ਓਟਵਾ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਹਫ਼ਤੇ ਦੇ ਵੀਕ-ਐਂਡ ‘ਤੇ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਹੋਏ ਟੈਮਾਰੈਕ ਔਟਵਾ ਰੇਸ ਈਵੈਂਟ ਵਿਚ ਲੰਘੇ ਸ਼ਨੀਵਾਰ ਨੂੰ 5 ਕਿਲੋ ਮੀਟਰ ਤੇ 10 ਕਿਲੋ ਮੀਟਰ ਅਤੇ ਐਤਵਾਰ ਨੂੰ ਹਾਫ਼-ਮੈਰਾਥਨ ਵਿਚ ਸਫ਼ਲਤਾ-ਪੂਰਵਕ ਭਾਗ ਲਿਆ। ਸੰਜੂ ਗੁਪਤਾ ਨੇ ਦੱਸਿਆ ਉਹ ਇਨ੍ਹਾਂ ਦੌੜਾਂ ਵਿਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਸ਼ਾਮ ਨੂੰ ਓਟਵਾ ਪਹੁੰਚਿਆ ਅਤੇ ਅਗਲੀ ਸਵੇਰ ਸ਼ਨੀਵਾਰ ਨੂੰ 5 ਕਿਲੋ ਮੀਟਰ ਦੌੜ ਵਿਚ ਹਿੱਸਾ ਲੈਣ ਲਈ ਸਿਟੀ ਹਾਲ ਦੇ ਸਾਹਮਣੇ ਪਹੁੰਚ ਗਿਆ। ਇਸ ਦੌੜ ਵਿਚ 6759 ਦੌੜਾਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 3745 ਔਰਤਾਂ ਅਤੇ 3014 ਪੁਰਸ਼ ਸ਼ਾਮਲ ਹੋਏ। ਸੰਜੂ ਗੁਪਤਾ ਨੇ ਇਹ ਦੌੜ 30 ਮਿੰਟ 59.2 ਸਕਿੰਟ ਵਿਚ ਪੂਰੀ ਕੀਤੀ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਸ਼ੁਰੂ ਹੋਣ ਵਾਲੀ 10 ਕਿਲੋਮੀਟਰ ਦੌੜ ਲਈ ਤਿਆਰ-ਬਰ-ਤਿਆਰ ਹੋ ਗਿਆ। ਇਸ ਦੌੜ ਵਿਚ 6990 ਦੌੜਾਕ ਸ਼ਾਮਲ ਹੋਏ ਜਿਨ੍ਹਾਂ ਵਿਚ 3865 ਔਰਤਾਂ ਤੇ 3125 ਪੁਰਸ਼ ਸਨ। ਇਸ ਦੌੜ ਨੂੰ ਪੂਰੀ ਕਰਨ ਲਈ ਉਸ ਨੇ 1 ਘੰਟਾ 8 ਮਿੰਟ ਤੇ 2.5 ਸਕਿੰਟ ਦਾ ਸਮਾਂ ਲਿਆ। ਦੂਸਰੇ ਦਿਨ ਐਤਵਾਰ ਨੂੰ 26 ਮਈ ਵਾਲੇ ਦਿਨ ਸੰਜੂ ਗੁਪਤਾ ਹਾਫ਼-ਮੈਰਾਥਨ ਵਿਚ ਸ਼ਾਮਲ ਹੋਇਆ ਜਿਸ ਵਿਚ 8752 ਦੌੜਾਕ ਦੌੜੇ ਜਿਨ੍ਹਾਂ ਵਿਚ 4514 ਔਰਤਾਂ ਅਤੇ 4238 ਪੁਰਸ਼ ਸਨ। ਇਸ ਹਾਫ਼-ਮੈਰਾਥਨ ਨੂੰ ਪੂਰੀ ਕਰਨ ਲਈ ਸੰਜੂ ਨੇ 2 ਘੰਟੇ 50 ਮਿੰਟ 24.3 ਸਕਿੰਟ ਦਾ ਸਮਾਂ ਲਿਆ। ਦੋ ਦਿਨਾਂ ਵਿਚ ਤਿੰਨ-ਤਿੰਨ ਦੌੜਾ ਵਿਚ ਹਿੱਸਾ ਲੈਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦੇ ਲਈ ਜੋਸ਼, ਉਤਸ਼ਾਹ, ਸਟੈਮਿਨਾ ਤੇ ਪੂਰੀ ਲਗਨ ਦੀ ਜ਼ਰੂਰਤ ਜੋ ਕਿ ਟੀ.ਪੀ.ਏ.ਆਰ. ਕਲੱਬ ਦੇ ਇਸ 51-ਸਾਲਾ ਨੌਜੁਆਨ ਦੌੜਾਕ ਵਿਚ ਮੌਜੂਦ ਹਨ। ਸੰਜੂ ਗੁਪਤਾ ਨੇ ਹੁਣ ਤੀਕ 15 ਫੁੱਲ ਮੈਰਾਥਨਾਂ, 126 ਹਾਫ਼ ਮੈਰਾਥਨਾਂ ਅਤੇ 100 ਤੋਂ ਵਧੀਕ 10 ਕਿਲੋ ਮੀਟਰ ਦੌੜਾਂ ਵਿਚ ਭਾਗ ਲੈ ਚੁੱਕਾ ਹੈ। ਕਲੱਬ ਸੰਜੂ ਗੁਪਤਾ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਪਰ ਪੂਰਾ ਮਾਣ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਸੰਜੂ ਤੋਂ ਭਵਿੱਖ ਵਿਚ ਅੰਤਰ-ਰਾਸ਼ਟਰੀ ਮੈਰਾਥਨਾਂ ਵਿਚ ਹਿੱਸਾ ਲੈਣ ਦੀਆਂ ਹੋਰ ਵੀ ਵਡੇਰੀਆਂ ਆਸਾਂ ਹਨ।
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਓਟਵਾ ਵਿਖੇ 25 ਤੇ 26 ਮਈ ਨੂੰ 5,10 ਤੇ 21 ਕਿਲੋਮੀਟਰ ਤਿੰਨ ਦੌੜਾਂ ਵਿਚ ਲਿਆ ਹਿੱਸਾ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …