ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗ਼ਮਾਂ ਦਾ ਸਮਾਂ ਵੈਸੇ ਤਾਂ ਹਰ ਮਹੀਨੇ ਦਾ ਤੀਸਰਾ ਐਤਵਾਰ ਨਿਸ਼ਚਿਤ ਕੀਤਾ ਗਿਆ ਹੈ ਪਰ ਇਸ ਹਫ਼ਤੇ ‘ਲੌਂਗ ਵੀਕ-ਐਂਡ’ ਨੂੰ ਮੁੱਖ ਰੱਖਦਿਆਂ ਹੋਇਆਂ ਇਹ 20 ਮਈ ਸ਼ਨੀਵਾਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਭਾ ਦੇ ਮੈਂਬਰ ਅਤੇ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਪਿਆਰ ਤੇ ਸਤਿਕਾਰ ਦੇਣ ਵਾਲੇ ਸੱਜਣ ਐਤਵਾਰ ਤੇ ਸੋਮਵਾਰ ਨੂੰ ਆਪਣੇ ਨਿੱਜੀ ਰੁਝੇਵਿਆਂ ਸਬੰਧੀ ਦੂਰ-ਨੇੜੇ ਆ ਜਾ ਸਕਣ। ਸਮਾਗ਼ਮ ਦਾ ਸਮਾਂ ਪਹਿਲਾਂ ਵਾਂਗ ਬਾਅਦ ਦੁਪਹਿਰ ਇੱਕ ਵਜੇ ਤੋਂ ਚਾਰ ਵਜੇ ਤੀਕ ਹੋਵੇਗਾ ਅਤੇ ਇਹ ਪਿਛਲੇ ਮਹੀਨੇ ਵਾਂਗ 180 ਸੈਂਡਲਵੁੱਡ ਪਾਰਕਵੇਅ (ਈਸਟ) 1-ਏ ਸਥਿਤ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਵਿਖੇ ਹੋਵੇਗਾ।
ਇਸ ਮਾਸਿਕ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉੱਪਰ ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਪਰਚਾ ਪੜ੍ਹਿਆ ਜਾਏਗਾ ਅਤੇ ਪੁਸਤਕ ਬਾਰੇ ਵਿਚਾਰ-ਚਰਚਾ ਵਿੱਚ ਬਲਰਾਜ ਚੀਮਾ, ਸੁਰਜੀਤ ਕੌਰ, ਸੁਰਿੰਦਰ ਜੀਤ ਕੌਰ, ਸੁਖਦੇਵ ਸਿੰਘ ਝੰਡ ਤੇ ਹੋਰਂ ਭਾਗ ਲੈਣਗੇ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿੱਚ ਕਵੀ ਸੱਜਣ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-497-1216, 647-567-9128 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 20 ਮਈ ਵਾਲੇ ਸਮਾਗਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉਤੇ ਚਰਚਾ ਹੋਵੇਗੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …