2.6 C
Toronto
Friday, November 7, 2025
spot_img
Homeਪੰਜਾਬਪੰਜਾਬ ਦੀ ਆਬਕਾਰੀ ਨੀਤੀ 'ਚ ਹੋ ਰਿਹਾ ਹੈ ਵੱਡਾ ਘਪਲਾ : ਨਵਜੋਤ...

ਪੰਜਾਬ ਦੀ ਆਬਕਾਰੀ ਨੀਤੀ ‘ਚ ਹੋ ਰਿਹਾ ਹੈ ਵੱਡਾ ਘਪਲਾ : ਨਵਜੋਤ ਸਿੱਧੂ

ਕਿਹਾ : ਦਿੱਲੀ ਤੋਂ ਵੱਖਰੀ ਨਹੀਂ ਪੰਜਾਬ ਦੀ ਸ਼ਰਾਬ ਨੀਤੀ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਰੋਪ ਲਗਾਇਆ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਵਿੱਚ ਵੱਡਾ ਘਪਲਾ ਹੈ ਤੇ ਇਹ ਦਿੱਲੀ ਤੋਂ ਵੱਖਰੀ ਨੀਤੀ ਨਹੀਂ ਹੈ। ਦਿੱਲੀ ਵਿਚ ਸ਼ਰਾਬ ਦੀ ਨਵੀਂ ਨੀਤੀ ਵਾਪਸ ਲੈ ਲਈ ਪਰ ਪੰਜਾਬ ਵਿਚ ਚੱਲ ਰਹੀ ਹੈ। ਇਸ ਕਥਿਤ ਘਪਲੇ ਨੂੰ ਇਸ ਤਰੀਕੇ ਨਾਲ ਪਰਦੇ ਵਿਚ ਰੱਖਣ ਦੀ ਕੋਸ਼ਿਸ਼ ਹੈ ਕਿ ਆਰਟੀਆਈ ਵਿਚ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ।
ਨਵਜੋਤ ਸਿੱਧੂ ਆਪਣੇ ਪਟਿਆਲਾ ਵਿਚ ਸਥਿਤ ਘਰ ਵਿਚ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐੱਲ-1 ਲਾਇਸੈਂਸ ਸਭ ਤੋਂ ਵੱਡੀ ਠੱਗੀ ਹੈ।
ਸਰਕਾਰ ਨੇ ਇਸ ਠੱਗੀ ਨੂੰ ਹੋਰ ਵੱਡੀ ਕਰਨ ਲਈ ਸੁਪਰ ਐੱਲ-1 ਜਾਰੀ ਕਰ ਦਿੱਤੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਠੇਕੇਦਾਰਾਂ ਦੇ ਹੇਠ ਦੱਬ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਸ਼ਰਾਬ ਦੀ ਖਪਤ ਘੱਟ ਕਰਨ ਵਾਲੇ ਸੂਬੇ ਤਾਮਿਲਨਾਡੂ 44098 ਕਰੋੜ, ਕਰਨਾਟਕ 29000 ਕਰੋੜ, ਤਿਲੰਗਾਨਾ 31000 ਕਰੋੜ ਤੇ ਕੇਰਲਾ 16000 ਕਰੋੜ ਸ਼ਰਾਬ ਤੋਂ ਕਮਾ ਰਿਹਾ ਹੈ ਪਰ ਪੰਜਾਬ ਸ਼ਰਾਬ ਤੋਂ ਮਾਮੂਲੀ ਮਾਲੀਆ ਇਕੱਤਰ ਕਰ ਰਿਹਾ ਹੈ ਜਦ ਕਿ ਠੇਕੇਦਾਰ ਵੱਧ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਕੋਲ ਪੇਸ਼ ਨਹੀਂ ਹੋਏ, ਜਦ ਕਿ ਉਨ੍ਹਾਂ ਨੂੰ ਉੱਥੇ ਪੇਸ਼ ਹੋਕੇ ਸ਼ਰਾਬ ਵਿਚ ਕਥਿਤ ਘਪਲੇ ਦਾ ਜਵਾਬ ਦੇਣਾ ਚਾਹੀਦਾ ਹੈ।

RELATED ARTICLES
POPULAR POSTS