ਸਪਾਈਸ ਜੈਟ ਨੇ 20 ਜਨਵਰੀ ਤੋਂ ਫਲਾਈਟ ਸ਼ੁਰੂ ਕਰਨ ਦਾ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਅੰਮ੍ਰਿਤਸਰ ਤੋਂ ਜੈਪੁਰ ਦੇ ਲਈ ਸਪਾਈਸ ਜੈਟ ਨੇ ਸਿੱਧੀ ਉਡਾਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸਪਾਈਸ ਜੈਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਨ ਭਰੇਗੀ।
ਸਪਾਈਸ ਜੈਟ ਦੇ ਇਸ ਫੈਸਲੇ ਨਾਲ ਉਤਰ ਭਾਰਤ ਵਿਚ ਘੁੰਮਣ ਦੇ ਚਾਹਵਾਨ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਦਾ ਵੀ ਪਲਾਨ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਟੂਰਿਜ਼ਮ ਨੂੰ ਵੀ ਉਤਸ਼ਾਹ ਮਿਲੇਗਾ। ਸਪਾਈਸ ਜੈਟ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, ਜੈਪੁਰ ਤੋਂ ਅੰਮ੍ਰਿਤਸਰ ਅਤੇ ਫਿਰ ਅੰਮ੍ਰਿਤਸਰ ਤੋਂ ਜੈਪੁਰ ਲਈ ਇਹ ਫਲਾਈਟ ਉਡਾਨ ਭਰੇਗੀ। ਜੈਪੁਰ ਤੋਂ ਇਹ ਫਲਾਈਟ ਸਵੇਰੇ 10 ਵੱਜ ਕੇ 55 ਮਿੰਟ ‘ਤੇ ਉਡਾਨ ਭਰੇਗੀ। ਡੇਢ ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ ਦੁਪਹਿਰ 12 ਵੱਜ ਕੇ 25 ਮਿੰਟ ‘ਤੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਇਹ ਫਲਾਈਟ ਸ਼ਾਮ 7 ਵੱਜ ਕੇ 5 ਮਿੰਟ ‘ਤੇ ਉਡਾਨ ਭਰੇਗੀ ਅਤੇ ਵਾਪਸੀ ਦਾ ਇਹ ਸਫਰ ਵੀ ਡੇਢ ਘੰਟੇ ਦਾ ਹੀ ਰਹੇਗਾ ਅਤੇ ਸ਼ਾਮ 8 ਵੱਜ ਕੇ 35 ਮਿੰਟ ‘ਤੇ ਇਹ ਫਲਾਈਟ ਜੈਪੁਰ ਏਅਰਪੋਰਟ ‘ਤੇ ਲੈਂਡ ਕਰੇਗੀ। ਦੱਸਣਯੋਗ ਹੈ ਕਿ ਡੇਢ ਘੰਟੇ ਦੇ ਇਸ ਸਫਰ ਨੂੰ ਸਪਾਈਸ ਜੈਟ ਨੇ ਕਿਫਾਇਤੀ ਵੀ ਰੱਖਿਆ ਹੈ। ਇਕ ਟਿਕਟ 4750 ਰੁਪਏ ਵਿਚ ਬੁੱਕ ਹੋ ਸਕਦੀ ਹੈ। ਸਪਾਈਸ ਜੈਟ ਨੇ ਆਪਣੀ ਵੈਬਸਾਈਟ ‘ਤੇ ਇਸਦੀ ਬੁਕਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਹੈ।
Check Also
ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਇਲਾਜ ਦੌਰਾਨ ਮੌਤ
ਯੂਪੀ ਦੇ ਫ਼ਿਰੋਜ਼ਾਬਾਦ ਨਾਲ ਸਬੰਧਤ ਮਰੀਜ਼ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਕੀਤਾ ਗਿਆ ਸੀ ਤਬਦੀਲ ਚੰਡੀਗੜ੍ਹ/ਬਿਊਰੋ …