0.9 C
Toronto
Wednesday, January 7, 2026
spot_img
Homeਪੰਜਾਬਪਰਗਟ ਸਿੰਘ ਮਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ

ਪਰਗਟ ਸਿੰਘ ਮਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ

parkash-singhbadal-07-1475855305ਮਾਮਲਾ ਸੀ ਜਮਸ਼ੇਰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ
ਜਲੰਧਰ/ਬਿਊਰੋ ਨਿਊਜ਼
ਅਕਾਲੀ ਦਲ ਛੱਡਣ ਤੋਂ ਬਾਅਦ ਸਾਬਕਾ ਵਿਧਾਇਕ ਪਰਗਟ ਸਿੰਘ ਅੱਜ ਪਹਿਲੀ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਹਨ। ਪਰਗਟ ਸਿੰਘ ਦੇ ਹਲਕੇ ਵਿੱਚ ਤਜਵੀਜ਼ਸ਼ੁਦਾ ਜਮਸ਼ੇਰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਮਾਮਲਾ ਚਰਚਾ ਵਿਚ ਰਿਹਾ ਹੈ। ਇਸ ਪਲਾਂਟ ਖ਼ਿਲਾਫ਼ ਪਰਗਟ ਸਿੰਘ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਹੋਈ ਸੀ।ਜਮਸ਼ੇਰ ਵਿੱਚ ਕਰਵਾਏ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਪਰਗਟ ਸਿੰਘ ਆਪਣੇ ਸਮਰਥਕਾਂ ਨਾਲ ਪਹੁੰਚੇ ਤੇ ਮੁੱਖ ਮੰਤਰੀ ਅੱਗੇ ਸਾਲਿਡ ਵੈਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕੀਤਾ। ਹਾਲਾਂਕਿ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਗਟ ਸਿੰਘ ਸੰਗਤ ਦਰਸ਼ਨ ਵਾਲੀ ਥਾਂ ਚਲੇ ਗਏ। ਪਰਗਟ ਸਿੰਘ ਨੇ ਸੰਭਾਵੀ ਸਾਲਿਡ ਵੈਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕੀਤਾ। ਜਦ ਇਸ ਦੌਰਾਨ ਪ੍ਰਗਟ ਸਿੰਘ ਦੇ ਹੱਕ ਤੇ ਵਿਰੋਧ ਵਿਚ ਨਾਅਰੇਬਾਜ਼ੀ ਵੀ ਹੋਈ।

RELATED ARTICLES
POPULAR POSTS