Breaking News
Home / ਹਫ਼ਤਾਵਾਰੀ ਫੇਰੀ / ਹੱਥ ਲਿਖਤ ਪਾਸਪੋਰਟ ਨਾਲ ਹੁਣ ਨਹੀਂ ਹੋ ਸਕੇਗਾ ਸਫ਼ਰ

ਹੱਥ ਲਿਖਤ ਪਾਸਪੋਰਟ ਨਾਲ ਹੁਣ ਨਹੀਂ ਹੋ ਸਕੇਗਾ ਸਫ਼ਰ

ਭਾਰਤੀ ਕੌਂਸਲੇਟ ਵੱਲੋਂ ਸਖ਼ਤ ਹਦਾਇਤ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਭੇਜੀ ਗਈ ਇਕ ਪ੍ਰੈੱਸ ਰੀਲੀਜ਼ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਵੀ ਹੱਥ ਲਿਖ਼ਤ ਭਾਰਤੀ ਪਾਸਪੋਰਟ ਹੈ, ਉਨ੍ਹਾਂ ਨੂੰ ਅੰਤਰਾਰਾਸ਼ਟਰੀ ਏਅਰਲਾਈਨਜ਼ ਵੱਲੋਂ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਦਿੱਤੀ ਗਈ ਹੈ।ਕੌਂਸਲੇਟ ਦਫਤਰ ਦਾ ਕਹਿਣਾ ਹੈ ਕਿ ਸਾਲ 2010 ਤੋਂ 2016 ਦਰਮਿਆਨ ਇਸ ਦੀ ਮਿਆਦ ਵਧਾ ਕੇ ਕਈ ਵਾਰ ਲੋਕਾਂ ਨੂੰ ਸੁਚਿਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਆਪਣੇ ਹੱਥ ਲਿਖਤ ਪਾਸਪੋਰਟਾਂ ਨੂੰ ਪ੍ਰਿੰਟਿਡ ਅਤੇ ਮਸ਼ੀਨ ਦੁਆਰਾ ਪੜ੍ਹੇ ਜਾ ਸਕਣ ਵਾਲੇ ਪਾਸਪੋਰਟਾਂ ਵਿੱਚ ਤਬਦੀਲ ਕਰਵਾ ਲਿਆ ਸੀ। ਪ੍ਰੰਤੂ ਹੋ ਸਕਦਾ ਹੈ ਕਿ ਅਜੇ ਵੀ ਕੁਝ ਲੋਕ ਅਜਿਹੇ ਹੋਣ ਜਿਨ੍ਹਾਂ ਕੋਲ ਹੱਥ ਲਿਖਤ ਪਾਸਪੋਰਟ ਹੋਣ। ਹੁਣ ਅਜਿਹੇ ਲੋਕਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਾਸਪੋਰਟ ਜਲਦੀ ਤੋਂ ਜਲਦੀ ਤਬਦੀਲ ਕਰਵਾ ਲੈਣ, ਵਰਨਾ ਉਨ੍ਹਾਂ ਨੂੰ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …