਨਾ ਕੀਤੀ। ਉਹਨਾਂ ਕੋਲ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਯੋਗਤਾ ਤੇ ਸੰਮੋਹਨ ਕਲਾ ਸੀ। ਉਹਨਾਂ ਦਾ ਘਰ ਲੇਖਕਾਂ ਲਈ ਇੱਕ ਮੱਕਾ ਸੀ। ਉਹਨਾਂ ‘ਨਾਗਮਣੀ’ ਦੇ ਵਿਸ਼ੇਸ਼ ਅੰਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਮੀਰ ਵਿਰਸੇ ਨੂੰ ਯਾਦ ਕਰਨਾ ਸਾਡੇ ਲਈ ਜ਼ਰੂਰੀ ਹੈ। ਉਹਨਾਂ ਅੰਮ੍ਰਿਤਾ ਸੰਗ ਬਿਤਾਏ ਪਲਾਂ ਬਾਰੇ ਆਪਣੀ ਕਵਿਤਾ ‘ਦੁੱਧ ਤੇ ਜਲੇਬੀਆਂ’ ਸਾਂਝੀ ਕੀਤੀ। ਡਾ. ਨਵਰੂਪ ਨੇ ਕਿਹਾ ਅੰਮ੍ਰਿਤਾ ਨੇ ਨਵੀਂ ਸੋਚ ਤੇ ਨਵੀਂ ਸੇਧ ਦਿੱਤੀ। ਉਹਨਾਂ ਆਪਣੀ ਖੂਬਸੂਰਤ ਕਵਿਤਾ, ‘ਤੇਰਾ ਚਿਹਰਾ ਪੜ੍ਹਦਿਆਂ’ ਸਾਂਝੀ ਕੀਤੀ। ਡਾ. ਸਾਧੂ ਰਾਮ ਲੰਗਿਆਣਾ (ਸਾਹਿਤ ਸਭਾ ਬਾਘਾ ਪੁਰਾਣਾ) ਨੇ ਆਪਣਾ ਰਚਨਾਵਾਂ, ‘ਧੀਆਂ’ ਅਤੇ ‘ਕਿਤਾਬਾਂ’ ਸਾਂਝੀ ਕੀਤੀਆਂ। ਡਾ. ਸਤਿੰਦਰ ਕੌਰ ਕਾਹਲੋਂ ਨੇ ਅੰਮ੍ਰਿਤਾ ਦੀ ਕਵਿਤਾ, ‘ਅੰਮੜੀ ਦਾ ਵਿਹੜਾ’ ਭਾਵੁਕ ਅੰਦਾਜ਼ ਨਾਲ ਸਾਂਝੀ ਕੀਤੀ। ਡਾ. ਗੁਰਮੀਤ ਸਿੰਘ ਹੁੰਦਲ ਨੇ ਆਪਣੀ ਕਵਿਤਾ, ‘ਰਸੀਦੀ ਟਿਕਟ -ਇੱਕ ਉਦਾਸ ਇਬਾਰਤ’ ਅੰਮ੍ਰਿਤਾ ਦੀ ਸਵੈ ਜੀਵਨੀ ‘ਤੇ ਅਧਾਰਿਤ, ਅਹਿਸਾਸਾਂ ਨੂੰ ਬਿਆਨ ਕਰਦੀ ਰਚਨਾ ਸਾਂਝੀ ਕੀਤੀ। ਮੁੱਖ ਮਹਿਮਾਨ, ਨੀਲਮ ਅਹਿਮਦਬਸ਼ੀਰ ਨੇ ਆਪਣੀ ਰਚਨਾ, ‘ਵੇਲੇ ਦਾ ਸੱਪ’ ਸਾਂਝੀ ਕੀਤੀ । ਉਹਨਾਂ ਆਪਣੀ ਚਰਚਿਤ ਰਚਨਾ, ‘ਗੁਆਂਢਣੇ- ਗੁਆਂਢਣੇ’ ਸਾਂਝੀ ਕੀਤੀ ।
ਪ੍ਰੋ. ਬੀਰਇੰਦਰ ਸਰਾਂ (ਚੇਅਰਮੈਨ-ਕਲਮਾਂ ਦੇ ਰੰਗ) ਨੇ ਆਪਣੀ ਰਚਨਾ ਜੋ ਕਿ ਅੰਮ੍ਰਿਤਾ ਪ੍ਰੀਤਮ ਦੀਆਂ ਕਾਵਿ ਪੁਸਤਕਾਂ ‘ਤੇ ਅਧਾਰਿਤ ਕਵਿਤਾ, ‘ਕਾਵਿ ਚਿੱਤਰ’ ਪੇਸ਼ ਕੀਤੀ। ਪਰਮਜੀਤ ਰੂਪ ਨੇ ਅੰਮ੍ਰਿਤਾ ਜੀ ਬਾਰੇ ਆਪਣੀ ਖੂਬਸੂਰਤ ਕਵਿਤਾ ਨਾਲ ਹਾਜ਼ਰੀ ਲਵਾਈ। ਨਦੀਮ ਅਫਜਲ ਨੇ ਖੂਬਸੂਰਤ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ ਰਾਜਵਿੰਦਰ ਰੌਂਤਾ ਨੇ ਅੰਮ੍ਰਿਤਾ ਬਾਰੇ ਲਿਖੀ ਆਪਣੀ ਕਵਿਤਾ ਸਾਂਝੀ ਕੀਤੀ। ਜਸਵਿੰਦਰ ਦੂਹੜਾ ਨੇ ਆਪਣੀ ਰਚਨਾ, ‘ਸਿਰਨਾਵਿਆਂ ਜਿਹੇ ਘਰ’ ਸੁਣਾਈ। ਹਰਜਿੰਦਰ ਰਾਹੀ ਨੇ ਆਪਣੀ ਗ਼ਜ਼ਲ ‘ਕਰੋ ਕੋਸ਼ਿਸ਼’ ਸਾਂਝੀ ਕੀਤੀ। ਸੁਰਿੰਦਰ ਸਿੰਘ ਨੇ ਤਰੰਨਮ ਵਿਚ ਗ਼ਜ਼ਲ ਸਾਂਝੀ ਕੀਤੀ। ਰਮਿੰਦਰ ਵਾਲੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਰਿੰਟੂ ਭਾਟੀਆ ਨੇ ਅੰਮ੍ਰਿਤਾ ਦੀ ਰਚਨਾ ‘ਮੈਂ ਤੈਨੂੰ ਫੇਰ ਮਿਲਾਂਗੀ’ ਸਰੋਤਿਆਂ ਨਾਲ ਸਾਂਝੀ ਕੀਤੀ ।
ਇਸ ਯਾਦਗਾਰੀ ਤੇ ਖੂਬਸੂਰਤ ਕਾਵਿ ਮਿਲਣੀ ਪ੍ਰੋਗਰਾਮ ਦੇ ਅੰਤ ‘ਤੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਲੱਖਣ ਤੇ ਵਿਸਤ੍ਰਿਤ ਅੰਦਾਜ਼ ਵਿੇਚ ਸਮੁੱਚੇ ਪ੍ਰੋਗਰਾਮ ਦਾ ਕੂੰਜੀਵਤ ਰੂਪ ਵਿੱਚ ਸਾਰਾਂਸ਼ ਪੇਸ਼ ਕੀਤਾ ਅਤੇ ਉਹਨਾਂ ਅੰਮ੍ਰਿਤਾ ਜੀ ਦੀ ਕਵਿਤਾ, ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਤਰੰਨਮ ਵਿੱਚ ਪੇਸ਼ ਕੀਤਾ। ਉਹਨਾਂ ਕਿਹਾ ਅੰਮ੍ਰਿਤਾ ਜੀ ਦੀ ਸ਼ਖ਼ਸੀਅਤ ਨੇ ਇਸ ਯੁੱਗ ਵਿੱਚ ਔਰਤਾਂ ਦੇ ਮਨੋਭਾਵਾਂ ਨੂੰ ਜ਼ੁਬਾਨ ਦਿੱਤੀ ਤੇ ਕਿਹਾ ਉਹਨਾਂ ਦੇ ਪਰਚੇ ‘ਨਾਗਮਣੀ’ ਦਾ ਅੱਜ ਵੀ ਪ੍ਰਭਾਵ ਹੈ। ਪ੍ਰੋਗਰਾਮ ਦੀ ਸੁਚੱਜੀ ਵਿਉਂਤ ਲਈ ਰਮਿੰਦਰ ਵਾਲੀਆ ਦੀ ਸਰਾਹਨਾ ਕੀਤੀ। ਪਿਆਰਾ ਸਿੰਘ ਦਾ ਵਿਸ਼ਲੇਸ਼ਣ ਅਤੇ ਸਾਹਿਤਕ ਪੇਸ਼ਕਾਰੀ ਵਾਕਈ ਬਾਕਮਾਲ ਰਹੀ। ਰਿੰਟੂ ਭਾਟੀਆ ਨੇ ਬਾਖੂਬੀ ਇਸ ਪ੍ਰੋਗਰਾਮ ਦਾ ਸੰਚਾਲਣ ਕੀਤਾ। ਡਾ. ਅਮਰ ਜੋਤੀ ਮਾਂਗਟ, ਡਾ. ਬਲਜੀਤ ਕੌਰ ਰਿਆੜ, ਡਾ. ਪੁਸ਼ਵਿੰਦਰ ਕੌਰ, ਪ੍ਰੋ. ਪਵਨ ਖਿੱਚੀ, ਗੁਰਸਵ ਨਹਿਲ, ਗੁਰਚਰਨ ਸਿੰਘ ਜੋਗੀ, ਜੈਲੀ ਗੇਰਾ, ਮਨਿੰਦਰ ਗਹਿਰਾ, ਪਰਮਜੀਤ ਢਿੱਲੋਂ, ਸਤਬੀਰ ਸਿੰਘ, ਡਾ. ਰਾਜਵਿੰਦਰ ਹੁੰਦਲ, ਇੰਜ. ਗਿੱਲ ਸੁਖਮੰਦਰ, ਅੰਮ੍ਰਿਤਾ ਦਰਸ਼ਨ, ਜਗਦੀਪ ਮਾਂਗਟ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ। ਅਨੇਕਾਂ ਸਰੋਤਿਆਂ ਨੇ ਫੇਸਬੁੱਕ ਤੇ ਲਾਈਵ ਮਾਧਿਅਮ ਮਾਣਿਆ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖ਼ੋਖਰ ਨੇ, ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਰਾਸ਼ਟਰੀ ਸਾਹਿਤਕ ਸਾਂਝਾਂ।

RELATED ARTICLES
POPULAR POSTS