ਬਰੈਂਪਟਨ : 1916 ‘ਚ ਜਨਮਿਆ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ 2 ਫ਼ਰਵਰੀ 2009 ਨੂੰ ਇਸ ਫਾਨੀ ਸੰਸਾਰ ਦੇ ਮੇਲੇ ‘ਚੋਂ ਚਲਾ ਗਿਆ। ਕਵੀਸ਼ਰੀ ‘ਚ ਵੱਡਾ ਨਾਮ ਕਮਾਉਣ ਦੇ ਨਾਲ ਨਾਲ ਉਹ ਬੜਾ ਹੀ ਰੌਚਿਕ, ਤਰਕਵਾਦੀ, ਮਸਤ-ਮੌਲਾ ਅਤੇ ਬੇਬਾਕ ਮਨੁੱਖ ਸੀ। ਉਸਦੇ ਪ੍ਰਸੰਸਕ ਤੇ ਸਨੇਹੀ ਦੁਨੀਆਂ ਭਰ ਵਿਚ ਵਸਦੇ ਹਨ।
ਬਾਪੂ ਪਾਰਸ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ ਪ੍ਰੋਜੈਕਟਾਂ ਦੀ ਲੜੀ ਵਿੱਚ ਜਿੱਥੇ ਗਿਆਰਾਂ ਲੇਖਕਾਂ ਵੱਲੋਂ ਬਾਪੂ ਦੀ ਜੀਵਨ-ਸ਼ੈਲੀ, ਕਵੀਸ਼ਰੀ ਅਤੇ ਰੰਗਲੇ ਜੀਵਨ ਬਾਰੇ ਲਿਖੇ ਲੇਖਾਂ ਦਾ ਸੰਗ੍ਰਹਿ “ਦੁਨੀਆ ਯਾਦ ਕਰੂਗੀ” ਨਵੰਬਰ 2016 ਵਿੱਚ ਰੀਲੀਜ਼ ਕੀਤਾ ਜਾ ਰਿਹਾ ਹੈ, ਓਥੇ ਬਾਪੂ ਦੇ ਜੀਵਨ ਬਾਰੇ ਉੱਘੇ ਫ਼ਿਲਮਕਾਰ ਜੋਗਿੰਦਰ ਕਲਸੀ ਵੱਲੋਂ ਬੜੀ ਹੀ ਮਿਹਨਤ ਨਾਲ ਬਣਾਈ, ਬਾਪੂ ਪਾਰਸ ਦੀ ਜੀਵਨ ਗਾਥਾ ਨੂੰ ਬਿਆਨਦੀ ਇਕ ਦਸਤਾਵੇਜ਼ੀ ਫ਼ਿਲਮ, “ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ” 22 ਅਕਤੂਬਰ ਦਿਨ ਸ਼ਨੀਵਾਰ ਨੂੰ ਬਰੈਂਪਟਨ (ਕੈਨੇਡਾ) ਵਿਚ ਬਰੈਮਲੀ ਸਿਟੀ ਸੈਂਟਰ ਦੇ ਨਜ਼ਦੀਕ ਬਰੈਂਪਟਨ ਲਾਇਬਰੇਰੀ ਵਿੱਚ ਦਿਖਾਈ ਜਾ ਰਹੀ ਹੈ। ਇਹ ਫ਼ਿਲਮ, ਲਾਇਬਰੇਰੀ ਦੇ ਮਿਊਜ਼ਕ ਰੂਮ ਵਿੱਚ ਸਕਰੀਨ ਕੀਤੀ ਜਾਵੇਗੀ। ਜਗ੍ਹਾ: ਬਰੈਮਲੀ ਸਿਟੀ ਸੈਂਟਰ ਨਜ਼ਦੀਕ ਲਾਇਬਰੇਰੀ ਦਾ ਮਿਊਜ਼ਕ ਰੂਮ ਵਿਚ। ਸਮਾਂ: ਠੀਕ ਗਿਆਰਾਂ (ਕਨੇਡੀਅਨ ਸਟਾਇਲ) ਵਜੇ ਦਰਸ਼ਕਾਂ ਦੀ ਇੰਤਜ਼ਾਰ ਹੋਵੇਗੀ ਤੇ ਫ਼ਿਲਮ ਠੀਕ ਸਾਢੇ ਗਿਆਰਾਂ ਵਜੇ ਸ਼ੁਰੂ ਕਰ ਦਿੱਤੀ ਜਾਵੇਗੀ। ਮੇਹਰਬਾਨੀ ਕਰਕੇ ਇਸ ਟਾਇਮ ਨੂੰ ਕਨੇਡੀਅਨ ਟਾਇਮ ਸਮਝਿਆ ਜਾਵੇ ਤਾਂ ਕਿ ਫਿਲਮ ਸਮੇਂ ਸਿਰ ਸ਼ੁਰੂ ਕਰ ਕੇ ਸਮਾਗਮ ਸਮੇਂ ਸਿਰ ਨਿਬੜਿਆ ਜਾ ਸਕੇ।ਚਾਹ ਅਤੇ ਸਨੈਕਾਂ ਦਾ ਇੰਤਜਾਮ ਹੋਵੇਗਾ। ਬਾਪੂ ਦੇ ਸਨੇਹੀਆਂ, ਪਾਠਕਾਂ ਅਤੇ ਪ੍ਰਸੰਸਕਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਹੈ। ਹੋਰ ਜਾਣਕਾਰੀ, ਲਈ ਇਕਬਾਲ ਰਾਮੂਵਾਲੀਆ ਨਾਲ ਫ਼ੋਨ 647 574 7357 ‘ਤੇ ਸੰਪਰਕ ਕਰੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …