Breaking News
Home / ਕੈਨੇਡਾ / Front / ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਦੇ ਸਰਕਾਰੀ ਸਕੂਲ ਦਾ ਅਚਾਨਕ ਕੀਤਾ ਦੌਰਾ

ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਦੇ ਸਰਕਾਰੀ ਸਕੂਲ ਦਾ ਅਚਾਨਕ ਕੀਤਾ ਦੌਰਾ

ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਦੇ ਸਰਕਾਰੀ ਸਕੂਲ ਦਾ ਅਚਾਨਕ ਕੀਤਾ ਦੌਰਾ

ਸਕੂਲ ਦੇ ਬੱਚਿਆਂ ਨਾਲ ਕੀਤੀ ਮੁਲਾਕਾਤ, ਜਲਦੀ ਹੀ ਸਕੂਲ ਬੱਸਾਂ ਦੇਣ ਦਾ ਕੀਤਾ ਵਾਅਦਾ

ਰੋਪੜ/ਬਿਊਰੋ ਨਿਊਜ਼ :


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਹੀ ਰੋਪੜ ਜ਼ਿਲ੍ਹੇ ਪਿੰਡ ਸੁਖੋ ਮਾਜਰਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਸਭ ਤੋਂ ਪਹਿਲਾਂ ਸਕੂਲ ਸਟਾਫ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਇਥੇ ਕਿਸੇ ਨੂੰ ਡਰਾਉਣ ਲਈ ਨਹੀਂ ਆਏ ਬਲਕਿ ਉਹ ਸਕੂਲ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਆਏ ਹਨ। ਇਸ ਮੌਕੇ ਸਕੂਲ ਪਿ੍ਰੰਸੀਪਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਕੂਲ ਵਿਚ ਕਈ ਬੱਚੇ ਦੂਰੋਂ-ਦੂਰੋਂ ਆਉਂਦੇ ਹਨ ਜਿਸ ਦੇ ਚਲਦਿਆਂ ਉਹ ਸਕੂਲ ਛੱਡਣਾ ਚਾਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਨੂੰ ਜਲਦੀ ਹੀ ਬੱਸਾਂ ਦੇਣ ਦਾ ਐਲਾਨ ਕੀਤਾ ਅਤੇ ਇਸ ਸਬੰਧੀ ਸਕੂਲ ਪਿੰ੍ਰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਬੱਚਿਆਂ ਅਨੁਸਾਰ ਪ੍ਰੋਜਲ ਭੇਜਣ ਲਈ ਵੀ ਕਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੱਸ ਸਹੂਲਤ 7ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪਿ੍ਰੰਸੀਪਲ ਨੂੰ ਕਿਹਾ ਕਿ ਪ੍ਰੋਜਲ ਇਸ ਅਨੁਸਾਰ ਭੇਜੀ ਜਾਵੇ ਕਿ 7ਵੀਂ ਤੋਂ 10ਵੀਂ ਕਲਾਸ ਦੇ ਬੱਚਿਆਂ ਨੂੰ ਇਕ ਘੰਟਾ ਪਹਿਲਾਂ ਛੁੱਟੀ ਹੋਵੇ ਤਾਂ ਜੋ ਉਹੀ ਬੱਸਾਂ ਇਕ ਘੰਟੇ ਦੇ ਅੰਦਰ 11ਵੀਂ ਅਤੇ 12 ਕਲਾਸ ਦੇ ਬੱਚਿਆਂ ਨੂੰ ਲੈਣ ਲਈ ਵਾਪਸ ਸਕੂਲ ਪਹੁੰਚ ਸਕਣ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਉਂਦੀ 16 ਦਸੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਪੇਰੈਂਟਸ-ਟੀਚਰਜ਼ ਮੀਟਿੰਗ ਹੋਣ ਜਾ ਰਹੀ ਹੈ। ਇਹ ਪੇਰੈਂਟਸ ਮੀਟਿੰਗ ਵਿਦਿਆਰਥੀਆਂ ਦੇ ਲਈ ਹੈ ਤਾਂ ਜੋ ਪੇਰੈਂਟਸ ਨੂੰ ਪਤਾ ਚਲ ਸਕੇ ਕਿ ਉਨ੍ਹਾਂ ਦੇ ਬੱਚੇ ਸਕੂਲ ’ਚ ਕੀ ਕਰਦੇ ਹਨ।

Check Also

ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ  ਚੋਣ

ਪਿ੍ਰਅੰਕਾ ਗਾਂਧੀ ਨੇ ਚੋਣ ਲੜਨ ਤੋਂ ਵੱਟਿਆ ਪਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ …