ਬਰੈਂਪਟਨ : 14 ਜੁਲਾਈ 2019 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ ਜਿੱਥੇ ਹਰ ਸਾਲ ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਵੱਲੋਂ ਫੈਸਟੀਵਲ ਆਫ ਇੰਡੀਆ ਦਾ ਦਿਲਚਸਪ ਆਯੋਜਨ ਹੁੰਦਾ ਹੈ। ਕਲੱਬ ਮੈਨੇਜਮੈਂਟ ਵੱਲੋਂ ਕੀਤੀਆਂ ਦੋ ਬੱਸਾਂ ਵਿੱਚ ਸਵਾਰ ਹੋ ਕੇ ਸਭ ਮੈਂਬਰ ਤਕਰੀਬਨ 11 ਕੁ ਵਜੇ ਫੈਰੀ ਟਰਮੀਨਲ ਪਹੁੰਚੇ ਜਿੱਥੋਂ ਸ਼ਿਪ ਵਿੱਚ ਝੀਲ ਦੀਆਂ ਠੰਡੀਆਂ ਹਵਾਵਾਂ ਦਾ ਅਨੰਦ ਮਾਣਦੇ ਹੋਏ ਸੈਂਟਰ ਆਈਲੈਂਡ ਪਹੁੰਚ ਗਏ ਜਿੱਥੇ ਇੱਕ ਮੇਲੇ ਵਰਗਾ ਮਾਹੌਲ ਬਣਿਆ ਸੀ। ਇੱਥੇ ਦਰੱਖਤਾਂ ਦੀਆਂ ਠੰਡੀਆਂ ਛਾਂਵਾਂ ਹੇਠ ਪਏ ਬੈਂਚਾਂ ੳੱਪਰ ਬੈਠ ਸਭ ਨੇ ਨਾਲ ਲਿਆਂਦੇ ਭੋਜਨ ਅਤੇ ਮਿਸ਼ਨ ਵੱਲੋਂ ਵਰਤਾਏ ਜਾ ਰਹੇ ਭਾਂਤ ਭਾਂਤ ਦੇ ਲੰਗਰਾਂ ਦਾ ਸਵਾਦ ਮਾਣਿਆ। ਕਈ ਜਗ੍ਹਾ ਚੱਲ ਰਹੇ ਹਰੇ ਰਾਮਾ ਹਰੇ ਕ੍ਰਿਸ਼ਨਾ ਦੁਆਰਾ ਪੇਸ਼ ਕੀਤੇ ਜਾ ਰਹੇ ਹਿੰਦੂ ਸਭਿਅਤਾ ਦੇ ਅਹਿੰਸਾ ਅਤੇ ਪਿਆਰ ਦੇ ਸੰਦੇਸ਼ ਦੇਂਦੇ ਨ੍ਰਿਤ ਅਤੇ ਭਜਨ ਆਯੋਜਨਾਂ ਨੂੰ ਨੇੜਿਓਂ ਦੇਖਣ ਦਾ ਅਵਸਰ ਮਿਲਿਆ। ਕ੍ਰਿਸ਼ਨ ਭਗਤਾਂ ਦਾ ਉਤਸਾਹ ‘ਤੇ ਸੇਵਾ ਭਾਵ ਸਲਾਹੁਣਯੋਗ ਸੀ।
ਬੱਚਿਆਂ ਲਈ ਕਈ ਤਰ੍ਹਾਂ ਦੀਆਂ ਰਾਈਡਾਂ, ਠੰਡੇ ਪਾਣੀ ਦੇ ਫੁਹਾਰੇ, ਮਿਸ਼ਨ ਵੱਲੋਂ ਲਾਏ ਸਟਾਲ ਅਤੇ ਕਿਰਾਏ ਤੇ ਉਪਲਬਧ ਸਾਈਕਲਾਂ ‘ਤੇ ਸੈਰ ਕਰਦੇ ਲੋਕ ਇਕ ਦਿਲਚਸਪ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ ਜਿਸ ਦਾ ਸਭ ਨੇ ਭਰਪੂਰ ਆਨੰਦ ਮਾਣਿਆ। 5 ਕੁ ਵਜੇ ਵਾਪਸੀ ਸਫਰ ਸ਼ੁਰੂ ਹੋਇਆ ਅਤੇ ਸਭ ਨੇ ਕਲੱਬ ਮੈਨੇਜਮੈਂਟ ਦੇ ਸੇਵਾਦਾਰ ਮਨਮੋਹਨ ਸਿੰਘ, ਗੁਰਦੇਵ ਸਿੰਘ ਸਿੱਧੂ, ਬਲਬੀਰ ਸੈਣੀ, ਗੁਰਦੇਵ ਸਿੰਘ ਭੱਠਲ, ਤਾਰਾ ਸਿੰਘ ਗਰਚਾ ਦਾ ਇਸ ਟੂਰ ਦੇ ਪ੍ਰਬੰਧ ਲਈ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਵੀ ਸਭ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਮੈਂਬਰਾਂ ਦੇ ਸੁਝਾਵ ਮੰਗੇ ਗਏ ਤਾਂ ਕਿ ਅਗਲੇ ਟੂਰ ਹੋਰ ਵੀ ਸਫਲ ਬਣਾਏ ਜਾ ਸਕਣ।
ਬਰੇਅਡਨ ਸੀਨੀਅਰ ਕਲੱਬ ਨੇ ਫੈਸਟੀਵਲ ਆਫ ਇੰਡੀਆ ਦਾ ਟੂਰ ਲਾਇਆ
RELATED ARTICLES

