-1.8 C
Toronto
Wednesday, December 3, 2025
spot_img
Homeਪੰਜਾਬਚੰਡੀਗੜ੍ਹ 'ਚ ਨਗਰ ਕੌਂਸਲ ਚੋਣਾਂ 'ਚ ਭਾਜਪਾ ਨੇ ਸਿਰਜਿਆ ਇਤਿਹਾਸ

ਚੰਡੀਗੜ੍ਹ ‘ਚ ਨਗਰ ਕੌਂਸਲ ਚੋਣਾਂ ‘ਚ ਭਾਜਪਾ ਨੇ ਸਿਰਜਿਆ ਇਤਿਹਾਸ

326 ਵਿਚੋਂ 20 ਸੀਟਾਂ ‘ਤੇ ਭਾਜਪਾ ਨੂੰ ਮਿਲੀ ਜਿੱਤ, ਕਾਂਗਰਸ ਨੂੂੰ ਸਿਰਫ 4 ਸੀਟਾਂ ਮਿਲੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਬਾਗੋਬਾਗ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਨੂੰ ਨੋਟਬੰਦੀ ਦੇ ਹੱਕ ਵਿੱਚ ਫੈਸਲਾ ਕਿਹਾ ਹੈ। ਭਾਜਪਾ ਨੇ 26 ਵਿੱਚੋਂ 20 ਸੀਟਾਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਕਾਂਗਰਸ ਦਾ ਪੱਤਾ ਸਾਫ ਹੋ ਗਿਆ ਹੈ ਅਤੇ ਕਾਂਗਰਸ ਨੂੰ ਸਿਰਫ 4 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ।   26 ਸੀਟਾਂ ਵਿੱਚੋਂ 20 ਭਾਜਪਾ ਤੇ ਇੱਕ ਸੀਟ ਉਸ ਦੇ ਭਾਈਵਾਲ ਅਕਾਲੀ ਦਲ ਨੂੰ ਮਿਲੀ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਨਤਾ ਨੇ ਨੋਟਬੰਦੀ ਦੇ ਫੈਸਲੇ ਨੂੰ ਪਾਸ ਕਰ ਦਿੱਤਾ ਹੈ।
ਨਗਰ ਨਿਗਮ ਚੋਣਾਂ ਵਿਚ ਕੁੱਲ 122 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ 67 ਆਜ਼ਾਦ ਸਨ। ਭਾਜਪਾ ਨੇ 22 ਸੀਟਾਂ ‘ਤੇ ਚੋਣ ਲੜੀ ਸੀ ਤੇ 20 ‘ਤੇ ਜਿੱਤ ਹਾਸਲ ਕੀਤੀ। ਭਾਜਪਾ ਨੂੰ 57 ਫੀਸਦੀ ਵੋਟ ਮਿਲੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਇਨ੍ਹਾਂ ਚੋਣਾਂ ਦਾ ਅਸਰ ਵੀ ਪੈ ਸਕਦਾ ਹੈ। ਕਾਂਗਰਸ ਨੇ ਹਾਰ ਤੋਂ ਬੁਖਲਾ ਕੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਹੈ ਅਤੇ ਕਿਹਾ ਕਿ ਚੋਣ ਮਸ਼ੀਨਾਂ ਵਿਚ ਗੜਬੜੀ ਹੋਈ ਹੈ।

RELATED ARTICLES
POPULAR POSTS