Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਨਾਲ ‘ਨੈਸ਼ਨਲ ਹਾਊਸਿੰਗ ਸਟਰੈਟਿਜੀ’ ਦਾ ਵਿਸਥਾਰ ਕੀਤਾ ਸਾਂਝਾ

ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਨਾਲ ‘ਨੈਸ਼ਨਲ ਹਾਊਸਿੰਗ ਸਟਰੈਟਿਜੀ’ ਦਾ ਵਿਸਥਾਰ ਕੀਤਾ ਸਾਂਝਾ

ਬਰੈਂਪਟਨ/ਬਿਊਰੋ ਨਿਊਜ਼
ਸਾਰੇ ਕੈਨੇਡਾ-ਵਾਸੀਆਂ ਨੂੰ ਰਹਿਣ ਲਈ ਸੁਰੱਖਿਅਤ ਅਤੇ ਵਿੱਤ-ਅਨੁਸਾਰ ਖ਼ਰੀਦੇ ਜਾ ਸਕਣ ਵਾਲੇ ਘਰਾਂ ਦੀ ਜ਼ਰੂਰਤ ਹੈ। ਘਰ ਆਪਣੇ ਹੋਣ ਨਾਲ ਕੈਨੇਡਾ-ਵਾਸੀ ਵਧੇਰੇ ਸੁਰੱਖਿਅਤ ਸਮਝਦੇ ਹਨ। ਇਨ੍ਹਾਂ ਨਾਲ ਉਹ ਆਪਣੇ ਬੱਚਿਆਂ ਦਾ ਸਿਹਤਮੰਦ ਪਾਲਣ-ਪੋਸਣ ਕਰਨ, ਉਨ੍ਹਾਂ ਨੂੰ ਵਿੱਦਿਆ ਦੀ ਅਵਮੁੱਲੀ-ਦਾਤ ਅਤੇ ਨੌਕਰੀਆਂ ਦਿਵਾਉਣ ਵਿਚ ਆਸਾਨੀ ਮਹਿਸੂਸ ਕਰਦੇ ਹਨ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਰਿਵਾਰਾਂ, ਬੱਚਿਆਂ ਤੇ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ-ਵੇਅ ਡੁਕਲੋਅ ਦੀ ਤਰਫ਼ੋਂ ਬਰੈਂਪਟਨ ਵਿਚ 10-ਸਾਲਾ 40 ਬਿਲੀਅਨ ਨੈਸ਼ਨਲ ਹਾਊਸਿੰਗ ਸਟਰੈਟਿਜੀ ਦਾ ਵਿਸਥਾਰ ਸਾਂਝਾ ਕੀਤਾ ਜਿਸ ਦੇ ਤਹਿਤ ਬੇ-ਘਰੇਪਣ ਵਿਚ ਕਮੀ ਹੋਵੇਗੀ ਅਤੇ ਕੈਨੇਡਾ ਵਿਚ ਲੋੜਵੰਦਾਂ ਨੂੰ ਘਰ ਦਿਵਾਉਣ ਦੀ ਯੋਗਤਾ ਵਿਚ ਸੁਧਾਰ ਹੋਵੇਗਾ।
ਕੈਨੇਡਾ-ਭਰ ਵਿਚ 1.7 ਮਿਲੀਅਨ ਲੋਕ ਘਰਾਂ ਦੀ ਮੁੱਢਲੀ ਲੋੜ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਸਹਾਇਤਾ ਲਈ ਸਰਕਾਰ ਦੀ ਇਹ ਯੋਜਨਾ ਬੇ-ਘਰੇਪਨ ਨੂੰ 50%ਤੱਕ ਘਟਾਏਗੀ। ਘਰਾਂ ਦੇ ਜ਼ਰੂਰਤ-ਮੰਦਾਂ ਦੀ ਸੂਚੀ ਵਿਚ 5,30,000 ਦੀ ਗਿਣਤੀ ਘਟਾਏਗੀ। 2005-2015 ਦੇ ਫ਼ੈੱਡਰਲ ਪ੍ਰੋਗਰਾਮਾਂ ਹੇਠ ਬਣੇ ਘਰਾਂ ਨਾਲੋਂ ਚਾਰ ਗੁਣਾਂ ਨਵੇਂ ਘਰ ਤਿਆਰ ਕਰੇਗੀ। 2005-2015 ਦੇ ਫ਼ੈੱਡਰਲ ਪ੍ਰੋਗਰਾਮਾਂ ਅਧੀਨ ਮੁਰੰਮਤ ਹੋਏ ਘਰਾਂ ਨਾਲੋਂ ਤਿੰਨ ਗੁਣਾਂ ਘਰਾਂ ਦੀ ਮੁਰੰਮਤ ਕਰਾਏਗੀ ਅਤੇ ਹੋਰ 3,85,000 ਵਧੇਰੇ ਘਰਾਂ ਦੇ ਮਾਲਕਾਂ ਨੂੰ ਆਪਣੇ ਘਰ ਗੁਆਉਣ ਤੋਂ ਬਚਾਏਗੀ।
‘ਨੈਸ਼ਨਲ ਹਾਊਸਿੰਗ ਸਟਰੈਟਿਜੀ’ ਸੀਨੀਅਰਜ਼, ਕੈਨੇਡਾ ਦੇ ਪੁਰਾਣੇ ਇੰਡੀਜੀਨੀਅਸ ਲੋਕਾਂ, ਘਰੇਲੂ-ਹਿੰਸਾ ਦਾ ਸ਼ਿਕਾਰ ਹੋਏ ਵਿਅੱਕਤੀਆਂ, ਅੰਗਹੀਣਾਂ, ਰਫ਼ਿਊਜੀਆਂ, ਸਾਬਕਾ ਸੈਨਿਕਾਂ ਅਤੇ ਬੇ-ਘਰਿਆਂ, ਭਾਵ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ। ਇਹ ਕੈਨੇਡਾ ਵਿਚ ਬਹੁ-ਕਮਿਊਨਿਟੀ ਵਰਤਾਰੇ ਨੂੰ ਬੜ੍ਹਾਵਾ ਦੇਵੇਗੀ ਅਤੇ ਨਵੇਂ ਘਰਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਵੱਖ-ਵੱਖ ਆਮਦਨ-ਵਰਗਾਂ ਵਾਲੇ ਵਿਅੱਕਤੀਆਂ ਲਈ ਯੋਗ ਕੰਮਾਂ ਤੇ ਪਬਲਿਕ-ਸਹੂਲਤਾਂ ਤੱਕ ਸੜਕੀ ਪਹੁੰਚ ਵਾਲੇ ਘਰ ਆਸਾਨੀ ਨਾਲ ਮਿਲ ਸਕਣਗੇ। ਸਰਵਿਸ ਦੇਣ ਵਾਲਿਆਂ ਅਤੇ ਔਰਤ ਲੀਡਰਾਂ ਵੱਲੋਂ ਪ੍ਰਾਪਤ ਹੋਈਆਂ ਕਾਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਘੱਟੋ-ਘੱਟ 25% ਫ਼ੰਡ ਔਰਤਾਂ, ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਹੱਈਆ ਕੀਤੇ ਜਾਣਗੇ।
ਇਹ ਯੋਜਨਾ ਹਿਊਮਨ-ਰਾਈਟਸ ਆਧਾਰਿਤ ਲੋਕਾਂ ਦੀ ਘਰਾਂ ਲਈ ਪਹੁੰਚ ਨੂੰ ਮੁੱਖ ਰੱਖਦਿਆਂ ਹੋਇਆਂ ਇਨ੍ਹਾਂ ਦੀ ਲੋੜ ‘ਤੇ ਧਿਆਨ ਕੇਂਦ੍ਰਿਤ ਕਰੇਗੀ। ਅਗਲੇ ਸਾਲ ਵਿਚ ਨਵਾਂ ਕਾਨੂੰਨ ਲਿਆਂਦਾ ਜਾਏਗਾ ਜਿਸ ਦੇ ਤਹਿਤ ਫ਼ੈੱਡਰਲ ਸਰਕਾਰ ਨੂੰ ਨੈਸ਼ਨਲ ਹਾਊਸਿੰਗ ਸਟਰੈਟਿਜੀ ਨੂੰ ਕਾਇਮ ਰੱਖਣ ਅਤੇ ਪਾਰਲੀਮੈਂਟ ਨੂੰ ਘਰਾਂ ਦੇ ਨਿਸ਼ਾਨਿਆਂ ਅਤੇ ਉਨ੍ਹਾਂ ਦੇ ਪੂਰੇ ਕੀਤੇ ਜਾਣ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ। ਫ਼ੈੱਡਰਲ ਸਰਕਾਰ ਪ੍ਰੋਵਿੰਸ਼ੀਅਲ ਅਤੇ ਟੈਰੀਟਰੀ ਸਰਕਾਰਾਂ ਨਾਲ ਮਿਲ ਕੇ ਘਰਾਂ ਦੀਆਂ ਜ਼ਰੂਰਤਾਂ ਅਤੇ ਇਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਪੂਰੀਆਂ ਕਰਨ ਲਈ 2020 ਤੱਕ 4 ਬਿਲੀਅਨ ਕੈਨੇਡਾ ਹਾਊਸਿੰਗ ਬੈਨੀਫ਼ਿਟ ਲਈ ਕੰਮ ਕਰੇਗੀ। ਇਸ ਸਕੀਮ ਦੇ ਪੂਰੇ ਹੋਣ ‘ਤੇ ਦੇਸ਼-ਭਰ ਵਿਚ ਕਮਿਊਨਿਟੀਆਂ ਲਈ ਘਰਾਂ ਦੀ ਚੁਣੌਤੀ ਨਾਲ ਨਜਿੱਠਿਆ ਜਾ ਸਕੇਗਾ ਅਤੇ ਘਰ ਲੈਣ ਵਾਲਾ ਹਰੇਕ ਵਿਅੱਕਤੀ ਸਲਾਨਾ 2,500 ਡਾਲਰ ਪ੍ਰਾਪਤ ਕਰ ਸਕੇਗਾ ਅਤੇ ਇਸ ਨਾਲ 300,000 ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਇਸ ਸਕੀਮ ਦਾ ਲਾਭ ਘਰਾਂ ਦੇ ਮਾਲਕਾਂ ਨੂੰ ਸਿੱਧਾ ਪਹੁੰਚਾਇਆ ਜਾਏਗਾ ਤਾਂ ਜੋ ਉਹ ਘਰਾਂ ਦੀ ਕੀਮਤ ਚੁਕਾ ਸਕਣ। ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਕਮਿਊਨਿਟੀ ਆਗੂਆਂ ਨਾਲ ਗ਼ਰੀਬੀ ਘਟਾਉਣ ਅਤੇ ਘਰਾਂ ਦੀਆਂ ਜ਼ਰੂਰਤਾਂ ਸਬੰਧੀ ਰਾਊਡ ਟੇਬਲ ਗੱਲਾਂ-ਬਾਤਾਂ ਦੌਰਾਨ ਸਾਹਮਣੇ ਆਏ ਬਰੈਂਪਟਨ-ਵਾਸੀਆਂ ਦੇ ਸ਼ੰਕੇ ਤੇ ਖ਼ਦਸ਼ੇ ‘ਨੈਸ਼ਨਲ ਹਾਊਸਿੰਗ ਸਟਰੈਟਿਜੀ’ ਨਾਲ ਸਾਂਝੇ ਕਰਦਿਆਂ ਮੈਨੂੰ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਹ ਸਟਰੈਟਿਜੀ ਹੁਣ ਕਮਿਊਨਿਟੀ ਦੀਆਂ ਘਰਾਂ ਸਬੰਧੀ ਜ਼ਰੂਰਤਾਂ ਅਤੇ ਸ਼ੈੱਲਟਰਾਂ ਦੀ ਲੋੜ ਨੂੰ ਪੂਰਿਆਂ ਕਰੇਗੀ।” ਮਾਣਯੋਗ ਮੰਤਰੀ ਜੀਨ-ਵੇਜ਼ ਡੁਕਲੋਅ ਦਾ ਕਹਿਣਾ ਸੀ, ”ਫ਼ੈੱਡਰਲ ਸਰਕਾਰ ਘਰਾਂ ਲਈ ਲੀਡਰਸ਼ਿਪ ਰੋਲ ਅਦਾ ਕਰ ਰਹੀ ਹੈ। ਨੈਸ਼ਨਲ ਹਾਊਸਿੰਗ ਸਟਰੈਟਿਜੀ ਕੈਨੇਡਾ ਵਿਚ ਘਰਾਂ ਦੀ ਇਕ ਨਵੀਂ ਕੜੀ ਉਸਾਰੇਗੀ। ਇਹ ਵਿਭਿੰਨ-ਕਮਿਊਨਿਟੀਆਂ ਨੂੰ ਬੜ੍ਹਾਵਾ ਦੇਵੇਗੀ ਅਤੇ ਉਨ੍ਹਾਂ ਲਈ ਉਨ੍ਹਾਂ ਦੀ ਵਿੱਤੀ-ਪਹੁੰਚ ਅਤੇ ਵਰਤੋਂ ਅਨੁਸਾਰ ਵੱਖ-ਵੱਖ ਕੀਮਤਾਂ ਵਾਲੇ ਘਰਾਂ ਦੀ ਉਸਾਰੀ ਕਰਾਏਗੀ ਜਿੱਥੋਂ ਬੱਸ-ਸਹੂਲਤ, ਕੰਮ ਦੀਆਂ ਥਾਵਾਂ ਅਤੇ ਪਬਲਿਕ ਸਹੂਲਤਾਂ ਨੇੜੇ ਹੋਣਗੀਆਂ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …