7.3 C
Toronto
Friday, November 7, 2025
spot_img
Homeਪੰਜਾਬਜੰਮੂ-ਕਸ਼ਮੀਰ ਤੋਂ ਬਾਅਦ ਮੋਦੀ ਦੇ ਨਿਸ਼ਾਨੇ 'ਤੇ ਪੰਜਾਬ!

ਜੰਮੂ-ਕਸ਼ਮੀਰ ਤੋਂ ਬਾਅਦ ਮੋਦੀ ਦੇ ਨਿਸ਼ਾਨੇ ‘ਤੇ ਪੰਜਾਬ!

3 ਸਤੰਬਰ ਨੂੰ ਪੈ ਸਕਦੈ ਪੰਜਾਬ ਦੇ ਪਾਣੀਆਂ ‘ਤੇ ਡਾਕਾ-ਕਰਤਾਰਪੁਰ ਲਾਂਘਾ ਬੰਦ ਕਰਵਾਉਣ ਦੇ ਸੁਰ ਵੀ ਅਲਾਪਣ ਲੱਗੀ ਭਾਜਪਾ
ਚੰਡੀਗੜ੍ਹ : ਪੰਜਾਬ ਦੇ ਸਿਆਸੀ ਅਤੇ ਮੀਡੀਆ ਗਲਿਆਰਿਆਂ ਵਿਚ ਇਹ ਚਰਚਾ ਜ਼ੋਰ ਫੜਨ ਲੱਗੀ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਅਗਲਾ ਨਿਸ਼ਾਨਾ ਪੰਜਾਬ ‘ਤੇ ਕਬਜ਼ਾ ਕਰਨ ਦਾ ਹੋ ਸਕਦਾ ਹੈ। ਇਕ ਪਾਸੇ 3 ਸਤੰਬਰ ਨੂੰ ਐਸ ਵਾਈ ਐਲ ਦੇ ਫੈਸਲੇ ਦੇ ਰੂਪ ਵਿਚ ਪੰਜਾਬ ਦੇ ਪਾਣੀਆਂ ‘ਤੇ ਜਿੱਥੇ ਡਾਕਾ ਪੈ ਸਕਦਾ ਹੈ, ਉਥੇ ਹੀ ਸਾਰੀਆਂ ਨਦੀਆਂ, ਦਰਿਆਵਾਂ ਨੂੰ ਕੇਂਦਰ ਨੇ ਆਪਣੇ ਕਬਜ਼ੇ ‘ਚ ਲੈਣ ਵਾਲਾ ਟ੍ਰਿਬਿਊਨਲ ਬਣਾ ਕੇ ਸੂਬਿਆਂ ਦੇ ਹੱਥ ਪਹਿਲਾਂ ਹੀ ਵੱਢ ਦਿੱਤੇ ਹਨ। ਇਸ ਦੌਰਾਨ ਭਾਜਪਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਹੀ ਉਸ ਨੂੰ ਬੰਦ ਕਰਵਾਉਣ ਦੇ ਰਾਗ ਅਲਾਪਣ ਲੱਗੀ ਹੈ। ਇਸ ਦਰਮਿਆਨ ਪੰਜਾਬ ਦੀਆਂ ਕੁੱਝ ਸਿਆਸੀ ਧਿਰਾਂ ਇਹ ਵੀ ਸ਼ੰਕੇ ਜਾਹਰ ਕਰ ਰਹੀਆਂ ਹਨ ਕਿ ਪੰਜਾਬ ਵਿਚ ਹੜ੍ਹ ਆਏ ਨਹੀਂ ਜਾਣ ਬੁੱਝ ਕੇ ਲਿਆਂਦੇ ਗਏ ਹਨ। ਇਹ ਸਭ ਖਦਸ਼ੇ ਇਕ ਵੱਡਾ ਖਦਸ਼ਾ ਪੈਦਾ ਕਰ ਰਹੇ ਹਨ ਕਿ ਕੀ ਜੰਮੂ-ਕਸ਼ਮੀਰ ਤੋਂ ਬਾਅਦ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਅਗਲਾ ਨਿਸ਼ਾਨਾ ਪੰਜਾਬ ਹੈ।
ਐਸ ਵਾਈ ਐਲ ਨਹਿਰ ‘ਤੇ ਫੈਸਲਾ 3 ਸਤੰਬਰ ਨੂੰ
ਕੇਂਦਰ ਅਤੇ ਦੋਵੇਂ ਸੂਬਿਆਂ ਨੂੰ ਅਦਾਲਤ ਵੱਲੋਂ ਆਪਸੀ ਸਹਿਮਤੀ ਨਾਲ ਐਸ ਵਾਈ ਐਲ ਦਾ ਮੁੱਦਾ ਨਿਬੇੜਨ ਦੀ ਸਮਾਂ ਹੱਦ 3 ਸਤੰਬਰ ਨੂੰ ਮੁੱਕ ਜਾਣੀ ਹੈ ਤੇ ਇਸੇ ਦਿਨ ਪੰਜਾਬ ਖਿਲਾਫ਼ ਇਹ ਫੈਸਲਾ ਵੀ ਆ ਸਕਦਾ ਹੈ ਜਿਸ ਨਾਲ ਪੰਜਾਬ ਦੇ ਪਾਣੀਆਂ ‘ਤੇ ਸਿੱਧਾ ਡਾਕਾ ਪੈਣ ਦਾ ਖਤਰਾ ਪੈਦਾ ਹੋ ਗਿਆ। ਇਸ ਮਸਲੇ ‘ਤੇ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ), ਆਪ ਅਤੇ ਕਾਂਗਰਸ ਵੀ ਡੂੰਘੀਆਂ ਸੋਚਾਂ ਵਿਚ ਡੁੱਬੀ ਹੈ ਤੇ ਵਿਊਂਤਬੰਦੀਆਂ ਕਰ ਰਹੀ ਹੈ।
ਪੰਜਾਬ ਨੂੰ ਜੰਮੂ-ਕਸ਼ਮੀਰ ਬਣਾਉਣਾ ਚਾਹੁੰਦੀ ਹੈ ਕੇਂਦਰ : ਖਹਿਰਾ
ਸੁਖਪਾਲ ਖਹਿਰਾ ਨੇ ਇਹ ਖਦਸ਼ਾ ਪ੍ਰਗਟਾਇਆ ਕਿ ਬੀਬੀਐਮਬੀ ਨੇ ਇਕ ਸਾਜ਼ਿਸ਼ ਤਹਿਤ ਜਿੱਥੇ ਪੰਜਾਬ ਵਿਚ ਹੜ੍ਹਾਂ ਵਾਲੇ ਹਾਲਾਤ ਪੈਦਾ ਕੀਤੇ, ਉਥੇ ਸੁਖਪਾਲ ਖਹਿਰਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਜੰਮੂ-ਕਸ਼ਮੀਰ ਦੇ ਨਜ਼ਰੀਏ ਤੋਂ ਵੇਖ ਰਹੀ ਹੈ। ਉਸ ਦੀਆਂ ਨਜ਼ਰਾਂ ਹੁਣ ਪੰਜਾਬ ਨੂੰ ਕਮਜ਼ੋਰ ਕਰਨ ‘ਤੇ ਟਿਕ ਗਈਆਂ ਹਨ। ਸੁਖਪਾਲ ਖਹਿਰਾ ਨੇ ਕੈਪਟਨ ਸਰਕਾਰ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ ਕਿ ਇਹ ਪੰਜਾਬ ਦੇ ਹਿਤਾਂ ਲਈ ਨਹੀਂ ਸੱਤਾ ਲਈ ਲੜਦੇ ਹਨ।

RELATED ARTICLES
POPULAR POSTS