ਮਾਲਟਨ/ਹਰਜੀਤ ਸਿੰਘ ਬਾਜਵਾ
ਇੱਥੇ ਲਾਗਲੇ ਸ਼ਹਿਰ ਮਾਲਟਨ ਦੇ ਗਰੇਟ ਪੰਜਾਬ ਪਲਾਜ਼ਾ ਵਿੱਖੇ ਅਮਰ ਕਰਮਾ ਸੰਸਥਾ ਦੀ ਸਸਚਾਲਕਾ ਬੀਬਾ ਲਵੀਨ ਗਿੱਲ ਅਤੇ ਵੱਲੋਂ ਹੋਰ ਕਈ ਸੰਸਥਾਵਾਂ ਦੇ ਸੁਹਿਰਦ ਲੋਕਾਂ ਨਾਲ ਮਿਲ ਕੇ ਪੰਜਾਬ ਵਿੱਚ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਪਈ ਕੁਲਵਿੰਦਰ ਕੌਰ ਨਾਮੀ ਕੁੜੀ ਅਤੇ ਪਟਿਆਲਾ ਲਾਗੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਜਾ ਪਈ ਆਰਕੈਸਟਰਾ ਨਾਲ ਕੰਮ ਕਰਦੀ ਕੁੜੀ ਨੂੰ ਇੱਥੇ ਮੋਮਬੱਤੀਆਂ ਬਾਲ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਬੁਲਾਰਿਆਂ ਨੇ ਭਰੇ ਮਨ ਨਾਲ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਆਖਿਆ ਕਿ ਹੁਣ ਤਾਂ ਹੱਦ ਹੀ ਹੋ ਗਈ ਹੈ ਜ਼ੰਗਲ ਦੇ ਇਸ ਰਾਜ ਵਿੱਚ ਕੋਈ ਸੁਰੱਖਿਅਤ ਨਹੀ ਇਹਨਾਂ ਨਿੱਤ ਦੀਆਂ ਗੁੰਡਾਗਰਦੀਆਂ ਅਤੇ ਕਤਲਾਂ ਦੀਆਂ ਘਟਨਾਵਾਂ ਨੇ ਪੰਜਾਬ ਵਿੱਚ ਜ਼ੰਗਲ ਦਾ ਰਾਜ ਸਿੱਧ ਕਰ ਦਿੱਤਾ ਹੈ ਬੁਲਾਰਿਆਂ ਨੇ ਆਖਿਆ ਕਿ ਅਸਲੇ (ਹਥਿਆਰਾਂ) ਦੇ ਲਾਇਸੈਂਸ ਜੋ ਧੜਾ-ਧੜ ਦਿੱਤੇ ਜਾ ਰਹੇ ਹਨ ਇਹ ਤਰੁੰਤ ਬੰਦ ਹੋਣੇ ਚਾਹੀਦੇ ਹਨ ਅਤੇ ਗੁੰਡਾਗਰਦੀ ਕਰਨ ਵਾਲੇ ਮੁਸ਼ਟੰਡਿਆਂ ਨੂੰ ਸ਼ਖ਼ਤ ਤੋਂ ਸਖ਼ਤ ਸ਼ਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਉਹਨਾਂ ਆਖਿਆ ਕਿ ਦਿਨੋ-ਦਿਨ ਵਧ ਰਹੀ ਮੰਹਿਗਾਈ ਅਤੇ ਬੇਰੁਜ਼ਗਾਰੀ ਕਾਰਨ ਘਰ ਦਾ ਖਰਚਾ ਚਲਾਉਂਣ ਲਈ ਮਜ਼ਬੂਰੀ ਵਸ ਸਟੇਜ਼ਾਂ ਤੇ ਡਾਂਸ ਕਰਦੀਆਂ ਇਹ ਕੁੜੀਆਂ ਜਦੋਂ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਤਾਂ ਸਬੰਧਤ ਸਰਕਾਰਾਂ ਇਹਨਾਂ ਘਟਨਾਵਾਂ ਦੀਆਂ ਜ਼ਿੰਮੇਵਾਰ ਹੁੰਦੀਆਂ ਹਨ ਉਹਨਾਂ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਨੂੰ ਵੀ ਬੁਰੀ ਤਰ੍ਹਾਂ ਭੰਡਿਆ ਜਿਹਨਾਂ ਦੇ ਗੀਤ ਦਿਨੋ-ਦਿਨ ਪੰਜਾਬ ਵਿੱਚ ਹਿੰਸਾ ਫੈਲਾਅ ਰਹੇ ਹਨ ਬੁਲਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਅਸਲੇ ਅਤੇ ਹਥਿਆਰਾਂ ਨੂੰ ਬੜਾਵਾ ਦੇਣ ਵਾਲੇ ਗੀਤਾਂ ਦੇ ਗਾਇਕਾਂ ਨੂੰ ਉਹ ਮੁੱਢੋਂ ਹੀ ਰੱਦ ਕਰਨ ਪੰਜਾਬ ਦੇ ਮੱਥੇ ਤੇ ਲੱਗ ਰਹੇ ਅਜਿਹੇ ਕਲੰਕ ਨੂੰ ਧੋਣ ਲਈ ਸਰਕਾਰ ਨੂੰ ਇਸ ਲਈ ਸਖ਼ਤ ਕਾਨੂੰਨ ਬਣਾਉਂਣ ਦੀ ਲੋੜ ਹੈ ਅਤੇ ਜੋ ਅਸਲੇ ਦੇ ਲਾਇਸੈਂਸਾਂ ਲਈ ਅਰਜ਼ੀਆਂ ਸਰਕਾਰ ਦੇ ਸਬੰਧਤ ਮਹਿਕਮੇ ਕੋਲ ਪਈਆਂ ਹਨ ਉਹਨਾਂ ਸਾਰਿਆਂ ਨੂੰ ਰੱਦ ਕਰਕੇ ਕਿਸੇ ਨੂੰ ਅਸਲੇ ਦਾ ਲਾਇਸੈਂਸ ਨਾਂ ਦਿੱਤਾ ਜਾਵੇ ਅਤੇ ਪਹਿਲੋਂ ਦਿੱਤੇ ਲਾਇਸੈਂਸ ਵੀ ਖੋਹੇ ਜਾਣੇ ਚਾਹੀਦੇ ਹਨ ਅਤੇ ਹਥਿਆਰ ਸਰਕਾਰੀ ਮਾਲਖਾਨਿਆਂ ਵਿੱਚ ਜ਼ਮਾਂ ਹੋਣੇ ਚਾਹੀਦੇ ਹਨ। ਇਸ ਮੌਕੇ ਜਸਬੀਰ ਸ਼ਮੀਲ, ਗੁਰਮੀਤ ਪਨਾਂਗ, ਵਿਨੀ ਪਾਬਲਾ, ਸੁਰਜੀਤ, ਅਮਨਦੀਪ ਕੌਰ ਅਤੇ ਵਕੀਲ ਹਰਮਿੰਦਰ ਢਿੱਲੋਂ ਸਿਮਰ ਗਿੱਲ, ਗੁਰਮੁੱਖ ਪਾਬਲਾ, ਅਨੁਰੀਤ ਕੌਰ, ਕੈਮ ਜੌਹਲ, ਰਾਏ ਚਾਨੀ ਆਦਿ ਨੇ ਜਿੱਥੇ ਆਪੋ-ਆਪਣੇ ਵਿਚਾਰ ਰੱਖੇ ਉੱਥੇ ਹੀ ਪਰਮਜੀਤ, ਰਾਜ ਘੁੰਮਣ, ਬਲਦੇਵ ਮੁੱਤਾ,ਕੁਲਵਿੰਦਰ ਭੇਲਾ ਅਤੇ ਕਮਲਜੀਤ ਰਾਏ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …