60 ਫੀਸਦੀ ਪਿਤਾ ਬੋਲੇ-ਲਾਕ ਡਾਊਨ ਕਾਰਨ ਬੱਚਿਆਂ ਨਾਲ ਰਿਸ਼ਤਾ ਹੋਇਆ ਜ਼ਿਆਦਾ ਮਜ਼ਬੂਤ
ਟੋਰਾਂਟੋ/ਬਿਊਰੋ ਨਿਊਜ਼
ਲਾਕ ਡਾਊਨ ਦਾ ਚੰਗਾ ਅਸਰ ਪਿਤਾ ਅਤੇ ਬੱਚਿਆਂ ਦੇ ਰਿਸ਼ਤਿਆਂ ‘ਤੇ ਵੀ ਹੋ ਰਿਹਾ ਹੈ। ਕੈਨੇਡਾ ਵਿਚ ਕੀਤੇ ਗਏ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ। ਕੈਨੇਡੀਅਨ ਮੈਨਜ਼ ਹੈਲਥ ਫਾਊਂਡੇਸ਼ਨ ਨੇ ਇਕ ਹਜ਼ਾਰ ਤੋਂ ਜ਼ਿਆਦਾ ਪਿਤਾ ਨਾਲ ਗੱਲਬਾਤ ਕਰਕੇ ਸਰਵੇ ਕੀਤਾ ਗਿਆ। ਇਸ ਵਿਚ 60 ਫੀਸਦੀ ਪਿਤਾ ਨੇ ਕਿਹਾ ਕਿ ਲਾਕ ਡਾਊਨ ਦੌਰਾਨ ਉਨ੍ਹਾਂ ਦਾ ਬੱਚਿਆਂ ਨਾਲ ਰਿਸ਼ਤਾ ਜ਼ਿਆਦਾ ਮਜ਼ਬੂਤ ਹੋਇਆ ਹੈ।
52 ਫੀਸਦੀ ਨੇ ਕਿਹਾ ਕਿ ਉਹ ਪਿਤਾ ਦੀ ਜ਼ਿੰਮੇਵਾਰੀਆਂ ਪ੍ਰਤੀ ਜ਼ਿਆਦਾ ਜਾਗਰੂਕ ਹੋਏ ਹਨ। 50 ਫੀਸਦੀ ਨੇ ਕਿਹਾ ਕਿ ਲਾਕ ਡਾਊਨ ਖਤਮ ਹੋਣ ਤੋਂ ਬਾਅਦ ਵੀ ਉਹ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਗੇ। ਜਦਕਿ 66 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਇਆ। 56 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦੀ ਤੁਲਨਾ ਵਿਚ ਬੱਚਿਆਂ ਨੂੰ ਜ਼ਿਆਦਾ ਮਾਰਗ ਦਰਸ਼ਨ ਕੀਤਾ। ਲਾਕ ਡਾਊਨ ਦੇ ਕਾਰਣ ਪਿਤਾ ਦੇ ਤੌਰ ‘ਤੇ ਉਨ੍ਹਾਂ ਵਿਚ ਨਵੇਂ ਅਹਿਸਾਸ ਨੇ ਜਨਮ ਲਿਆ ਹੈ। ਕੈਨੇਡਾ ਦੇ ਸਿਹਤ ਮੰਤਰੀ ਐਂਡੀਅਨ ਡਿਕਸ ਨੇ ਕਿਹਾ ਕਿ ਕਰੋਨਾ ਦੇ ਕਾਰਣ ਜ਼ਿਆਦਾਤਰ ਪਰਿਵਾਰ ਤਣਾਅ ਵਿਚ ਹਨ। ਇਸ ਘੜੀ ਵਿਚ ਪਰਿਵਾਰ ਦੇ ਮੈਂਬਰ ਇਕੱਠੇ ਸਮਾਂ ਬਿਤਾ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿਚ ਜ਼ਿਆਦਾਤਰ ਲੋਕ ਫੁਲ ਟਾਈਮ ਵਰਕਰ ਹਨ। ਅਜਿਹੇ ਵਿਚ ਉਹ ਬੱਚਿਆਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕਦੇ। ਅੱਜ ਉਹ ਬੱਚਿਆਂ ਨਾਲ ਕਿਡਜ਼ ਗੇਮ ਵੀ ਖੇਡ ਰਹੇ ਹਨ। ਬੱਚਿਆਂ ਦੀ ਰੁਚੀ ਨੂੰ ਸਮਝ ਰਹੇ ਹਨ। ਖਾਸ ਕਰ ਪਿਤਾ ਵਿਚ ਇਸ ਤੋਂ ਵੱਡੇ ਬਦਲਾਅ ਆ ਰਹੇ ਹਨ।
ਬੇਟੀਆਂ ਨੂੰ ਖਾਣਾ ਬਣਾਉਣਾ ਸਿਖਾ ਰਹੇ ਹਨ ਸ਼ੈਫ ਪਿਤਾ
ਬਰਨਬੀ ਨਿਵਾਸੀ ਪ੍ਰੋਫੈਸ਼ਨਲ ਸ਼ੈਫ ਡੈਲ ਵਾਟਸਨ ਨੇ ਕਿਹਾ, ”ਮਾਰਚ ਵਿਚ ਮੇਰਾ ਕੰਮ ਬੰਦ ਹੋ ਗਿਆ ਸੀ। ਇਸ ਕਰਕੇ ਮੈਂ ਸ਼ੁਰੂ ਵਿਚ ਬਹੁਤ ਜ਼ਿਆਦਾ ਤਣਾਅ ਵਿਚ ਆ ਗਿਆ ਸੀ। ਹੁਣ ਬੇਟੀਆਂ ਨਾਲ ਰਸੋਈ ਵਿਚ ਜ਼ਿਆਦਾ ਸਮਾਂ ਬਿਤਾ ਰਿਹਾ ਹਾਂ। ਬੇਟੀਆਂ ਨੂੰ ਵਧੀਆ-ਵਧੀਆ ਡਿਸ ਬਣਾਉਂਦੀਆਂ ਸਿਖਾ ਰਿਹਾ ਹਾਂ। ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਨਾਲ ਤਣਾਅ ਨਹੀਂ ਹੈ। ਇਹ ਸਭ ਲਾਕ ਡਾਊਨ ਤੋਂ ਪਹਿਲਾਂ ਨਹੀਂ ਹੋ ਰਿਹਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਰੋਨਾ ਜਿਹੀ ਮਹਾਮਾਰੀ ਨਾਲ ਵੀ ਨਵੇਂ ਰਸਤੇ ਖੁੱਲ੍ਹਣਗੇ। ਇੰਟਸ ਕੰਸਲਟੈਂਟ ਦੇ ਮੈਨੇਜਿੰਗ ਪਾਰਟਰ ਨਿਕ ਬਲੈਕ ਨੇ ਕਿਹਾ ਕਿ ਉਨ੍ਹਾਂ ਨੇ ਲਾਕ ਡਾਊਨ ਦੌਰਾਨ ਆਪਣੇ ਅਤੇ ਬੱਚਿਆਂ ਦੇ ਖਾਣੇ ‘ਤੇ ਜ਼ਿਆਦਾ ਧਿਆਨ ਦਿੱਤਾ। ਨਿਸ਼ਚਿਤ ਹੀ ਇਸਦਾ ਅਸਰ ਪਰਿਵਾਰ ਦੀ ਸਿਹਤ, ਬੱਚਿਆਂ ਦੀ ਸਕੂਲ ਪਰਫਾਰਮੈਂਸ ‘ਤੇ ਪਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …