-4.6 C
Toronto
Wednesday, December 3, 2025
spot_img
Homeਕੈਨੇਡਾਮਾਰਖਮ ਦੇ ਵਿਜੇਅ ਪ੍ਰਸਾਦ ਨੇ ਡੇਲੀ ਕੇਨੋ ਦੇ ਨਾਲ $250,000 ਜਿੱਤੇ

ਮਾਰਖਮ ਦੇ ਵਿਜੇਅ ਪ੍ਰਸਾਦ ਨੇ ਡੇਲੀ ਕੇਨੋ ਦੇ ਨਾਲ $250,000 ਜਿੱਤੇ

Daily Keno_$250,000ਟੋਰਾਂਟੋ, ਓਨਟਾਰੀਓ : ਮਾਰਖਮ ਦੇ ਵਿਜੇਅ ਪ੍ਰਸਾਦ ਨੂੰ ਵਧਾਈਆਂ ਜਿਸ ਨੇ 27 ਮਾਰਚ 2016 (ਸ਼ਾਮ) ਦੇ ਡੇਲੀ ਕੇਨੋ ਡ੍ਰਾ ਵਿੱਚ $250,000 ਜਿੱਤੇ। ਟੋਰੋਂਟੋ ਵਿੱਚ OLG ਪ੍ਰਾਈਜ਼ ਸੈਂਟਰ ਵਿਖੇ ਆਪਣਾ ਇਨਾਮ ਲੈਂਦੇ ਸਮੇਂ ਵਿਜੇਅ ਨੇ ਕਿਹਾ, ”ਮੈਂ ਆਪਣੀ ਟਿਕਟ ਦੀ ਸੈਲਫ ਚੈੱਕਰ ‘ਤੇ ਕਈ ਵਾਰ ਜਾਂਚ ਕੀਤੀ ਪਰ ਲੱਗਦਾ ਸੀ ਕਿ ਕੁਝ ਠੀਕ ਨਹੀਂ ਹੈ।
ਜਦੋਂ ਮੈਂ ਆਪਣੀ ਟਿਕਟ ਜਾਂਚ ਕਰਨ ਵਾਸਤੇ ਰਿਟੇਲਰ ਨੂੰ ਦਿੱਤੀ ਅਤੇ ਮਸ਼ੀਨ ਰੁਕ ਗਈ, ਮੈਂ ਜਾਣਦਾ ਸੀ ਕਿ ਮੈਂ ‘ਵੱਡਾ ਇਨਾਮ ਜਿੱਤ ਗਿਆ ਹਾਂ!'” ਵਿਜੇਅ ਨੇ ਜਲਦੀ ਹੀ ਇਹ ਵਧੀਆ ਖ਼ਬਰ ਆਪਣੀ ਪਤਨੀ ਨੂੰ ਦਿੱਤੀ। ”ਉਸ ਨੇ ਮੇਰੇ ‘ਤੇ ਵਿਸ਼ਵਾਸ ਨਹੀਂ ਕੀਤਾ! ਉਸ ਨੇ ਸੋਚਿਆ ਕਿ ਮੈਂ ਅਪ੍ਰੈਲ ਫੂਲ ਮਨਾ ਰਿਹਾ ਸੀ,” ਉਹ ਹੱਸਿਆ। ਤਿੰਨ ਬੱਚਿਆਂ ਦੇ ਪਿਤਾ ਲਈ ਇਹ ਪਹਿਲੀ ਵੱਡੀ ਜਿੱਤ ਨਹੀਂ ਹੈ। ”ਲਗਭਗ 20 ਸਾਲ ਪਹਿਲਾਂ, ਮੈਂ ਤਿੰਨ ਦੋਸਤਾਂ ਦੇ ਨਾਲ ਮਿਲ ਕੇ $12,000 ਜਿੱਤੇ ਸਨ।” ਡੇਲੀ ਕੇਨੋ ਦੇ ਖਿਡਾਰੀ ਆਪਣੀ ਰਣਨੀਤੀ ਚੁਣਦੇ ਹਨ (2 ਪਿਕ ਤੋਂ 10 ਪਿਕ ਤੱਕ) ਅਤੇ ਆਪਣਾ ਇਨਾਮ ਚੁਣਨ ਲਈ ਆਪਣੀ ਬੈੱਟ ($1, $2, $5 ਜਾਂ $10) ਚੁਣਦੇ ਹਨ।  ਜੇਤੂ ਟਿਕਟ ਮਾਰਖਮ ਵਿੱਚ ਸਟੀਲਸ ਐਵੇਨਿਊ ‘ਤੇ ਪੈਟਰੋ ਕੈਨੇਡਾ ਤੋਂ ਖਰੀਦੀ ਗਈ ਸੀ।

RELATED ARTICLES
POPULAR POSTS