Breaking News
Home / ਕੈਨੇਡਾ / ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ‘ਚ ਚ ਟੀਪੀਏਆਰ ਕਲੱਬ ਦੇ 8 ਮੈਂਬਰ ਹੋਏ ਸ਼ਾਮਲ

ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ‘ਚ ਚ ਟੀਪੀਏਆਰ ਕਲੱਬ ਦੇ 8 ਮੈਂਬਰ ਹੋਏ ਸ਼ਾਮਲ

ਹਰਪ੍ਰੀਤ ਸਿੰਘ ਤੇ ਮਨਜੀਤ ਨੌਟਾ ਨੇ ઑਨਿਆਗਰਾ ਫ਼ਾਲਜ਼ ਹਾਫ਼ ਮੈਰਾਥਨ਼ ‘ઑਚ ਵੀ ਭਾਗ ਲਿਆ
ਬਰੈਂਪਟਨ/ਡਾ. ਝੰਡ : ਮਨਜੀਤ ਸਿੰਘ ਨੌਟਾ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ 21 ਅਕਤੂਬਰ ਨੂੰ ઑਯੂਨਾਈਟਿਡ ਵੇਅ਼ ਵੱਲੋਂ ਆਯੋਜਿਤ ਕੀਤੇ ਗਏ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ”ਕਲਾਈਂਬ-ਅੱਪ” ਵਿਚ ਬਰੈਂਪਟਨ ਦੀ ਟੀਪੀਏਆਰ ਕਲੱਬ ਦੇ ਅੱਠ ਮੈਂਬਰਾਂ ਨੇ ਭਾਗ ਲਿਆ।
ਇਨ੍ਹਾਂ ਵਿਚ ਸੋਢੀ ਕੰਗ, ਸੁਰਿੰਦਰ ਨਾਗਰਾ ਅਤੇ ਮਨਜੀਤ ਸਿੰਘ ਨੌਟਾ ਕਲੱਬ ਦੇ ਮੁੱਢਲੇ ਮੈਂਬਰ ਕਲੱਬ ਦੀਆਂ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਵਿਚ ਸਨ ਅਤੇ ਉਹ ਦੂਰੋਂ ਹੀ ਪਹਿਚਾਣੇ ਜਾ ਰਹੇ ਸਨ। ਇਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ, ਮਿੰਦਰੀ ਸੰਧੂ, ਐਂਡੀ ਹੀਰਾ, ਰਿਕ ਹਾਂਸ ਤੇ ਹਰਮੀਤ ਹਾਂਸ ਕਲੱਬ ਦੇ ਨਵੇਂ ਮੈਂਬਰਾਂ ਵਜੋਂ ਇਸ ਈਵੈਂਟ ਵਿਚ ਸ਼ਾਮਲ ਹੋਏ। ਇਸ ਈਵੈਂਟ ਵਿਚ 10 ਸਾਲਾਂ ਦੇ ਲੜਕੇ ਹਰਮੀਤ ਹਾਂਸ ਨੇ ਸੀ.ਐੱਨ. ਟਾਵਰ ਦੀਆਂ ਇਹ ਪੌੜੀਆਂ ਕੇਵਲ 16 ਮਿੰਟ 33 ਸਕਿੰਟਾਂ ਵਿਚ ਚੜ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਦਕਿ ਕਲੱਬ ਦੇ ਮੈਂਬਰ ਸੋਢੀ ਕੰਗ ਨੇ ਇਸ ਦੇ ਲਈ 17 ਮਿੰਟ 34 ਸਕਿੰਟ ਦਾ ਸਮਾਂ ਲਿਆ। ਕਲੱਬ ਦੇ ਸੀਨੀਅਰ ਮੈਂਬਰ 71 ਸਾਲਾ ਸੁਰਿੰਦਰ ਨਾਗਰਾ 18 ਮਿੰਟ 24 ਸਕਿੰਟਾਂ ਵਿਚ ਇਹ ਪੌੜੀਆਂ ਚੜ੍ਹ ਕੇ ਆਪਣੇ ਉਮਰ-ਵਰਗ ਵਿਚ ਅੱਠਵੇਂ ਨੰਬਰ ‘ઑਤੇ ਆਏ।
ਇੱਥੇ ਇਹ ਵਰਨਣਯੋਗ ਹੈ ਕਿ ઑਪੰਜਾਬ ਰੱਨਿੰਗ ਕਲੱਬ ਸਰੀ਼ ਦੇ ਮੈਂਬਰ ਹਰਪ੍ਰੀਤ ਸਿੰਘ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਉਚੇਚੇ ਤੌਰ ‘ઑਤੇ ਇਸ ਈਵੈਂਟ ਵਿਚ ਸ਼ਾਮਲ ਹੋਣ ਲਈ ਟੋਰਾਂਟੋ ਆਏ ਅਤੇ ਉਨ੍ਹਾਂ ਨੇ ਇਹ ਪੌੜੀਆਂ 18 ਮਿੰਟ 43 ਸਕਿੰਟਾਂ ਵਿਚ ਚੜ੍ਹੀਆਂ। ਅਗਲੇ ਦਿਨ ਉਨ੍ਹਾਂ ਨੇ ਅਤੇ ਮਨਜੀਤ ਸਿੰਘ ਨੇ ਐਤਵਾਰ 22 ਅਕਤੂਬਰ ਨੂੰ ઑਨਿਆਗਰਾ ਫ਼ਾਲਜ਼ ਹਾਫ਼-ਮੈਰਾਥਨ਼ ਵਿਚ ਭਾਗ ਲਿਆ। ਇਸ ਲੰਮੀ ਦੌੜ ਵਿਚ ਹਰਪ੍ਰੀਤ ਸਿੰਘ ਇਕੱਲੇ ਹੀ ਦਸਤਾਰਧਾਰੀ ਸਿੱਖ ਸਨ ਜੋ ਹਜ਼ਾਰਾਂ ਹੀ ਦੌੜਾਕਾਂ ਦੀ ਭੀੜ ਵਿਚ ਦੂਰੋਂ ਹੀ ਦਿਖਾਈ ਦੇ ਰਹੇ ਸਨ। ਪੰਜਾਬੀ ਕਮਿਊਨਿਟੀ ਉਨ੍ਹਾਂ ਦੀ ਇਸ ਸ਼ਮੂਲੀਅਤ ઑਤੇ ਫਖ਼ਰ ਮਹਿਸੂਸ ਕਰ ਰਹੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …