ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੇ ਪਰਵਾਸੀ ਅਧਿਐੱਨ ਕੇਂਦਰ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦੀ ਗੁਰਚਰਨ ਕੌਰ ਥਿੰਦ ਦੀਆਂ ਦੋ ਪੁਸਤਕਾਂ ઑਸਭਿਆਚਾਰ ਦੀ ਗਾਥਾ਼ ਅਤੇ ઑਸੂਲਾਂ਼ ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਅਤੇ ਇਸ ਸਮੇਂ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਟਰੱਸਟ ਡਾ. ਐੱਸ.ਪੀ. ਸਿੰਘ ਨੇ ਪ੍ਰੋਗਰਾਮ ਦੇ ਆਰੰਭ ਵਿਚ ਸੱਭਨਾਂ ਨੂੰ ਜੀ-ਆਇਆਂ ਕਿਹਾ ਅਤੇ ਪਰਵਾਸੀ ਸਾਹਿਤ ਅਧਿਐੱਨ ਕੇਂਦਰ ਦੀਆਂ ਸਰਗ਼ਰਮੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਗੁਰਚਰਨ ਕੌਰ ਥਿੰਦ ਦੀ ਸਾਹਿਤਕ ਦੇਣ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਦੇ ਤਿੰਨ ਕਹਾਣੀ-ਸੰਗ੍ਰਹਿ ઑਪਰਛਾਵਿਆਂ ਦੀ ਮਹਿਕ਼ (2001), ઑਰਿਸ਼ਤਿਆਂ ਦੀ ਤਾਸੀਰ਼ (2005), ઑਕੈਨੇਡੀਅਨ ਕੂੰਜਾਂ਼ ਅਤੇ ઑਚੰਦਰਯਾਨ ਤਿਸ਼ਕਨ਼ (ਵਿਗਿਆਨ ਗਲਪ), ઑਜਗਦੇ-ਬੁਝਦੇ ਜੁਗਨੂੰ਼ (ਨਾਵਲ), ઑਬਲਿੰਕਿੰਗ ਫ਼ਾਇਰਫ਼ਲਾਈਜ਼਼ (ઑਜਗਦੇ-ਬੁਝਦੇ ਜੁਗਨੂੰ਼ ਨਾਵਲ ਦਾ ਅੰਗਰੇਜ਼ੀ ਅਨੁਵਾਦ), ઑਅੰਮ੍ਰਿਤ਼ (2009) ਅਤੇ ਲੇਖ-ਸੰਗ੍ਰਹਿ ઑਸਾਡੇ ਪਿੱਪਲਾਂ ਦੀ ਠੰਢੀ-ਠੰਢੀ ਛਾਂ਼ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਚਰਨ ਥਿੰਦ ਦੀਆਂ ਸਾਰੀਆਂ ਹੀ ਰਚਨਾਵਾਂ ਔਰਤ-ਮਨ ਨੂੰ ਦੀਆਂ ਅੰਦਰੂਨੀ ਵੇਦਨਾਵਾਂ ਨੂੰ ਬਿਆਨ ਕਰਦੀਆਂ ਹਨ।
ਉਪਰੰਤ, ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਇਨ੍ਹਾਂ ਦੋਹਾਂ ਪੁਸਤਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਪੁਸਤਕਾਂ ਰਾਹੀਂ ਗੁਰਚਰਨ ਥਿੰਦ ਪੰਜਾਬ ਅਤੇ ਕੈਨੇਡਾ ਦੀ ਧਰਤੀ ઑਤੇ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਰੂਪਮਾਨ ਕਰਦੀ ਹੈ। 2006 ਤੋਂ ਸ਼ੁਰੂ ਹੋਇਆ ਉਸਦਾ ਸਾਹਿਤਕ ਸਫ਼ਰ ਹੁਣ ਤੱਕ ਬਾਕਾਇਦਾ ਜਾਰੀ ਹੈ। ਇਨ੍ਹਾਂ ਪੁਸਤਕਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਚੜ੍ਹਦੇ ਪੰਜਾਬ ਦੇ ਪਾਠਕਾਂ ਨੂੰ ਹੀ ਮੁਖ਼ਾਤਿਬ ਨਹੀਂ ਹੁੰਦੀਆਂ, ਸਗੋਂ ਇਹ ਲਹਿੰਦੇ ਪੰਜਾਬ ਅਤੇ ਪਰਵਾਸੀ ਪਾਠਕਾਂ ਨਾਲ ਵੀ ਸੰਵਾਦ ਰਚਾਉਂਦੀਆਂ ਹਨ। ਗੁਰਚਰਨ ਕੌਰ ਥਿੰਦ ਨੇ ਇਸ ਮੌਕੇ ਆਪਣਾ ਸਾਹਿਤਕ ਸਿਰਜਣਾ ਸਫ਼ਰ ਅਤੇ ਪਰਵਾਸ ਦੇ ਕੁਝ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਪਰਵਾਸੀ ਸਾਹਿਤ ਕੇਂਂਦਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਪਿਛਲੇ ਲੰਮੇਂ ਸਮੇਂ ਤੋਂ ਇਸ ਕੇਂਦਰ ਨਾਲ ਜੁੜੀ ਹੋਈ ਹਾਂ ਅਤੇ ਇਹ ਕੇਂਦਰ ਡਾ. ਐੱਸ.ਪੀ. ਸਿੰਘ ਜੀ ਦੀ ਅਗਵਾਈ ਵਿੱਚ ਪਰਵਾਸੀ ਪੰਜਾਬੀ ਸਾਹਿਤ ਦੀ ਨਿਰਸਵਾਰਥ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ।
ਪ੍ਰੋਗਰਾਮ ਦੇ ਅਖ਼ੀਰ ઑਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸੱਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਵਾਸੀ ਸਾਹਿਤ ਅਧਿਐੱਨ ਕੇਂਦਰ ਆਪਣੀਆਂ ਨਿਰੰਤਰ ਸਰਗ਼ਰਮੀਆਂ ਸਦਕਾ ਲੇਖਕ ਅਤੇ ਪਾਠਕ ਮਨਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਨਾਉਣ ਵਿੱਚ ਕਾਮਯਾਬ ਹੋਇਆ ਹੈ। ਇਸ ਮੌਕੇ ਗੁਜਰਾਂਵਾਲਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਹਰਦੀਪ ਸਿੰਘ, ਪ੍ਰੋ. ਰਵਿੰਦਰ ਸਿੰਘ ਭੱਠਲ, ਸ਼ਾਇਰ ਤ੍ਰੈਲੋਚਨ ਲੋਚੀ, ਡਾ. ਹਰਪੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰ ਕੌਰ, ਡਾ. ਦਲੀਪ ਸਿੰਘ, ਡਾ. ਹਰਗੁਣਜੀਤ ਕੌਰ, ਡਾ. ਮਨਦੀਪ ਕੌਰ, ਡਾ. ਗੁਚਰਨ ਕੌਰ ਥਿੰਦ ਦੇ ਪਰਿਵਾਰਕ ਮੈਂਬਰ ਅਤੇ ઑਪੰਜਾਬੀ ਨੈਸ਼ਨਲ ਟੀ.ਵੀ.਼ ਦੀ ਟੀਮ ਦੇ ਕੁਝ ਮੈਂਬਰ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਵੱਲੋਂ ਕੀਤਾ ਗਿਆ।
Home / ਕੈਨੇਡਾ / ਗੁਰਚਰਨ ਥਿੰਦ ਦੀਆਂ ਪੁਸਤਕਾਂ ‘ਸੂਲ਼ਾਂ਼’ ਤੇ ઑਸਭਿਆਚਾਰ ਦੀ ਗਾਥਾ਼ ‘ਗੁਜਰਾਂਵਾਲਾ’ ਗੁਰੂ ਨਾਨਕ ਕਾਲਜ ਲੁਧਿਆਣਾ ਵਿਖੇ ਹੋਈਆਂ ਲੋਕ-ਅਰਪਿਤ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …