17.8 C
Toronto
Thursday, May 28, 2026
spot_img
Homeਪੰਜਾਬਸੁਖਬੀਰ ਬਾਦਲ ਦਾ ਚੰਨੀ ਸਰਕਾਰ ’ਤੇ ਤੰਜ

ਸੁਖਬੀਰ ਬਾਦਲ ਦਾ ਚੰਨੀ ਸਰਕਾਰ ’ਤੇ ਤੰਜ

ਕਿਹਾ, ਕਾਂਗਰਸੀ ਐਮ ਐਲ ਏ ਸਵਾਲ ਪੁੱਛਣ ਵਾਲੇ ਨਾਲ ਕਰਦੇ ਨੇ ਕੁੱਟਮਾਰ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ’ਤੇ ਤੰਜ ਕਸਦਿਆਂ ਕਿਹਾ ਕਿ ਦੇਖਿਓ ਕਿਤੇ ਕਿਸੇ ਕਾਂਗਰਸੀ ਐਮ ਐਲ ਏ ਨੂੰ ਕੋਈ ਸਵਾਲ ਨਾ ਪੁੱਛ ਲਿਓ, ਜੇਕਰ ਤੁਸੀਂ ਗਲਤੀ ਨਾਲ ਵੀ ਕਿਸੇ ਕਾਂਗਰਸੀ ਨੂੰ ਸਵਾਲ ਪੁੱਛ ਲਿਆ ਤਾਂ ਉਹ ਤੁਹਾਡੇ ਨਾਲ ਕੁੱਟਮਾਰ ਵੀ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੇ ਕੱਲ੍ਹ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਨਾਲ ਹੋਈ ਕੁੱਟਮਾਰ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ’ਤੇ ਹੀ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਚੰਨੀ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੇਕਰ ਤੁਸੀਂ ਵਿਕਾਸ ਕਾਰਜਾਂ ਬਾਰੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਸਵਾਲ ਪੁੱਛਿਆ ਤਾਂ ਉਹ ਤੁਹਾਡੇ ਨਾਲ ਕੁੱਟ ਮਾਰ ਵੀ ਕਰ ਸਕਦੇ ਹਨ।

 

RELATED ARTICLES
POPULAR POSTS