Breaking News
Home / ਕੈਨੇਡਾ / ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਨੂੰ ਕੈਨੇਡਾ ਵਿਖੇ ਦਿੱਤੀ ਨਿੱਘੀ ਸ਼ਰਧਾਂਜਲੀ

ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਨੂੰ ਕੈਨੇਡਾ ਵਿਖੇ ਦਿੱਤੀ ਨਿੱਘੀ ਸ਼ਰਧਾਂਜਲੀ

ਮਾਲਟਨ/ਬਿਊਰੋ ਨਿਊਜ਼ : ਪੰਜਾਬੀ ਅਤੇ ਸਿੱਖ ਜਗਤ ਦੀ ਉੱਘੀ ਸ਼ਖ਼ਸੀਅਤ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਦੇ ਸ਼ਰਧਾਂਜਲੀ ਸਮਾਗਮ 26 ਨਵੰਬਰ 2017 ਦਿਨ ਐਤਵਾਰ ਸ਼ਾਮ ਨੂੰ 5:00 ਤੋਂ 9:00 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦਵਾਰਾ ਸਾਹਬਿ ਵਿਖੇ ਹੋਏ। ਜਿਸ ਵਿੱਚ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ, ਕਥਾ, ਢਾਡੀ, ਕਵੀਸ਼ਰ, ਰਾਜਨੀਤਕ, ਮੀਡੀਆਕਾਰ ਅਤੇ ਵੱਖ-ਵੱਖ ਪੰਥਕ ਬੁਲਾਰਿਆਂ ਨੇ ਭਾਗ ਲਿਆ। ਜਿਹਨਾਂ ਵਿੱਚ ਕਮਿੂਨਿਟੀ ਦੇ ਜਾਣੇ ਪਹਿਚਾਣੇ ਵਿਉਪਾਰੀ ਸੱਜਣ ਮੇਜਰ ਸਿੰਘ ਨੱਤ (ਏਸ਼ੀਅਨ ਫ਼ੂਡ ਸੈਂਟਰ) , ਉਨਟਾਰੀਓ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਜਿੰਦਰ ਬੁੱਟਰ, ਉਘੇ ਟਰਾਂਸਪੋਰਟਰ ਸਤਨਾਮ ਸਿੰਘ ਸਰਾਏ, ਪਾਪੂਲਰ ਟਾਇਰ ਸੈਂਟਰ ਤੋਂ ਦਲਜੀਤ ਸਿੰਘ ਸਹੋਤਾ, ਬਲਵੰਤ ਸਿੰਘ ਸੰਧੂ ਅਤੇ ਕਰਮਜੀਤ ਸਿੰਘ ਸੁੰਨੜ, ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਾਬਕਾ ਪਾਰਲੀਮੈਂਟ ਮੈਂਬਰ ਗੁਰਬਖ਼ਸ਼ ਸਿੰਘ ਮੱਲੀ, ਇੰਦਰਜੀਤ ਸਿੰਘ ਬੱਲ, ਸਤਿੰਦਰਪਾਲ ਸਿੰਘ ਸਿੱਧਵਾਂ (ਪੰਜਾਬੀ ਲਹਿਰਾਂ), ਦਿਲਬਾਗ ਸਿੰਘ ਚਾਵਲਾ (ਰੰਗਲਾ ਪੰਜਾਬ), ਜਗਦੀਸ਼ ਸਿੰਘ ਗਰੇਵਾਲ (ਪੰਜਾਬੀ ਪੋਸਟ) ਸਿੰਘ ਹਰਜੀਤ (ਪੰਜਾਬੀ ਵਿਰਸਾ), ਡਾ: ਬਲਵਿੰਦਰ (ਸਰਗਮ) ਉਘੇ ਗਾਇਕ ਗੁਲਜ਼ਾਰ ਲਾਹੌਰੀਆ, ਹਰਜੀਤ ਸਿੰਘ ਰਾਏਪੁਰੀਆ, ਭਾਈ ਲਾਲੋ ਟਰੱਸਟ ਤੋਂ ਗੁਰਮੇਲ ਸਿੰਘ ਸੱਗੂ ਹਾਜ਼ਰ ਹੋਏ। ਇਸ ਸਮਾਗਮ ਵਿੱਚ ਰਾਗੀ ਹਜ਼ਾਰਾਂ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਕਵੀਸ਼ਰ ਸੁਖਦੇਵ ਸਿੰਘ ਅਤੇ ਢਾਡੀ ਜਸਵੀਰ ਸਿੰਘ ਮਾਨ ਦੇ ਜਥੇ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਬਹੁਤ ਸਾਰੇ ਕਵੀਸ਼ਰੀ ਪ੍ਰੇਮੀ ਅਤੇ ਜੋਗੀ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੇ ਸ਼ਰਧਾ ਅਤੇ ਪਿਆਰ ਨਾਲ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਸਟੇਜ ਦੀ ਕਰਵਾਈ ਜਸਬੀਰ ਸਿੰਘ ਬੋਪਾਰਾਏ ਨੇ ਬਾਖੂਬੀ ਨਿਭਾਈ। ਇਸ ਸਾਰੇ ਪ੍ਰੋਗਰਾਮ ਦਾ ਆਜੋਜਨ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੋਗੀ ਜੀ ਦੇ ਸਭ ਤੋਂ ਪਿਆਰੇ ਪੁੱਤਰਾਂ ਵਰਗੇ ਸ਼ਾਗਿਰਦ ਏਕਮ ਮੀਡੀਆ ਦੇ ਸੰਚਾਲਕ ਅਮਰਜੀਤ ਸਿੰਘ ਰਾਏ ਨੇ ਕੀਤਾ। ਇਥੇ ਜ਼ਿਕਰਯੋਗ ਹੈ ਕਿ ਜਿਥੇ ਜੋਗੀ ਜੀ ਅਮਰਜੀਤ ਸਿੰਘ ਰਾਏ ਨੂੰ ਆਪਣਾ ਪੁੱਤਰ ਮੰਨਦੇ ਤੇ ਉਹਨਾਂ ਤੇ ਸਭ ਤੋਂ ਵੱਧ ਮਾਣ ਕਰਦੇ ਸਨ ਉਥੇ ਅਮਰਜੀਤ ਸਿੰਘ ਨੇ ਵੀ ਉਹਨਾਂ ਨੂੰ ਗੁਰੂ ਪਿਤਾ ਦੀ ਉਪਾਧੀ ਦਿੱਤੀ ਅਤੇ ਉਹਨਾਂ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਉੱਚਾ ਕੀਤਾ।
ਜੋਗੀ ਜੀ ਦੇ ਦੋਹਤਰੇ ਅਨਮੋਲਦੀਪ ਸਿੰਘ ਖ਼ਾਸ ਤੌਰ ‘ਤੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਅਨਮੋਲਦੀਪ ਸਿੰਘ ਨੂੰ ਅਤੇ ਅਮਰਜੀਤ ਸਿੰਘ ਰਾਏ ਨੂੰ ਸਿਰੋਪਾ ਅਤੇ ਰਾਜਨੀਤਕ ਸ਼ਖ਼ਸੀਅਤਾਂ ਵਲੋ ਸਨਮਾਨ ਚਿੰਨਾਂ ਨਾਲ ਸਤਿਕਾਰ ਦਿੱਤਾ ਗਿਆ। ਅੰਤ ਵਿੱਚ ਅਮਰਜੀਤ ਸਿੰਘ ਰਾਏ ਨੇ ਮਾਲਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਸੇਖੋਂ, ਭਾਈ ਜਸਬੀਰ ਸਿੰਘ ਬੋਪਾਰਾਏ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਯੋਗੀ ਮੀਡੀਏ ਅਤੇ ਸਮੁੱਚੀ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …